Shayar Movie Review In Punjabi: ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਜੋੜੀ ਇੱਕ ਵਾਰ ਫਿਰ ਛਾ ਗਈ ਹੈ। ਦੋਵਾਂ ਦੀ ਫਿਲਮ 'ਸ਼ਾਇਰ' ਅੱਜ ਯਾਨਿ 19 ਅਪ੍ਰੈਲ ਨੂੰ ਰਿਲੀਜ਼ ਹੋ ਗਈ ਹੈ। ਇਹ ਤਾਂ ਕਹਿਣਾ ਪਵੇਗਾ ਕਿ ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਜੋੜੀ ਸੁਪਰਹਿੱਟ ਹੈ। ਜੇ ਤੁਸੀਂ ਇਹ ਫਿਲਮ ਦੇਖਣ ਦਾ ਪਲਾਨ ਬਣਾ ਰਹੇ ਹੋ ਤਾਂ ਪਹਿਲਾਂ ਪੜ੍ਹੋ ਇਹ ਰਿਵਿਊ:
ਫਿਲਮ ਦਾ ਨਾਮ ਹੀ ਦੱਸਦਾ ਹੈ ਕਿ ਫਿਲਮ 'ਚ ਕਾਫੀ ਜ਼ਿਆਦਾ ਸ਼ਾਇਰੀ ਹੈ। ਬਲਕਿ ਇਹ ਫਿਲਮ ਹੀ ਸ਼ਾਇਰੀ 'ਤੇ ਬਣੀ ਹੈ। ਫਿਲਮ 'ਚ ਬਕਮਾਲ ਸ਼ਾਇਰੀ ਤੁਹਾਡਾ ਦਿਲ ਜਿੱਤ ਲੈਂਦੀ ਹੈ। ਇਸ ਦੇ ਨਾਲ ਨਾਲ ਸ਼ਾਨਦਾਰ ਕੱਵਾਲੀਆਂ ਵੀ ਸਮਾਂ ਬੰਨ੍ਹਦੀਆਂ ਹਨ। ਜਿਹੜੇ ਲੋਕ ਕੱਵਾਲੀਆਂ ਦੇ ਸ਼ੌਕੀਨ ਹਨ, ਉਨ੍ਹਾਂ ਨੂੰ ਇਹ ਫਿਲਮ ਬਹੁਤ ਵਧੀਆ ਲੱਗੇਗੀ। ਫਿਲਮ ਦੀ ਕਹਾਣੀ ਸੱਤੇ (ਸਰਤਾਜ) ਤੇ ਸੀਰੋ (ਨੀਰੂ) ਦੇ ਆਲੇ ਦੁਆਲੇ ਘੁੰਮਦੀ ਹੈ। ਦੋਵਾਂ ਨੂੰ ਇੱਕ ਦੂਜੇ ਨਾਲ ਪਿਆਰ ਹੁੰਦਾ ਹੈ ਤੇ ਫਿਰ ਵਿਛੋੜੇ ਦਾ ਸੀਜ਼ਨ ਵੀ ਆਉਂਦਾ ਹੈ। ਪਰ ਇਸ ਤੋਂ ਬਾਅਦ ਤੇ ਇਸ ਦਰਮਿਆਨ ਜੋ ਹੁੰਦਾ ਹੈ, ਉਸ ਦੇ ਲਈ ਤਾਂ ਤੁਹਾਨੂੰ ਫਿਲਮ ਦੇਖਣੀ ਪਵੇਗੀ।
ਜਦੋਂ ਤੁਸੀਂ ਫਿਲਮ ਦੇਖਣਾ ਸ਼ੁਰੂ ਕਰਦੇ ਹੋ ਤਾਂ ਇਸ ਨਾਲ ਹੌਲੀ ਹੌਲੀ ਜੁੜਦੇ ਜਾਂਦੇ ਹੋ। ਇੱਥੇ ਇਹ ਵੀ ਕਹਿਣਾ ਬਣਦਾ ਹੈ ਕਿ ਇਹ ਫਿਲਮ ਤੁਹਾਨੂੰ ਹਸਾਏਗੀ, ਰੁਆਏਗੀ ਤੇ ਖੂਬ ਇਮੋਸ਼ਨਲ ਕਰੇਗੀ। ਪਰ ਸਾਵਧਾਨ! ਇਹ ਫਿਲਮ ਨੂੰ ਦੇਖ ਤੁਹਾਡੀਆਂ ਅੱਖਾਂ 'ਚ ਹੰਝੂ ਵੀ ਆ ਸਕਦੇ ਹਨ।
ਕਾਬਿਲੇਗ਼ੌਰ ਹੈ ਕਿ ਸ਼ਾਇਰ ਫਿਲਮ ਦਾ ਦੁਨੀਆ ਭਰ 'ਚ ਦਰਸ਼ਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ। ਆਖਰ ਇਹ ਫਿਲਮ ਅੱਜ ਯਾਨਿ 19 ਅਪ੍ਰੈਲ ਨੂੰ ਰਿਲੀਜ਼ ਹੋ ਗਈ ਹੈ। ਜਿਵੇਂ ਕਿ ਸਾਰਿਆਂ ਨੂੰ ਉਮੀਦ ਸੀ ਕਿ ਫਿਲਮ ਵਧੀਆ ਹੋਵੇਗੀ। ਇਹ ਫਿਲਮ ਦਰਸ਼ਕਾਂ ਦੀਆਂ ਉਮੀਦਾਂ 'ਤੇ ਖਰੀ ਉਤਰਦੀ ਨਜ਼ਰ ਆ ਰਹੀ ਹੈ।