Neeru Bajwa Amit Sadh: ਨੀਰੂ ਬਾਜਵਾ ਪਾਲੀਵੁੱਡ ਦੀ ਟੌਪ ਅਭਿਨੇਤਰੀ ਹੈ। ਉਹ ਅੱਜ ਯਾਨਿ 26 ਅਗਸਤ ਨੂੰ ਆਪਣਾ 43ਵਾਂ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਦਾ ਜਨਮ 26 ਅਗਸਤ 1980 ਨੂੰ ਕੈਨੇਡਾ `ਚ ਹੋਇਆ। ਨੀਰੂ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਬਾਲੀਵੁੱਡ ਫ਼ਿਲਮ `ਮੈਂ ਸੋਲ੍ਹਾਂ ਬਰਸ ਕੀ` ਤੋਂ ਕੀਤੀ ਸੀ। ਇਹ ਫ਼ਿਲਮ ਦੇਵ ਆਨੰਦ ਨੇ ਪ੍ਰੋਡਿਊਸ ਕੀਤੀ ਸੀ। ਨੀਰੂ ਨੂੰ ਬਾਲੀਵੁੱਡ `ਚ ਜ਼ਿਆਦਾ ਸਫ਼ਲਤਾ ਨਹੀਂ ਮਿਲੀ, ਜਿਸ ਤੋਂ ਬਾਅਦ ਉਨ੍ਹਾਂ ਨੇ ਟੀਵੀ ਦੀ ਦੁਨੀਆ ਦਾ ਰੁਖ ਕੀਤਾ। ਇੱਥੇ ਉਹ ਇਕ ਸਫ਼ਲ ਅਭਿਨੇਤਰੀ ਦੇ ਤੌਰ ਤੇ ਸਥਾਪਿਤ ਹੋ ਗਈ। 


ਇਹ ਵੀ ਪੜ੍ਹੋ: ਸੁਦੇਸ਼ ਲਹਿਰੀ ਨੇ ਬਿਆਨ ਕੀਤਾ ਦਰਦ, ਜਦੋਂ ਖਾਣ ਲਈ ਨਹੀਂ ਸੀ ਪੈਸੇ ਤਾਂ ਆਪਣੇ ਐਵਾਰਡ ਵੇਚ ਕੇ ਪਾਲਿਆ ਸੀ ਪਰਿਵਾਰ


ਟੀਵੀ ਐਕਟਰ ਅਮਿਤ ਸਾਧ ਨਾਲ ਪਿਆਰ
ਨੀਰੂ ਬਾਜਵਾ ਦਾ ਵਿਆਹ ਹੈਰੀ ਜਵੰਧਾ ਨਾਲ ਹੋਇਆ ਹੈ। ਇਹ ਜੋੜਾ 2015 `ਚ ਵਿਆਹ ਦੇ ਬੰਧਨ `ਚ ਬੱਝਿਆ ਸੀ। ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਹੈਰੀ ਤੋਂ ਪਹਿਲਾਂ ਨੀਰੂ ਪ੍ਰਸਿੱਧ ਟੀਵੀ ਐਕਟਰ ਅਮਿਤ ਸਾਧ ਨੂੰ ਡੇਟ ਕਰ ਰਹੀ ਸੀ।


ਜੀ ਹਾਂ, ਇਹ ਕੋਈ ਟਾਈਮ ਪਾਸ ਰਿਸ਼ਤਾ ਨਹੀਂ ਸੀ। ਦੋਵੇਂ ਇੱਕ ਦੂਜੇ 'ਤੇ ਜਾਨ ਛਿੜਕਦੇ ਸੀ। ਇੱਕ ਇੰਟਰਵਿਊ `ਚ ਅਮਿਤ ਸਾਧ ਨੇ ਦੱਸਿਆ ਕਿ ਨੀਰੂ ਉਨ੍ਹਾਂ ਦੀ ਜਾਨ ਸੀ। ਉਹ ਨੀਰੂ ਦੇ ਬਿਨਾਂ ਇੱਕ ਪਲ ਵੀ ਨਹੀਂ ਬਿਤਾ ਸਕਦੇ ਸੀ। ਜਦੋਂ ਨੀਰੂ ਉਨ੍ਹਾਂ ਨੂੰ ਛੱਡ ਕੇ ਗਈ ਤਾਂ ਅਮਿਤ ਇਸ ਬ੍ਰੇਕਅਪ ਨੂੰ ਸੰਭਾਲ ਨਹੀਂ ਸਕੇ। ਉਹ ਡਿਪਰੈਸ਼ਨ ਦੇ ਸ਼ਿਕਾਰ ਹੋ ਗਏ ਅਤੇ ਦੇਸ਼ ਛੱਡ ਕੇ ਚਲੇ ਗਏ। 


ਇਸ ਬ੍ਰੇਕਅਪ ਨੇ ਅਮਿਤ ਨੂੰ ਬੁਰੀ ਤਰ੍ਹਾਂ ਤੋੜ ਕੇ ਰੱਖ ਦਿਤਾ ਸੀ, ਪਰ ਅਮਿਤ ਨੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਸਮੇਟਿਆ ਤੇ ਦੇਸ਼ ਪਰਤ ਕੇ ਮੁੜ ਤੋਂ ਐਕਟਿੰਗ ਦੀ ਦੁਨੀਆ `ਚ ਕਦਮ ਰੱਖਿਆ।


