Neeru Bajwa New Video: ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾ ਹੈ। ਉਨ੍ਹਾਂ ਨੇ ਆਪਣੇ ਟੈਲੇਂਟ ਤੇ ਖੂਬਸੂਰਤੀ ਦੇ ਦਮ ਤੇ ਦੁਨੀਆ ਭਰ `ਚ ਆਪਣਾ ਨਾਂ ਕਰ ਲਿਆ ਹੈ। ਇਸ ਦੇ ਨਾਲ ਨਾਲ ਨੀਰੂ ਬਾਜਵਾ ਦੀ ਸੋਸ਼ਲ ਮੀਡੀਆ `ਤੇ ਵੀ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ। ਉਹ ਸੋਸ਼ਲ ਮੀਡੀਆ `ਤੇ ਤਸਵੀਰਾਂ ਤੇ ਵੀਡੀਓ ਸ਼ੇਅਰ ਕਰ ਆਪਣੇ ਫ਼ੈਨਜ਼ ਦਾ ਮਨੋਰੰਜਨ ਕਰਦੀ ਰਹਿੰਦੀ ਹੈ।
ਨੀਰੂ ਬਾਜਵਾ ਨੇ ਇੱਕ ਤਾਜ਼ਾ ਵੀਡੀਓ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ। ਜਿਸ ਵਿੱਚ ਉਹ ਆਪਣੇ ਪਤੀ ਨਾਲ ਕਾਰ ਵਿੱਚ ਜਾ ਰਹੀ ਹੈ। ਇਸ ਦੌਰਾਨ ਉਹ ਕਾਰ ਵਿੱਚ ਆਪਣੇ ਪਤੀ ਨਾਲ ਰੋਮਾਂਟਿਕ ਮੂਡ `ਚ ਨਜ਼ਰ ਆਈ। ਉਨ੍ਹਾਂ ਨੇ ਪਤੀ ਹੈਰੀ ਨਾਲ ਰੋਮਾਂਟਿਕ ਗਾਣੇ ਤੇ ਰੀਲ ਬਣਾ ਕੇ ਸ਼ੇਅਰ ਕੀਤੀ ਹੈ। ਦੇਖੋ ਵੀਡੀਓ:
ਦਰਅਸਲ, ਇਹ ਗੀਤ ਆਉਣ ਵਾਲੀ ਪੰਜਾਬੀ ਫ਼ਿਲਮ `ਤੇਰੀ ਮੇਰੀ ਗੱਲ ਬਣ ਗਈ` ਦਾ ਹੈ। ਜਿਸ ਵਿੱਚ ਨੀਰੂ ਦੀ ਭੈਣ ਰੁਬੀਨਾ ਐਕਟਿੰਗ ਕਰਦੇ ਨਜ਼ਰ ਆਉਣ ਵਾਲੀ ਹੈ। ਇਹ ਗੀਤ ਹੈ `ਗੁਲਾਬ`। ਇਸ ਗਾਣੇ ਨੂਮ ਅਖਿਲ ਨੇ ਗਾਇਆ ਹੈ। ਇਸ ਦੇ ਨਾਲ ਨਾਲ ਅਖਿਲ ਫ਼ਿਲਮ `ਚ ਰੁਬੀਨਾ ਬਾਜਵਾ ਨਾਲ ਮੁੱਖ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇਹ ਫ਼ਿਲਮ 9 ਸਤੰਬਰ ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ। ਇਹ ਵੀ ਦਸ ਦਈਏ ਕਿ ਨੀਰੂ ਬਾਜਵਾ ਆਪਣੀ ਭੈਣ ਦੀ ਫ਼ਿਲਮ ਦਾ ਜੰਮ ਕੇ ਪ੍ਰਮੋਸ਼ਨ ਕਰ ਰਹੀ ਹੈ। ਕਿਹਾ ਜਾਂਦਾ ਹੈ ਕਿ ਨੀਰੂ ਦੀ ਆਪਣੀ ਭੈਣ ਰੁਬੀਨਾ ਨਾਲ ਬਹੁਤ ਸਪੈਸ਼ਲ ਬੌਂਡਿੰਗ ਹੈ।