Neeru Bajwa Marriage Anniversary: ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਨੀਰੂ ਲਈ ਸਾਲ 2023 ਕਾਫੀ ਵਧੀਆ ਰਿਹਾ ਹੈ। ਨੀਰੂ ਦੀਆਂ ਫਿਲਮਾਂ ਨੇ ਇਸ ਸਾਲ ਬਹੁਤ ਹੀ ਵਧੀਆ ਬਿਜ਼ਨਸ ਕੀਤਾ ਅਤੇ ਅਦਾਕਾਰਾ ਦੀਆਂ ਫਿਲਮਾਂ ਨੇ ਦਰਸ਼ਕਾਂ ਦਾ ਦਿਲ ਵੀ ਜਿੱਤਿਆ। ਇਸ ਦੇ ਨਾਲ ਨਾਲ ਨੀਰੂ ਬਾਜਵਾ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਵੀ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਹਾਲ ਹੀ 'ਚ ਨੀਰੂ ਬਾਜਵਾ ਦੀ ਇੱਕ ਹੋਰ ਪੋਸਟ ਸੁਰਖੀਆਂ 'ਚ ਹੈ।
ਦਰਅਸਲ, ਨੀਰੂ ਬਾਜਵਾ ਅੱਜ ਯਾਨਿ 4 ਨਵੰਬਰ ਨੂੰ ਆਪਣੇ ਵਿਆਹ ਦੀ 9ਵੀਂ ਵਰ੍ਹੇਗੰਢ ਮਨਾ ਰਹੀ ਹੈ। ਇਸ ਮੌਕੇ ਅਦਾਕਾਰਾ ਨੇ ਆਪਣੇ ਪਤੀ ਹੈਰੀ ਜਵੰਧਾ ਦੇ ਨਾਲ ਕੁੱਝ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਫੈਨਜ਼ ਦੇ ਨਾਲ ਨਾਲ ਸੈਲੇਬਸ ਦਾ ਵੀ ਭਰਪੂਰ ਪਿਆਰ ਮਿਲ ਰਿਹਾ ਹੈ। ਫੋਟੋਆਂ ਤੋਂ ਵੀ ਜ਼ਿਆਦਾ ਕੈਪਸ਼ਨ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਨੀਰੂ ਨੇ ਆਪਣੇ ਪਤੀ ਨਾਲ ਰੋਮਾਂਟਿਕ ਫੋਟੋਆਂ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਮੈਨੂੰ ਪਤਾ ਹੈ, ਤੁਸੀਂ ਅੱਜ ਦਾ ਦਿਨ ਭੱੁਲ ਗਏ। ਮੈਨੂੰ ਤੁਹਾਨੂੰ ਹੈੱਪੀ ਐਨੀਵਰਸਰੀ ਕਹਿੰਦਿਆਂ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਹੈ। ਮੈਨੂੰ ਉਮੀਦ ਹੈ ਕਿ ਐਨੀਵਰਸਰੀ ਭੁੱਲਣ ਦੇ ਬਦਲੇ ਤੁਸੀਂ ਮੇਰੇ ਲਈ ਕੋਈ ਵਧੀਆ ਗਿਫਟ ਜ਼ਰੂਰ ਖਰੀਦ ਕੇ ਲਿਆਓਗੇ। ਹੈਰੀ ਹੁਣ ਡਰਾਮਾ ਨਾ ਕਰਨਾ ਕਿ ਤੁਸੀਂ ਮੈਰਿਜ ਐਨੀਵਰਸਰੀ ਨਹੀਂ ਭੁੱਲੇ।' ਦੇਖੋ ਨੀਰੂ ਦੀ ਇਹ ਪੋਸਟ:
ਕਾਬਿਲੇਗ਼ੌਰ ਹੈ ਕਿ ਨੀਰੂ ਬਾਜਵਾ ਨੇ ਹੈਰੀ ਜਵੰਧਾ ਦੇ ਨਾਲ ਸਾਲ 2015 'ਚ ਮੈਰਿਜ ਕੀਤੀ ਸੀ। ਨੀਰੂ ਤੇ ਹੈਰੀ ਦੀਆਂ ਤਿੰਨ ਪਿਆਰੀਆਂ ਬੇਟੀਆਂ ਵੀ ਹਨ, ਅਦਾਕਾਰਾ ਅਕਸਰ ਆਪਣੇ ਪਰਿਵਾਰ ਨਾਲ ਟਾਈਮ ਸਪੈਂਡ ਕਰਦੀ ਨਜ਼ਰ ਆਉਂਦੀ ਰਹਿੰਦੀ ਹੈ।