ਨੈੱਟਫਲਿਕਸ ਦੀ ਔਰੀਜ਼ਨਲ ਡੌਕੂਮੈਂਟ ਸੀਰੀਜ਼ 'ਬੈਡ ਬੁਆਏ ਬਿਲੇਨੀਏਰ-ਇੰਡੀਆ' ਵਿਵਾਦਾਂ 'ਚ ਘਿਰ ਗਈ ਹੈ। ਸੱਤਅਮ ਕੰਪਿਊਟਰ ਘੁਟਾਲੇ ਦੇ ਦੋਸ਼ੀ ਬੀ. ਰਾਮਲਿੰਗਾ ਰਾਜੂ ਦੀ ਪਟੀਸ਼ਨ 'ਤੇ ਹੈਦਰਾਬਾਦ ਦੀ ਇਕ ਸਥਾਨਕ ਅਦਾਲਤ ਨੇ ਨੈੱਟਫਲਿਕਸ ਓਰੀਜਨਲ ਵੈੱਬ ਸੀਰੀਜ਼ 'ਬੈਡ ਬੁਆਏ ਬਿਲੇਨੀਏਰ-ਇੰਡੀਆ' ਦੀ ਸਟ੍ਰੀਮਿੰਗ 'ਤੇ ਰੋਕ ਲਾ ਦਿੱਤੀ ਹੈ।


'ਬੈਡ ਬੁਆਏ ਬਿਲੇਨੀਏਰ-ਇੰਡੀਆ' ਓਟੀਟੀ ਪਲੇਟਫਾਰਮ ਨੈੱਟਫਲਿਕਸ 'ਤੇ ਬੁੱਧਵਾਰ ਨੂੰ ਰਿਲੀਜ਼ ਹੋਣੀ ਸੀ। ਇਹ ਕਿੰਗਫਿਸ਼ਰ ਏਅਰਲਾਇੰਸ ਦੇ ਸਾਬਕਾ ਮੁਖੀ ਵਿਜੇ ਮਾਲਿਆ, ਬੈਂਕ ਘੁਟਾਲੇ ਦੇ ਦੋਸ਼ੀ ਨੀਰਵ ਮੋਦੀ, ਸਹਾਰਾ ਸਮੂਹ ਦੇ ਮੁਖੀ ਸੁਬਰਤ ਰਾਏ ਸਹਾਰਾ ਤੇ ਸੱਤਿਅਮ ਕੰਪਿਊਟਰ ਦੇ ਰਾਮਲਿੰਗਾ ਰਾਜੂ ਦੀ ਕਹਾਣੀ ਵੀ ਦਰਸਾਉਂਦੀ ਹੈ।

ਫ਼ਿਲਮ 'ਭੂਤ ਪੁਲਿਸ' ਦੀ ਕਾਸਟਿੰਗ 'ਚ ਜੈਕਲੀਨ ਤੇ ਯਾਮੀ ਦੀ ਐਂਟਰੀ, ਬਣੀ ਮਲਟੀ ਸਟਾਰਰ ਮੂਵੀ

ਰਾਜੂ ਦੀ ਪਟੀਸ਼ਨ 'ਤੇ ਚੀਫ਼ ਜਸਟਿਸ ਬੀ. ਪ੍ਰਤਿਮਾ ਨੇ ਅਮਰੀਕਾ ਦੇ ਨੈੱਟਫਲਿਕਸ ਐਂਟਰਟੇਨਮੈਂਟ ਸਰਵਿਸਿਜ਼ ਇੰਡੀਆ ਐਲਐਲਪੀ ਤੇ ਇਲੈਕਟ੍ਰਾਨਿਕਸ ਤੇ ਇਨਫੋਰਮੇਸ਼ਨ ਵਿਭਾਗ ਦੇ ਨੋਡਲ ਅਧਿਕਾਰੀ ਨੂੰ ਨੋਟਿਸ ਜਾਰੀ ਕੀਤੇ ਹਨ। ਨਾਲ ਹੀ ਇਸ ਕੇਸ ਦੀ ਅਗਲੀ ਸੁਣਵਾਈ ਦੀ ਤਰੀਕ 18 ਨਵੰਬਰ ਤੈਅ ਕੀਤੀ ਗਈ ਹੈ।

ਸੁਸ਼ਾਂਤ ਕੇਸ: ਸੀਬੀਆਈ ਜਾਂਚ ਦਾ ਦਾਇਰਾ ਵਧਿਆ, ਦਿਸ਼ਾ ਦੀ ਮੌਤ ਦੇ ਕੇਸ ਨੂੰ ਵੀ ਆਪਣੇ ਹੱਥ 'ਚ ਲਿਆ

ਰਾਜੂ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਕਿ ਇਹ ਸੀਰੀਜ਼ ਰਹੀ ਦੇਸ਼ ਭਰ 'ਚ ਉਸ ਦੇ ਅਕਸ ਨੂੰ ਵਿਗਾੜਨ ਦੀ ਕੋਸ਼ਿਸ਼ ਹੈ। ਆਪਣੀ ਪਟੀਸ਼ਨ 'ਚ ਰਾਜੂ ਨੇ ਇਸ ਦਾ ਟ੍ਰੇਲਰ ਜਾਰੀ ਕਰਨ ਨੂੰ ਆਪਣੀ ਮਾਣਹਾਨੀ ਤੇ ਮੀਡੀਆ ਟਰਾਇਲ ਕਰਨ ਦੀ ਗੱਲ ਵੀ ਕਹੀ, ਜਦਕਿ ਉਸ ਦੇ ਖ਼ਿਲਾਫ਼ ਕੇਸ ਅਜੇ ਵੀ ਅਦਾਲਤ 'ਚ ਚੱਲ ਰਿਹਾ ਹੈ।