ਨੀਰੂ ਬਾਜਵਾ (Neeru Bajwa) ਇੰਨੀਂ ਦਿਨੀਂ ਆਪਣੀ ਆਉਣ ਫ਼ਿਲਮ ਦੇ ਸਿਲਸਿਲੇ `ਚ ਲੰਡਨ ਵਿੱਚ ਹੈ। ਇਹ ਤੇ ਸਭ ਨੂੰ ਪਤਾ ਹੀ ਹੈ ਕਿ ਬਾਜਵਾ ਲੰਡਨ `ਚ ਫ਼ਿਲਮ `ਮਾਂ ਦਾ ਲਾਡਲਾ` (Maa Da Ladla) ਦੀ ਸ਼ੂਟਿੰਗ ਕਰ ਰਹੀ ਹੈ। ਇਸ ਦੌਰਾਨ ਪੰਜਾਬੀ ਅਦਾਕਾਰਾ ਤੇ ਮਾਡਲ ਆਪਣੀਆਂ ਖੂਬਸੂਰਤ ਤਸਵੀਰਾਂ ਤੇ ਵੀਡੀਓਜ਼ ਆਪਣੇ ਫ਼ੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।


ਪਰਿਵਾਰ ਵੀ ਹੈ ਨੀਰੂ ਦੇ ਨਾਲ
ਇਸ ਦੌਰਾਨ ਨੀਰੂ ਬਾਜਵਾ ਆਪਣੀ ਫ਼ੈਮਿਲੀ ਨਾਲ ਹੀ ਲੰਡਨ `ਚ ਠਹਿਰੀ ਹੋਈ ਹੈ। ਉਹ ਪਤੀ ਤੇ ਬੇਟੀਆਂ ਨਾਲ ਬਿਤਾਏ ਖੂਬਸੂਰਤ ਪਲਾਂ ਨੂੰ ਸੋਸ਼ਲ ਮੀਡੀਆ `ਤੇ ਜ਼ਰੂਰ ਸ਼ੇਅਰ ਕਰਦੀ ਹੈ। ਇਸੇ ਦੌਰਾਨ ਬਾਜਵਾ ਦੀ ਇੱਕ ਵੀਡੀਓ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ, ਜਿਸ ਵਿੱਚ ਉਹ ਆਪਣੇ ਪਰਿਵਾਰ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ਸ਼ੇਅਰ ਕਰ ਬਾਜਵਾ ਨੇ ਇਸ ਨੂੰ ਪਿਆਰੀ ਕੈਪਸ਼ਨ ਵੀ ਦਿਤੀ। ਜਿਸ ਵਿੱਚ ਲਿਖਿਆ ਸੀ, "ਅਜਿਹੀ ਜ਼ਿੰਦਗੀ ਜੀਓ ਜੋ ਹਮੇਸ਼ਾ ਯਾਦ ਰਹੇ।" ਉਨਾਂ ਦੀ ਇਸ ਵੀਡੀਓ ਤੇ ਹਜ਼ਾਰਾਂ ਲਾਈਕ ਤੇ ਕਮੈਂਟ ਹਨ। ਦੇਖੋ ਵੀਡੀਓ:









ਵੀਡੀਓ ਦੇਖ ਸਾਫ਼ ਪਤਾ ਲੱਗਦਾ ਹੈ ਕਿ ਨੀਰੂ ਬਾਜਵਾ ਆਪਣੇ ਪਰਿਵਾਰ ਤੋਂ ਬਿਨਾਂ ਨਹੀਂ ਰਹਿ ਸਕਦੀ। ਤਾਂ ਹੀ ਫ਼ਿਲਮ ਦੀ ਸ਼ੂਟਿੰਗ ਲਈ ਉਨ੍ਹਾਂ ਦਾ ਪੂਰਾ ਪਰਿਵਾਰ ਲੰਡਨ `ਚ ਮੌਜੂਦ ਹੈ। ਨੀਰੂ ਬਾਜਵਾ ਦੀ ਵੀਡੀਓ ਨੂੰ ਦੇਖ ਕੇ ਇੱਕ ਗੱਲ ਤਾਂ ਪਤਾ ਲੱਗਦੀ ਹੈ ਕਿ ਉਨ੍ਹਾਂ ਦੀ ਫ਼ੈਮਿਲੀ ਪਰਫ਼ੈਕਟ ਪਰਿਵਾਰ ਦੀ ਬੇਹਤਰੀਨ ਉਦਾਹਰਣ ਹੈ। ਇਸ ਦੇ ਨਾਲ ਹੀ ਬਾਜਵਾ ਨੇ ਸਭ ਨੂੰ ਫ਼ੈਮਿਲੀ ਗੋਲਜ਼ ਦੇ ਦਿਤੇ ਹਨ।  ਨੀਰੂ ਬਾਜਵਾ ਦੀ ਫ਼ੈਮਿਲੀ ਬਾਰੇ ਗੱਲ ਕੀਤੀ ਜਾਏ ਤਾਂ ਉਨ੍ਹਾਂ ਦਾ ਵਿਆਹ ਹੈਰੀ ਜਵੰਦਾ ਨਾਲ ਹੋਇਆ। ਉਨ੍ਹਾਂ ਦੀਆਂ ਤਿੰਨ ਬੇਟੀਆਂ ਹਨ।


ਨੀਰੂ ਬਾਜਵਾ ਦੇ ਵਰਕਫ਼ਰੰਟ ਦੀ ਗੱਲ ਕਰੀਏ ਤਾਂ ਉਹ ਫ਼ਿਲਹਾਲ `ਮਾਂ ਦਾ ਲਾਡਲਾ` ਫ਼ਿਲਮ ਦੀ ਸ਼ੂਟਿੰਗ ਲਈ ਲੰਡਨ ਵਿੱਚ ਹੈ। ਇਸ ਫ਼ਿਲਮ `ਚ ਅਦਾਕਾਰਾ ਨਾਲ ਤਰਸੇਮ ਜੱਸੜ ਵੀ ਮੁੱਖ ਕਿਰਦਾਰ `ਚ ਨਜ਼ਰ ਆਉਣਗੇ। ਇਹ ਫ਼ਿਲਮ 2022 `ਚ ਹੀ ਰਿਲੀਜ਼ ਹੋਣੀ ਹੈ। ਇਸ ਦੇ ਨਾਲ ਹੀ ਨੀਰੂ ਬਾਜਵਾ ਦੀ ਇੱਕ ਹੋਰ ਫ਼ਿਲਮ `ਚੱਲ ਜਿੰਦੀਏ` ਵੀ ਇਸੇ ਸਾਲ ਰਿਲੀਜ਼ ਹੋਣ ਵਾਲੀ ਹੈ।