Neeru Bajwa Satinder Sartaaj Movie: ਨੀਰੂ ਬਾਜਵਾ ਇੰਨੀਂ ਦਿਨੀਂ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ। ਅਦਾਕਾਰਾ ਦੀ ਫਿਲਮ 'ਸ਼ਾਇਰ' ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਪਾਲੀਵੁੱਡ ਕੁਈਨ ਨੀਰੂ ਸਤਿੰਦਰ ਸਰਤਾਜ ਨਾਲ ਰੋਮਾਂਸ ਕਰਦੀ ਨਜ਼ਰ ਆਉਣ ਵਾਲੀ ਹੈ। ਹੁਣ ਫਿਲਮ ਦਾ ਬੜਾ ਹੀ ਪਿਆਰਾ ਪੋਸਟਰ ਵੀ ਪ੍ਰਪੋਜ਼ ਡੇਅ ਦੇ ਮੌਕੇ 'ਤੇ ਰਿਲੀਜ਼ ਕੀਤਾ ਗਿਆ ਹੈ।
ਦੱਸ ਦਈਏ ਕਿ ਫਿਲਮ ਦੇ ਪੋਸਟਰ 'ਚ ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਨਜ਼ਰ ਆ ਰਹੇ ਹਨ। ਨੀਰੂ ਨੇ ਹੱਥ 'ਚ ਕੋਈ ਕਾਪੀ ਜਾਂ ਕਿਤਾਬ ਫੜੀ ਹੋਈ ਹੈ ਅਤੇ ਸਰਤਾਜ ਨੀਰੂ ਨੂੰ ਪਿਆਰ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਹਨ। ਪੋਸਟਰ ਦੇਖ ਕੇ ਹੀ ਪਤਾ ਲੱਗਦਾ ਹੈ ਕਿ ਫਿਲਮ 'ਚ ਨੀਰੂ ਤੇ ਸਰਤਾਜ ਦੀ ਜ਼ਬਰਦਸਤ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲੇਗੀ। ਪੋਸਟਰ 'ਚ ਨੀਰੂ ਬਾਜਵਾ ਸਿੰਪਲ ਸੂਟ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ ਜਦਕਿ ਸਰਤਾਜ ਪਜਾਮਾ ਕੁੜਤਾ ਪਹਿਨੇ ਨਜ਼ਰ ਆ ਰਹੇ ਹਨ। ਦੇਖੋ ਇਹ ਪੋਸਟਰ:
ਕਦੋਂ ਰਿਲੀਜ਼ ਹੋਵੇਗੀ ਫਿਲਮ?
ਦੱਸ ਦਈਏ ਕਿ ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਸਟਾਰਰ ਮੂਵੀ 'ਸ਼ਾਇਰ' 19 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਫੈਨਜ਼ ਇਸ ਫਿਲਮ ਨੂੰ ਲੈਕੇ ਕਾਫੀ ਐਕਸਾਇਟਡ ਹਨ। ਪੋਸਟਰ ਰਿਲੀਜ਼ ਹੋਣ ਤੋਂ ਬਾਅਦ ਫੈਨਜ਼ ਦੀ ਬੇਕਰਾਰੀ ਹੋਰ ਵਧ ਗਈ ਹੈ। ਕਾਬਿਲੇਗ਼ੌਰ ਹੈ ਕਿ ਨੀਰੂ ਤੇ ਸਰਤਾਜ ਦੀ ਜੋੜੀ ਇਸ ਤੋਂ ਪਹਿਲਾਂ ਫਿਲਮ 'ਕਲੀ ਜੋਟਾ' 'ਚ ਨਜ਼ਰ ਆ ਚੁੱਕੀ ਹੈ। ਇਸ ਫਿਲਮ ਨੂੰ ਰਿਲੀਜ਼ ਹੋਇਆਂ 1 ਸਾਲ ਪੂਰਾ ਹੋ ਗਿਆ ਹੈ ਅਤੇ ਹੁਣ ਫੈਨਜ਼ ਉਮੀਦ ਕਰ ਰਹੇ ਹਨ ਕਿ 'ਸ਼ਾਇਰ' ਫਿਲਮ 'ਚ ਵੀ ਨੀਰੂ ਤੇ ਸਰਤਾਜ ਦੀ ਜੋੜੀ ਇਸੇ ਤਰ੍ਹਾਂ ਧਮਾਲ ਮਚਾਏਗੀ।