ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਡਰੱਗਜ਼ ਸਬੰਧਾਂ ਤਹਿਤ ਅੱਜ ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਵੱਡਾ ਐਕਸ਼ਨ ਲਿਆ। NCB ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਗਰਲਫਰੈਂਡ ਰਹੀ ਰਿਆ ਚਕ੍ਰਵਰਤੀ ਦੇ ਭਰਾ ਸ਼ੋਵਿਕ ਚਕ੍ਰਵਰਤੀ ਨੂੰ ਹਿਰਾਸਤ 'ਚ ਲੈ ਲਿਆ। ਇਸ ਤੋਂ ਇਲਾਵਾ NCB ਨੇ ਅੱਜ ਸੁਸ਼ਾਂਤ ਸਿੰਘ ਦੇ ਘਰ ਮੈਨੇਜਰ ਰਹੇ ਸੈਮੂਅਲ ਮਿਰਾਂਡਾ ਨੂੰ ਵੀ ਹਿਰਾਸਤ 'ਚ ਲੈ ਲਿਆ ਹੈ।


ਸ਼ੁੱਕਰਵਾਰ ਸਵੇਰ ਸਾਢੇ ਛੇ ਤੋਂ ਪੌਣੇ ਸੱਤ ਵਜੇ ਦਰਮਿਆਨ NCB ਦੀ ਟੀਮ ਸੈਮੂਅਲ ਮਿਰਾਂਡਾ ਅਤੇ ਰਿਆ-ਸ਼ੋਵਿਕ ਦੇ ਘਰ ਪਹੁੰਚੀ ਸੀ। ਸਵੇਰ ਤੋਂ ਚੱਲ ਰਹੇ ਸਰਚ ਆਪ੍ਰੇਸ਼ਨ 'ਚ ਦੋ ਟੀਮਾਂ ਰਿਆ ਦੇ ਘਰ ਆਈਆਂ ਸਨ। ਇਕ ਟੀਮ ਸੈਮੂਅਲ ਮਿਰਾਂਡਾ ਦੇ ਘਰ ਪਹੁੰਚੀ ਸੀ। NCB ਦੀ ਟੀਮ ਨੇ ਕਰੀਬ ਸਾਢੇ ਤਿੰਨ ਘੰਟੇ ਪੁੱਛਗਿਛ ਤੋਂ ਬਾਅਦ ਸੈਮੂਅਲ ਮਿਰਾਂਡਾ ਨੂੰ ਹਿਰਾਸਤ 'ਚ ਲਿਆ। ਓਧਰ ਰਿਆ ਦੇ ਭਰਾ ਸ਼ੋਵਿਕ ਨੂੰ ਕਰੀਬ 4 ਘੰਟੇ ਪੁੱਛਗਿਛ ਕਰਨ ਮਗਰੋਂ NCB ਟੀਮ ਨਾਲ ਲੈ ਗਈ।


LAC 'ਤੇ ਤਣਾਅ, ਭਾਰਤੀ ਫੌਜ ਪੂਰੀ ਤਰ੍ਹਾਂ ਤਿਆਰ: ਫੌਜ ਮੁਖੀ


ਸ਼ੋਵਿਕ ਦੇ ਘਰ ਤੋਂ NCB ਨੇ ਕੁਝ ਇਲੈਕਟ੍ਰੌਨਿਕ ਡਿਵਾਇਸਸ ਆਪਣੇ ਕਬਜ਼ੇ 'ਚ ਲੈ ਲਈਆਂ। ਇਸ ਤੋਂ ਇਲਾਵਾ ਇਕ ਡਾਇਰੀ ਵੀ ਬਰਾਮਦ ਕੀਤੀ। ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਸ 'ਚ ਡਰੱਗ ਪੈਡਲਰਸ ਜਾਂ ਡਰੱਗ ਮਾਫੀਆ ਨਾਲ ਸਬੰਧਤ ਕੁਝ ਨਾਂਅ ਮਿਲ ਸਕਦੇ ਹਨ।


ਕੋਰੋਨਾ ਵਾਇਰਸ: ਭਾਰਤ 'ਚ ਖਤਰਨਾਕ ਰੁਝਾਨ, ਇੱਕ ਦਿਨ 'ਚ ਹੁਣ ਤਕ ਦੇ ਸਭ ਤੋਂ ਵੱਧ ਕੇਸ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