Neeru Bajwa New Pics: ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਸ ਨੇ ਆਪਣੇ ਕਰੀਅਰ 'ਚ ਇੱਕ ਤੋਂ ਵਧ ਕੇ ਇਕ ਹਿੱਟ ਫਿਲਮਾਂ 'ਚ ਕੰਮ ਕੀਤਾ ਹੈ। ਨੀਰੂ ਤਕਰੀਬਨ ਇੱਕ ਦਹਾਕੇ ਤੋਂ ਵੱਧ ਤੋਂ ਇੰਡਸਟਰੀ 'ਤੇ ਰਾਜ ਕਰਦੀ ਆ ਰਹੀ ਹੈ। ਨੀਰੂ ਨੂੰ ਦੇਖ ਕੇ ਉਸ ਦੀ ਉਮਰ ਦਾ ਅੰਦਾਜ਼ਾ ਲਗਾਉਣਾ ਨਾਮੁਮਕਿਨ ਹੈ।
ਹਾਲ ਹੀ 'ਚ ਨੀਰੂ ਨੇ ਆਪਣੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆ ਹਨ, ਜੋ ਕਿ ਇੰਟਰਨੈੱਟ 'ਤੇ ਜ਼ਬਰਦਸਤ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਇਨ੍ਹਾਂ ਤਸਵੀਰਾਂ 'ਚ ਨੀਰੂ ਆਪਣਾ ਜ਼ੀਰੋ ਫਿੱਗਰ ਫਲੌਂਟ ਕਰਦੀ ਨਜ਼ਰ ਆ ਰਹੀ ਹੈ ਅਤੇ ਨਾਲ ਹੀ ਉਸ ਨੇ ਆਪਣੇ ਬੱਟ ਏਰੀਆ 'ਤੇ ਵੀ ਕਾਫੀ ਮੇਹਨਤ ਕੀਤੀ ਹੈ, ਜਿਸ ਨੂੰ ਉਹ ਤਸਵੀਰਾਂ 'ਚ ਦਿਖਾ ਰਹੀ ਹੈ। ਉਸ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ ਕਿ 'ਉਸ ਦੀ ਸਖਤ ਮੇਹਨਤ ਦਾ ਨਤੀਜਾ ਹੈ।' ਦੇਖੋ ਇਹ ਪੋਸਟ:
ਇਸ ਦੇ ਨਾਲ ਨਾਲ ਨੀਰੂ ਨੇ ਇੱਕ ਹੋਰ ਪੋਸਟ ਵੀ ਸ਼ੇਅਰ ਕੀਤੀ ਹੈ, ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਕਮਾਲ ਦੀ ਲੱਗ ਰਹੀ ਹੈ।
ਕਾਬਿਲੇਗ਼ੌਰ ਹੈ ਕਿ ਨੀਰੂ ਬਾਜਵਾ ਦੀਆਂ ਇਸ ਸਾਲ 3 ਫਿਲਮਾਂ 'ਕਲੀ ਜੋਟਾ', 'ਚੱਲ ਜਿੰਦੀਏ' ਤੇ 'ਬੂਹੇ ਬਾਰੀਆਂ' ਰਿਲੀਜ਼ ਹੋਈਆਂ ਸੀ। ਉਸ ਦੀਆਂ ਤਿੰਨੇ ਹੀ ਫਿਲਮਾਂ ਨੇ ਬਹੁਤ ਵਧੀਆ ਬਿਜ਼ਨਸ ਕੀਤਾ ਸੀ।