Funeral Update: ਟੈਲੀਵਿਜ਼ਨ ਇੰਡਸਟਰੀ ਵਿੱਚ ਇਸ ਸਮੇਂ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਦੱਸ ਦੇਈਏ ਕਿ ਸ਼ੋਅ 'ਨੀਸ਼ਾ ਐਂਡ ਉਸਕੇ ਕਜ਼ਨ' ਦੇ ਅਦਾਕਾਰ ਵਿਭੂ ਰਾਘਵ ਦੇ ਦੇਹਾਂਤ ਨੇ ਟੀਵੀ ਇੰਡਸਟਰੀ ਮਾਤਮ ਛਾਇਆ ਹੋਇਆ ਹੈ। ਕਰਨਵੀਰ ਮਹਿਰਾ, ਕਾਵੇਰੀ ਪ੍ਰਿਯਮ ਅਤੇ ਸਿੰਪਲ ਕੌਲ ਸਮੇਤ ਕਈ ਹਸਤੀਆਂ ਨੇ ਭਾਵੁਕ ਪੋਸਟਾਂ ਸਾਂਝੀਆਂ ਕਰਕੇ ਅਦਾਕਾਰ ਨੂੰ ਸ਼ਰਧਾਂਜਲੀ ਦਿੱਤੀ ਹੈ। ਜ਼ਾਹਰ ਹੈ ਕਿ ਵਿਭੂ ਰਾਘਵ ਸਟੇਜ ਫੋਰ ਕੋਲਨ ਕੈਂਸਰ ਨਾਲ ਜੂਝ ਰਹੇ ਸਨ। ਉਨ੍ਹਾਂ ਨੂੰ ਆਪਣੀ ਬਿਮਾਰੀ ਬਾਰੇ ਸਾਲ 2022 ਵਿੱਚ ਪਤਾ ਲੱਗਾ। ਉਨ੍ਹਾਂ ਨੇ ਸੋਮਵਾਰ ਨੂੰ ਕੈਂਸਰ ਨਾਲ ਲੜਦੇ ਹੋਏ ਮੁੰਬਈ ਵਿੱਚ ਆਖਰੀ ਸਾਹ ਲਿਆ। ਅਦਾਕਾਰਾ ਸਿੰਪਲ ਕੌਲ ਨੇ ਉਨ੍ਹਾਂ ਦੇ ਅੰਤਿਮ ਸੰਸਕਾਰ ਨਾਲ ਸਬੰਧਤ ਜਾਣਕਾਰੀ ਦਿੱਤੀ ਹੈ।
ਸੌਮਿਆ ਟੰਡਨ ਹੋਈ ਭਾਵੁਕ
ਭਾਬੀ ਜੀ ਘਰ ਪਰ ਹੈਂ!ਫੇਮ ਅਦਾਕਾਰਾ ਸੌਮਿਆ ਟੰਡਨ ਨੇ ਵਿਭੂ ਰਾਘਵ ਦੀ ਮੌਤ 'ਤੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਪੋਸਟ ਸਾਂਝੀ ਕਰਦੇ ਹੋਏ ਅਦਾਕਾਰਾ ਨੇ ਲਿਖਿਆ, 'ਮੇਰੇ ਖੂਬਸੂਰਤ ਦੋਸਤ @vibhuzinsta ... ਹੁਣ ਫਰਿਸ਼ਤੀਆਂ ਕੋਲ ਹਨ। ਉਹ ਕੱਲ੍ਹ ਰਾਤ ਸਾਨੂੰ ਛੱਡ ਕੇ ਚਲੇ ਗਏ। ਵਿਭੂ ਤੂੰ ਅੰਦਰੋਂ ਅਤੇ ਬਾਹਰੋਂ ਬਹੁਤ ਖੂਬਸੂਰਤ ਸੀ। ਤੂੰ ਮੈਨੂੰ ਸਿਖਾਇਆ ਕਿ ਜਦੋਂ ਸਭ ਕੁਝ ਟੁੱਟ ਰਿਹਾ ਹੋਵੇ ਤਾਂ ਕਿਵੇਂ ਹੱਸਣਾ ਹੈ। ਜਦੋਂ ਦੁਨੀਆਂ ਵਿੱਚ ਹਨੇਰਾ ਹੋਵੇ ਤਾਂ ਉਸ ਸਮੇਂ ਰੌਸ਼ਨੀ ਨੂੰ ਫੜ੍ਹ ਕੇ ਰੱਖਣਾ। ਤੁਸੀ ਅਖੀਰ ਤੱਕ ਇੱਕ ਯੋਧੇ ਵਾਂਗ ਰਹੇ। ਲੋਕਾਂ ਨੇ ਉਮੀਦ ਛੱਡ ਦਿੱਤੀ ਪਰ ਤੁਸੀ ਚੱਲਦੇ ਰਹੇ। ਕਦੇ ਨਹੀਂ ਰੁਕੇ।'
ਸੌਮਿਆ ਨੇ ਪੋਸਟ ਵਿੱਚ ਅੱਗੇ ਲਿਖਿਆ, 'ਸਾਡੇ ਕੋਲ ਬਹੁਤ ਯੋਜਨਾਵਾਂ ਸਨ। ਅਸੀਂ ਵੀਡੀਓ ਬਣਾਉਣਾ ਚਾਹੁੰਦੇ ਸੀ। ਤੁਸੀ ਜੋ ਮਹਿਸੂਸ ਕਰ ਰਹੇ ਸੀ, ਉਸ ਬਾਰੇ ਦੱਸਣਾ ਸੀ। ਅਸੀਂ ਸੋਚਿਆ ਸੀ ਕਿ ਸਾਡੇ ਕੋਲ ਸਮਾਂ ਹੈ ਪਰ ਨਹੀਂ ਰੁਕਿਆ ਸੀ। ਹੁਣ ਮੇਰੇ ਕੋਲ ਸਿਰਫ਼ ਤੁਹਾਡੀ ਆਵਾਜ਼ ਹੈ। ਤੁਹਾਡਾ ਹਾਸਾ ਅਤੇ ਦਿੱਤਾ ਹੋਇਆ ਪਿਆਰ ਬਚਿਆ ਹੈ। ਮੈਂ ਹਮੇਸ਼ਾ ਤੁਹਾਨੂੰ ਯਾਦ ਕਰਾਂਗੀ।'
ਅਦਾਕਾਰਾ ਨੇ ਅੱਗੇ ਲਿਖਿਆ, 'ਜ਼ਿੰਦਗੀ ਬਹੁਤ ਛੋਟੀ ਹੈ। ਮੈਂ ਇਸਨੂੰ ਉਸੇ ਤਰ੍ਹਾਂ ਜੀਉਣ ਦੀ ਕੋਸ਼ਿਸ਼ ਕਰਾਂਗੀ ਜਿਵੇਂ ਤੁਸੀ ਜਿਉਂਦੇ ਸੀ। ਜਨੂੰਨ ਅਤੇ ਦਿਲ ਨਾਲ। ਹਰ ਰੋਜ਼ ਆਪਣੇ ਆਪ ਦਾ ਸਭ ਤੋਂ ਵਧੀਆ ਸੰਸਕਰਣ ਬਣਨ ਲਈ।' ਮੇਰੇ ਦੋਸਤ ਬਣਨ ਲਈ ਧੰਨਵਾਦ। ਰੌਸ਼ਨੀ, ਪਿਆਰ ਅਤੇ ਹਾਸੇ ਲਈ ਧੰਨਵਾਦ। ਉਨ੍ਹਾਂ ਸਾਰਿਆਂ ਦਾ ਜਿਨ੍ਹਾਂ ਨੇ ਪ੍ਰਾਰਥਨਾ ਕੀਤੀ ਅਤੇ ਵਿਭੂ ਨੂੰ ਲੜਨ ਦਾ ਮੌਕਾ ਦਿੱਤਾ। ਮੈਂ ਹਮੇਸ਼ਾ ਉਨ੍ਹਾਂ ਸਾਰਿਆਂ ਦੀ ਧੰਨਵਾਦੀ ਰਹਾਂਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।