ਮੁੰਬਈ: ਆਪਣੀ ਆਵਾਜ਼ ਦੇ ਨਾਲ ਫੈਨਸ ਦੇ ਦਿਲਾਂ ‘ਤੇ ਰਾਜ਼ ਕਰਨ ਵਾਲੀ ਸੈਲਫੀ ਕੁਵਿਨ ਨੇਹਾ ਕੱਕੜ ਆਪਣੇ ਬ੍ਰੈਕਅੱਪ ਦੀ ਖ਼ਬਰਾਂ ਕਰਕੇ ਕਾਫੀ ਸੁਰਖੀਆਂ ‘ਚ ਰਹਿ ਹੈ। ਪਰ ਹੁਣ ਨੇਹਾ ਆਪਣੇ ਇਸ ਦੌਰ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੀ ਹੈ। ਹਾਲ ਹੀ ‘ਚ ਨੇਹਾ ਨੇ ਦੱਸਿਆ ਸੀ ਕਿ ਉਹ ਡਿਪ੍ਰੈਸ਼ਨ ‘ਚ ਹੈ।


ਪਰ ਹੁਣ ਨੇਹਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜਿਸ ‘ਚ ਉਹ ਬਾਲੀਵੁੱਡ ਦੇ ਸਿੰਗਰ ਸੋਨੂ ਨਿਗਮ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ। ਹਾਲ ਦੀ ‘ਚ ਦੋਵੇਂ ਸਿੰਗਰ ਇੱਕ ਫੋਟੋਸ਼ੂਟ ਕਰਵਾਉਂਦੇ ਨਜ਼ਰ ਆਏ। ਜਿੱਥੇ ਨੇ ਨੇਹਾ ਨੇ ਮਜ਼ਾਕ ਕਰ ਸੋਨੂੰ ਨੂੰ ਹੈਰਾਨ ਕਰ ਦਿੱਤਾ।

ਜਿਸ ਦਾ ਵੀਡੀਓ ਤੁਸੀ ਹੇਠ ਦੇਖ ਸਕਦੇ ਹੋ।


ਇਸ ਵੀਡੀਓ ‘ਚ ਨੇਹਾ ਆਪਣਾ ਗਾਉਨ ਛੱਡ ਭੱਜ ਜਾਂਦੀ ਹੈ ਅਤੇ ਉਸ ਦੀ ਡ੍ਰੈਸ ਸੋਨੂ ਦੇ ਪੈਰਾਂ ‘ਚ ਫੱਸ ਜਾਂਦੀ ਹੈ। ਨੇਹਾ ਦਾ ਇਹ ਅੰਦਾਜ਼ ਦੇਖ ਸੋਨੂ ਵੀ ਹੈਰਾਨ ਹੋ ਜਾਂਦੇ ਹਨ। ਇਸੇ ਨੂੰ ਦੇਖ ਲੱਗਦਾ ਹੈ ਕਿ ਨੇਹਾ ਆਪਣੇ ਗਮ ਨੂੰ ਪਿੱਛੇ ਛੱਡ ਵਾਪਸ ਆਪਣੀ ਜ਼ਿੰਦਗੀ ਵੱਲ ਆ ਗਈ ਹੇ ਅਤੇ ਉਸ ਦੇ ਚਹਿਰੇ ਦੀ ਮੁਸਕਾਨ ਵਾਪਸ ਆ ਗਈ ਹੈ।