ਕਿਉਂ ਹੋਇਆ ਸੀ ਬ੍ਰੇਕਅਪ?
ਰਿਪੋਰਟਾਂ ਮੁਤਾਬਕ ਅਮਿਤ ਤੇ ਨੀਰੂ ਦਾ ਰਿਸ਼ਤਾ ਬੇਹੱਦ ਡੂੰਘਾ ਸੀ। ਇਹ ਰਿਸ਼ਤਾ ਕਰੀਬ 8 ਸਾਲਾਂ ਤੱਕ ਚੱਲਿਆ। ਦੋਵੇਂ ਟੀਵੀ ਇੰਡਸਟਰੀ ਦੇ ਬੈਸਟ ਕੱਪਲ ਕਹੇ ਜਾਂਦੇ ਸੀ। ਇੱਥੋਂ ਤੱਕ ਕਿ ਇਨ੍ਹਾਂ ਦਾ ਰਿਸ਼ਤਾ ਇਨ੍ਹਾਂ ਦੇ ਫ਼ੈਨਜ਼ ਲਈ ਵੀ ਇੱਕ ਆਦਰਸ਼ ਸੀ। ਹਰ ਕੋਈ ਕਹਿੰਦਾ ਸੀ ਕਿ ਰਿਸ਼ਤਾ ਤਾਂ ਅਮਿਤ ਤੇ ਨੀਰੂ ਵਰਗਾ ਹੋਣਾ ਚਾਹੀਦਾ ਹੈ। ਫ਼ਿਰ ਇਨ੍ਹਾਂ ਦੋਵਾਂ ਦਾ ਬ੍ਰੇਕਅਪ ਕਿਉਂ ਹੋਇਆ? 



8 ਸਾਲ ਦੇ ਖੂਬਸੂਰਤ ਰਿਸ਼ਤੇ `ਚ ਰਹਿਣ ਤੋਂ ਬਾਅਦ ਨੀਰੂ ਤੇ ਅਮਿਤ ਨੇ ਵਿਆਹ ਕਰਨ ਦਾ ਫ਼ੈਸਲਾ ਕੀਤਾ। ਵਿਆਹ ਦੀ ਗੱਲ ਦੋਵਾਂ ਦੇ ਪਰਿਵਾਰਾਂ ਤੱਕ ਪਹੁੰਚੀ। ਪਰ ਕਿਹਾ ਜਾਂਦਾ ਹੈ ਕਿ ਨੀਰੂ ਦੇ ਪਰਿਵਾਰ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ। ਉਸ ਦੌਰਾਨ ਨੀਰੂ ਨੇ ਅਮਿਤ ਨਾਲ ਬੋਲਣਾ ਚਾਲ ਵੀ ਘੱਟ ਕਰ ਦਿਤਾ ਸੀ। ਇਸ ਤੋਂ ਬਾਅਦ ਅਮਿਤ ਨੂੰ ਬਿੱਗ ਬੌਸ ਸੀਜ਼ਨ 1 ਤੋਂ ਕਾਲ ਆਈ। ਉਨ੍ਹਾਂ ਨੇ ਉਸ ਸ਼ੋਅ `ਚ ਭਾਗ ਲਿਆ। ਮਗਰੋਂ ਨੀਰੂ ਨੇ ਬ੍ਰੇਕਅਪ ਦਾ ਐਲਾਨ ਕਰ ਦਿਤਾ। ਇਸ ਬ੍ਰੇਕਅਪ ਬਾਰੇ ਪਤਾ ਲੱਗਣ ਤੇ ਅਮਿਤ ਸ਼ੋਅ `ਤੇ ਹੀ ਫੁੱਟ ਫੁੱਟ ਕੇ ਰੋਣ ਲੱਗ ਪਏ ਸੀ।


ਇਸ ਤੋਂ ਬਾਅਦ ਨੀਰੂ ਨੇ ਪਾਲੀਵੁੱਡ ਦਾ ਰੁਖ ਕਰ ਲਿਆ ਅਤੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। 2015 `ਚ ਅਦਾਕਾਰਾ ਨੇ ਹੈਰੀ ਜਵੰਧਾ ਨਾਲ ਵਿਆਹ ਕਰ ਲਿਆ। ਇਸ ਜੋੜੇ ਦੀਆਂ ਤਿੰਨ ਧੀਆਂ ਹਨ। ਨੀਰੂ ਅੱਜ ਆਪਣੀ ਵਿਆਹੁਤਾ ਜ਼ਿੰਦਗੀ `ਚ ਖੁਸ਼ ਹੈ।


ਇਹ ਵੀ ਪੜ੍ਹੋ: ਆਯੁਸ਼ਮਾਨ ਖੁਰਾਣਾ ਨੇ ਸੰਨੀ ਦਿਓਲ ਨੂੰ ਦਿੱਤੀ ਮਾਤ, 'ਡਰੀਮ ਗਰਲ 2' ਸਾਹਮਣੇ 'ਗਦਰ 2' ਦਾ ਨਿਕਲਿਆ ਦਮ, ਜਾਣੋ ਕਲੈਕਸ਼ਨ