Neha Kakkar Struggle: ਨੇਹਾ ਕੱਕੜ ਬਾਲੀਵੁੱਡ ਦੇ ਮਸ਼ਹੂਰ ਗਾਇਕਾਂ ਵਿੱਚੋਂ ਇੱਕ ਹੈ, ਉਹ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਨੇਹਾ ਚੰਗੀ ਤਰ੍ਹਾਂ ਜਾਣਦੀ ਹੈ ਕਿ ਕਿਵੇਂ ਆਪਣਾ ਹਰ ਪਲ ਪ੍ਰਸ਼ੰਸਕਾਂ ਨਾਲ ਸਾਂਝਾ ਕਰਨਾ ਹੈ। ਨੇਹਾ ਅੱਜ ਜਿੱਥੇ ਹੈ, ਉੱਥੇ ਪਹੁੰਚਣਾ ਉਨ੍ਹਾਂ ਲਈ ਬਿਲਕੁਲ ਵੀ ਆਸਾਨ ਨਹੀਂ ਸੀ। ਨੇਹਾ ਨੂੰ ਬਚਪਨ ਤੋਂ ਹੀ ਇਸ ਦੇ ਲਈ ਕਾਫੀ ਸੰਘਰਸ਼ ਕਰਨਾ ਪਿਆ ਸੀ। ਨੇਹਾ ਕੱਕੜ ਬੇਸ਼ੱਕ ਅੱਜ ਲਗਜ਼ਰੀ ਲਾਈਫ ਜੀਅ ਰਹੀ ਹੈ ਪਰ ਇੱਕ ਸਮਾਂ ਸੀ ਜਦੋਂ ਉਨ੍ਹਾਂ ਦਾ ਪਰਿਵਾਰ ਸਿਰਫ ਇੱਕ ਕਮਰੇ ਵਿੱਚ ਰਹਿੰਦਾ ਸੀ। ਨੇਹਾ ਮਹਿਜ਼ 4 ਸਾਲ ਦੀ ਸੀ, ਉਸ ਸਮੇਂ ਤੋਂ ਹੀ ਉਨ੍ਹਾਂ ਨੇ ਜਗਰਾਤੇ ਵਿੱਚ ਆਪਣੇ ਪਿਤਾ ਨਾਲ ਗੀਤ ਗਾਉਣਾ ਸ਼ੁਰੂ ਕਰ ਦਿੱਤਾ ਸੀ।


ਪਹਿਲਾਂ ਉਨ੍ਹਾਂ ਦਾ ਪਰਿਵਾਰ ਰਿਸ਼ੀਕੇਸ਼ ਵਿੱਚ ਰਹਿੰਦਾ ਸੀ, ਇਸ ਲਈ ਨੇਹਾ ਨੇ ਬਚਪਨ ਤੋਂ ਹੀ ਜਗਰਾਤਾ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ ਸੀ, ਗਾਇਕਾ ਦਾ ਬਚਪਨ ਹੋਰ ਬੱਚਿਆਂ ਵਾਂਗ ਆਸਾਨ ਨਹੀਂ ਸੀ। ਰਿਸ਼ੀਕੇਸ਼ 'ਚ ਨੇਹਾ ਕੱਕੜ ਆਪਣੇ ਮਾਤਾ-ਪਿਤਾ ਭਰਾ ਟੋਨੀ ਅਤੇ ਭੈਣ ਸੋਨੂੰ ਨਾਲ ਇਕ ਹੀ ਕਮਰੇ 'ਚ ਰਹਿੰਦੀ ਸੀ। ਨੇਹਾ ਕੱਕੜ ਪਹਿਲੀ ਵਾਰ ਇੰਡੀਅਨ ਆਈਡਲ 2 ਵਿੱਚ ਇੱਕ ਪ੍ਰਤੀਯੋਗੀ ਦੇ ਰੂਪ ਵਿੱਚ ਨਜ਼ਰ ਆਈ ਸੀ, ਹਾਲਾਂਕਿ ਉਸ ਸਮੇਂ ਅਨੁ ਮੱਲਿਕ ਨੇ ਨੇਹਾ ਨੂੰ ਇੰਡੀਅਨ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ। ਨੇਹਾ ਨੇ ਆਪਣੀ ਮਿਹਨਤ ਦੇ ਦਮ 'ਤੇ ਬਾਲੀਵੁੱਡ 'ਚ ਨਾਮ ਕਮਾਇਆ। ਹੁਣ ਉਹ ਉਸੇ ਸ਼ੋਅ ਦੀ ਜੱਜ ਹੈ ਜਿੱਥੋਂ ਉਨ੍ਹਾਂ ਨੂੰ ਇਕ ਵਾਰ ਨਕਾਰ ਦਿੱਤਾ ਗਿਆ ਸੀ। ਨੇਹਾ ਨੇ ਫਿਲਮ ਮੀਰਾਬਾਈ ਨਾਟ ਆਊਟ ਵਿੱਚ ਕੋਰਸ ਗਾ ਕੇ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। ਹਾਲਾਂਕਿ, ਨੇਹਾ ਉਦੋਂ ਸੁਰਖੀਆਂ ਵਿੱਚ ਆਈ ਜਦੋਂ ਉਨ੍ਹਾਂ ਨੇ ਦੀਪਿਕਾ ਪਾਦੂਕੋਣ ਅਤੇ ਸੈਫ ਅਲੀ ਖਾਨ ਦੀ ਫਿਲਮ ਕਾਕਟੇਲ ਲਈ ਇੱਕ ਸੈਕਿੰਡ ਹੈਂਡ ਜਵਾਨੀ ਗੀਤ ਗਾਇਆ।


ਨੇਹਾ ਦੀ ਜਾਇਦਾਦ ਦੀ ਗੱਲ ਕੀਤੀ ਜਾਵੇ ਤਾਂ ਰਿਪੋਰਟ ਮੁਤਾਬਕ ਉਨ੍ਹਾਂ ਦੀ ਅੱਜ ਤੱਕ ਦੀ ਕੁੱਲ ਜਾਇਦਾਦ 38 ਕਰੋੜ ਰੁਪਏ ਹੈ। ਨੇਹਾ ਇੱਕ ਗਾਣਾ ਗਾਉਣ ਲਈ 8-10 ਲੱਖ ਰੁਪਏ ਫ਼ੀਸ ਲੈਂਦੀ ਹੈ। ਨੇਹਾ ਦੀ ਇੱਕ ਮਹੀਨੇ ਦੀ ਕਮਾਈ 30 ਲੱਖ ਤੋਂ ਵੱਧ ਦੱਸੀ ਜਾਂਦੀ ਹੈ, ਜਦਕਿ ਉਨ੍ਹਾਂ ਦੀ ਸਾਲਾਨਾ ਕਮਾਈ ਸਾਢੇ 3 ਕਰੋੜ ਰੁਪਏ ਹੈ। ਇਸ ਦੇ ਨਾਲ ਨਾਲ ਨੇਹਾ ਨੂੰ ਮਹਿੰਗੀਆਂ ਕਾਰਾਂ ਦਾ ਸ਼ੌਕ ਹੈ। ਨੇਹਾ ਦੇ ਕਾਰ ਕਲੈਕਸ਼ਨ `ਚ ਔਡੀ, ਮਰਸਡੀਜ਼ ਬੈਂਜ਼, ਰੇਂਜ ਰੋਵਰ, BMW ਅਤੇ ਹੋਰ ਕਾਰਾਂ ਸ਼ਾਮਲ ਹਨ। ਨੇਹਾ ਕੱਕੜ ਦਾ ਵੀ ਹੁਣ ਰਿਸ਼ੀਕੇਸ਼ ਵਿੱਚ ਆਲੀਸ਼ਾਨ ਬੰਗਲਾ ਹੈ। ਇੰਨਾ ਹੀ ਨਹੀਂ, ਨੇਹਾ ਕੱਕੜ ਨੂੰ ਬਾਲੀਵੁੱਡ ਦੀਆਂ ਟਾਪ ਗਾਇਕਾਵਾਂ 'ਚ ਗਿਣਿਆ ਜਾਂਦਾ ਹੈ। ਇੰਸਟਾਗ੍ਰਾਮ 'ਤੇ ਨੇਹਾ ਨੂੰ 70 ਮਿਲੀਅਨ ਯਾਨਿ 7 ਕਰੋੜ ਤੋਂ ਵੱਧ ਲੋਕ ਫਾਲੋ ਕਰਦੇ ਹਨ।