Ammy Virk Nimrat Khaira And Gippy Grewal Congratulate Nimrat Khaira For Bagging Padama Shree: ਪੰਜਾਬੀ ਇੰਡਸਟਰੀ ਦੀ ਦਿੱਗਜ ਅਦਾਕਾਰਾ ਨਿਰਮਲ ਰਿਸ਼ੀ ਨੇ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੂੰ ਅੱਜ ਦੇ ਦਿਨ ਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਇਹ ਐਵਾਰਡ ਉਨ੍ਹਾਂ ਨੂੰ ਪੰਜਾਬੀ ਸਿਨੇਮਾ 'ਚ ਦਿੱਤੇ ਵਡਮੁੱਲੇ ਯੋਗਦਾਨ ਲਈ ਦਿੱਤਾ ਗਿਆ ਹੈ। ਇਸ ਮੌਕੇ 'ਤੇ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਨੇ ਨਿਰਮਲ ਰਿਸ਼ੀ ਨੂੰ ਵਧਾਈਆਂ ਦਿੱਤੀਆਂ ਹਨ। ਉਹ ਦਿੱਗਜ ਅਦਾਕਾਰਾ ਨਾਲ ਤਸਵੀਰਾਂ ਸ਼ੇਅਰ ਕਰ ਉਨ੍ਹਾਂ ਨੂੰ ਮੁਬਾਰਕਬਾਦ ਦੇ ਰਹੇ ਹਨ। ਦੇਖੋ ਉਨ੍ਹਾਂ ਦੀਆਂ ਪੋਸਟਾਂ:
ਐਮੀ ਵਿਰਕ
ਪੰਜਾਬੀ ਸਿੰਗਰ ਤੇ ਐਕਟਰ ਐਮੀ ਵਿਰਕ ਨੇ ਨਿਰਮਲ ਰਿਸ਼ੀ ਦੀ ਤਸਵੀਰ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਸ਼ੇਅਰ ਕੀਤੀ ਹੈ। ਫੋਟੋ ਸ਼ੇਅਰ ਕਰ ਐਮੀ ਨੇ ਲਿਿਖਿਆ, 'ਤੁਸੀਂ ਇਸ ਦੇ ਯੋਗ ਹੋ। ਮੇਰੀ ਬੇਬੇ।'
ਨਿਮਰਤ ਖਹਿਰਾ
ਪੰਜਾਬੀ ਸਿੰਗਰ ਤੇ ਅਭਿਨੇਤਰੀ ਨਿਮਰਤ ਖਹਿਰਾ ਨੇ ਨਿਮਰਲ ਰਿਸ਼ੀ ਨਾਲ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਉਸ ਨੇ ਦਿੱਗਜ ਅਦਾਕਾਰਾ ਲਈ ਬੇਹੱਦ ਖਾਸ ਸੰਦੇਸ਼ ਵੀ ਲਿਿਖਿਆ। ਉਸ ਨੇ ਕਿਹਾ, 'ਨਿਰਮਲ ਰਿਸ਼ੀ ਮੈਮ, ਤੁਹਾਨੂੰ ਪਦਮ ਸ਼੍ਰੀ ਪੁਰਸਕਾਰ ਮਿਲਣ 'ਤੇ ਵਧਾਈ ਹੋਵੇ। ਤੁਹਾਡਾ ਟੈਲੇਂਟ ਹਰ ਸਨਮਾਨ ਦਾ ਹੱਕਦਾਰ ਹੈ।'
ਗਿੱਪੀ ਗਰੇਵਾਲ
ਗਿੱਪੀ ਗਰੇਵਾਲ ਨੇ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਨਿਰਮਲ ਰਿਸ਼ੀ ਸ਼ੂਟਿੰਗ ਸੈੱਟ 'ਤੇ ਨਜ਼ਰ ਆ ਰਹੇ ਹਨ। ਗਿੱਪੀ ਨੇ ਬੇਹੱਦ ਖਾਸ ਮਜ਼ਾਕੀਆ ਅੰਦਾਜ਼ 'ਚ ਦਿੱਗਜ ਅਦਾਕਾਰਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਹੁਣ ਤਾਂ ਨਿਰਮਲ ਰਿਸ਼ੀ ਜੀ ਨੂੰ ਪਦਮ ਸ਼੍ਰੀ ਮਿਲ ਗਿਆ ਹੈ, ਉਹ ਸਾਡੇ ਨਾਲ ਗੱਲ ਵੀ ਨਹੀਂ ਕਰਦੇ। ਦੇਖੋ ਇਹ ਵੀਡੀਓ:
ਕਾਬਿਲੇਗ਼ੌਰ ਹੈ ਕਿ ਨਿਰਮਲ ਰਿਸ਼ੀ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ 'ਚ ਐਕਟਿਵ ਹੈ। ਉਨ੍ਹਾਂ ਨੇ ਆਪਣੇ ਕਰੀਅਰ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਫਿਲਮਾਂ ਦਿੱਤੀਆ ਹਨ। ਉਨ੍ਹਾਂ ਦੀ ਅਦਾਕਾਰੀ ਜ਼ਬਰਦਸਤ ਹੈ। ਉਹ ਹਾਲੇ ਤੱਕ ਸਿਨੇਮਾ 'ਚ ਐਕਟਿਵ ਹਨ। ਉਹ ਜਲਦ ਹੀ ਫਿਲਮ 'ਜੱਟ ਨੂੰ ਚੁੜੈਲ ਟੱਕਰੀ' 'ਚ ਨਜ਼ਰ ਆਉਣ ਵਾਲੇ ਹਨ।