Kali Jotta 100 Days In Cinemas: ਨੀਰੂ ਬਾਜਵਾ ਲਈ ਸਾਲ 2023 ਬਹੁਤ ਹੀ ਬੇਹਤਰੀਨ ਤੇ ਬੇਹੱਦ ਖਾਸ ਰਿਹਾ ਹੈ। ਇਸ ਸਾਲ ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਬੇਹਤਰੀਨ ਫਿਲਮ 'ਕਲੀ ਜੋਟਾ' ਰਿਲੀਜ਼ ਹੋਈ। ਇਹ ਨੀਰੂ ਦੇ ਕਰੀਅਰ ਦੀ ਹੁਣ ਤੱਕ ਦੀ ਬੈਸਟ ਫਿਲਮ ਮੰਨੀ ਗਈ ਹੈ। ਇਸ ਫਿਲਮ 'ਚ ਨੀਰੂ ਨੇ ਸਾਬਤ ਕੀਤਾ ਕਿ ਉਹ ਸਿਰਫ ਕਾਮੇਡੀ ਹੀ ਨਹੀਂ ਸਗੋਂ ਸੰਜੀਦਗੀ ਵਾਲੇ ਕਿਰਦਾਰ ਵੀ ਬਖੂਬੀ ਨਿਭਾ ਸਕਦੀ ਹੈ। 


ਇਹ ਵੀ ਪੜ੍ਹੋ: ਦਿਲੀਪ ਜੋਸ਼ੀ ਨੇ ਇੰਜ ਘਟਾਇਆ ਸੀ 16 ਕਿੱਲੋ ਵਜ਼ਨ, ਡੇਢ ਮਹੀਨੇ 'ਚ ਹੀ ਆਪਣੇ ਕਿਰਦਾਰ ਲਈ ਫਿੱਟ ਹੋਏ ਸੀ 'ਜੇਠਾਲਾਲ'


ਦੱਸ ਦਈਏ ਕਿ ਫਿਲਮ 3 ਫਰਵਰੀ 2023 ਨੂੰ ਰਿਲੀਜ਼ ਹੋਈ ਸੀ।  ਫਿਲਮ ਆਪਣੀ ਰਿਲੀਜ਼ ਤੋਂ ਬਾਅਦ ਤੋਂ ਲਗਾਤਾਰ ਨਵੇਂ ਰਿਕਾਰਡ ਬਣਾ ਰਹੀ ਹੈ। ਹੁਣ ਫਿਲਮ ਨੇ ਸਿਨੇਮਾਘਰਾਂ ;ਚ ਸਫਲਤਾਪੂਰਵਕ 100 ਦਿਨ ਪੂਰੇ ਕਰ ਲਏ ਹਨ। ਇਸ 'ਤੇ ਖੁਸ਼ੀ ਜ਼ਾਹਰ ਕਰਦਿਆਂ ਫਿਲਮ ਦੀ ਲੀਡ ਅਦਾਕਾਰਾ ਨੀਰੂ ਬਾਜਵਾ ਨੇ ਆਂਪਣੀ ਖੁਸ਼ੀ ਜ਼ਾਹਰ ਕੀਤੀ ਹੈ। 


ਨੀਰੂ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ, 'ਫਿਲਮ ਨੇ ਸਿਨੇਮਾਘਰਾਂ 'ਚ 100 ਦਿਨ ਪੂਰੇ ਕਰ ਲਏ ਹਨ। ਇਸ ਨਵੇਂ ਰਿਕਾਰਡ ਦੇ ਬਣਨ ਦਾ ਜਸ਼ਨ ਮਨਾ ਰਹੇ ਹਾਂ।' ਦੇਖੋ ਨੀਰੂ ਦੀ ਇਹ ਪੋਸਟ: 









ਕਾਬਿਲੇਗ਼ੌਰ ਹੈ ਕਿ ਫਿਲਮ ;ਚ ਨੀਰੂ ਬਾਜਵਾ, ਸਤਿੰਦਰ ਸਰਤਾਜ ਤੇ ਵਾਮਿਕਾ ਗੱਬੀ ਮੁੱਖ ਕਿਰਦਾਰਾਂ 'ਚ ਨਜ਼ਰ ਆਏ ਸੀ। ਇਸ ਫਿਲਮ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਿਲਿਆ ਹੈ। ਇਹ ਫਿਲਮ ਓਟੀਟੀ 'ਤੇ ਰਿਲੀਜ਼ ਹੋਣ ਦੇ ਨਾਲ ਨਾਲ ਸਿਨੇਮਾਘਰਾਂ 'ਚ ਵੀ ਉਸੇ ਰਫਤਾਰ ਨਾਲ ਚੱਲ ਰਹੀ ਹੈ। ਪੰਜਾਬੀ ਸਿਨੇਮਾ ਲਈ ਇਹ ਬਹੁਤ ਵੱਡੀ ਉਪਲਬਧੀ ਹੈ। ਫਿਲਮ 'ਚ ਸਮਾਜ 'ਚ ਔਰਤਾਂ ਖਿਲਾਫ ਹੁੰਦੀ ਧੱਕੇਸ਼ਾਹੀ ਖਿਲਾਫ ਆਵਾਜ਼ ਬੁਲੰਦ ਕੀਤੀ ਗਈ ਸੀ। ਫਿਲਮ 'ਚ ਦਿਖਾਇਆ ਗਿਆ ਸੀ ਕਿ ਭਾਵੇਂ ਕੋਈ ਵੀ ਦੌਰ ਹੋਵੇ, ਹਰ ਦੌਰ 'ਚ ਔਰਤ ਨੂੰ ਆਪਣੀ ਇੱਜ਼ਤ ਤੇ ਹੋਂਦ ਬਚਾਉਣ ਲਈ ਸੰਘਰਸ਼ ਕਰਨਾ ਪੈਂਦਾ ਹੈ। 


ਇਹ ਵੀ ਪੜ੍ਹੋ: ਜੇਮਜ਼ ਕੈਮਰੂਨ ਦੀ ਫਿਲਮ 'ਅਵਤਾਰ: ਦ ਵੇਅ ਆਫ ਵਾਟਰ' ਦੇਖਣ ਵਾਲਿਆਂ ਦਾ ਇੰਤਜ਼ਾਰ, ਇਸ ਦਿਨ OTT 'ਤੇ ਹੋਵੇਗੀ ਰਿਲੀਜ਼