Diljit Dosanjh In No Entry 2: ਬਾਲੀਵੁੱਡ ਫਿਲਮ 'ਨੋ ਐਂਟਰੀ' ਸਲਮਾਨ ਖਾਨ ਦੀਆਂ ਸਭ ਤੋਂ ਵੱਡੀਆਂ ਹਿੱਟ ਫਿਲਮਾਂ ਵਿੱਚੋਂ ਇੱਕ ਹੈ। ਹੁਣ 19 ਸਾਲਾਂ ਬਾਅਦ ਇਸ ਫਿਲਮ ਦੇ ਦੂਜੇ ਭਾਗ ਯਾਨਿ 'ਨੋ ਐਂਟਰੀ 2' ਦਾ ਐਲਾਨ ਹੋਇਆ ਹੈ। ਸਭ ਨੇ ਸੋਚਿਆ ਸੀ ਕਿ ਇਸ ਫਿਲਮ 'ਚ ਫਿਰ ਤੋਂ ਸਲਮਾਨ ਖਾਨ ਤੇ ਅਨਿਲ ਕਪੂਰ ਦੀ ਜੋੜੀ ਦੇਖਣ ਨੂੰ ਮਿਲੇਗੀ, ਪਰ ਨਵੀਂ ਅਪਡੇਟ ਅਨੁਸਾਰ ਦਿਲਜੀਤ ਦੋਸਾਂਝ ਨੇ ਸਲਮਾਨ ਖਾਨ ਨੂੰ ਇਸ ਫਿਲਮ 'ਚ ਰਿਪਲੇਸ ਕਰ ਦਿੱਤਾ ਹੈ।

  


ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਅਕਾਊਂਟ ਤੋਂ ਸ਼ੇਅਰ ਹੋਈਆਂ ਨਵੀਆਂ ਤਸਵੀਰਾਂ, ਕੁੱਝ ਹੀ ਘੰਟਿਆਂ 'ਚ ਮਿਲੇ 1 ਮਿਲੀਅਨ ਤੋਂ ਵੱਧ ਲਾਈਕ


ਜੀ ਹਾਂ, ਦਿਲਜੀਤ ਦੋਸਾਂਝ ਦੇ ਨਾਲ ਨਾਲ ਵਰੁਣ ਧਵਨ ਤੇ ਅਰਜੁਨ ਕਪੂਰ ਵੀ ਇਸ ਫਿਲਮ 'ਚ ਐਕਟਿੰਗ ਕਰਦੇ ਨਜ਼ਰ ਆਉਣਗੇ। ਇਹ ਫਿਲਮ ਹੁਣ ਨਵੇਂ ਚਿਹਰਿਆਂ ਦੇ ਨਾਲ ਬਣਨ ਜਾ ਰਹੀ ਹੈ। ਰਿਪੋਰਟ ਅਨੁਸਾਰ ਤਿੰਨੇ ਐਕਟਰ ਇਸ ਫਿਲਮ ਨੂੰ ਲੈਕੇ ਕਾਫੀ ਐਕਸਾਇਟਡ ਹਨ। ਉਨ੍ਹਾਂ ਨੇ ਫਿਲਮ ਦੀ ਸਕ੍ਰਿਪਟ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਫਿਲਮ ਦੀ ਸ਼ੂਟਿੰਗ ਦਸੰਬਰ ਮਹੀਨੇ 'ਚ ਸ਼ੁਰੂ ਹੋ ਜਾਵੇਗੀ ਅਤੇ ਇਹ ਫਿਲਮ 2025 'ਚ ਰਿਲੀਜ਼ ਹੋਵੇਗੀ।









ਦਿਲਜੀਤ ਦੋਸਾਂਝ ਦੀ ਗੱਲ ਕਰੀਏ ਤਾਂ ਉਨ੍ਹਾਂ ਲਈ ਸਾਲ 2023 ਕਾਫੀ ਵਧੀਆ ਰਿਹਾ ਸੀ। ਉਨ੍ਹਾਂ ਨੇ 2023 'ਚ ਕੋਚੇਲਾ 'ਚ ਪਰਫਾਰਮ ਕੀਤਾ ਸੀ। ਉਨ੍ਹਾਂ ਦੀ ਧਮਾਕੇਦਾਰ ਪਰਫਾਰਮੈਂਸ ਦਾ ਵੀਡੀਓ ਖੂਬ ਵਾਇਰਲ ਹੋਇਆਂ ਸੀ। ਇਸ ਤੋਂ ਬਾਅਦ ਉਹ ਗਲੋਬਲ ਸਟਾਰ ਬਣ ਕੇ ਉੱਭਰੇ ਸੀ। ਇਸ ਸਾਲ ਵੀ ਦਿਲਜੀਤ ਦੀਆਂ 3 ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਇਹ ਫਿਲਮਾਂ ਹਨ 'ਚਮਕੀਲਾ', ਜੱਟ ਐਂਡ ਜੂਲੀਅਟ 3 ਤੇ ਰੰਨਾਂ ;ਚ ਧੰਨਾ। ਇਸ ਤੋਂ ਬਾਅਦ ਦਿਲਜੀਤ 'ਨੋ ਐਂਟਰੀ 2' ਦੀ ਸ਼ੂਟਿੰਗ ਸ਼ੁਰੁ ਕਰਨਗੇ। ਇਸ ਫਿਲਮ 'ਚ ਦਿਲਜੀਤ ਦੇ ਨਾਲ ਕਿਹੜੀ ਅਭਿਨੇਤਰੀ ਰੋਮਾਂਸ ਕਰੇਗੀ ਇਸ ਦਾ ਖੁਲਾਸਾ ਹਾਲੇ ਹੋਣਾ ਬਾਕੀ ਹੈ।  


ਇਹ ਵੀ ਪੜ੍ਹੋ: ਟੀਵੀ ਐਕਟਰ ਨੇ ਵਜ਼ਨ ਘਟਾ ਕੇ ਸਭ ਨੂੰ ਕੀਤਾ ਹੈਰਾਨ, ਜਾਣੋ ਕਿਵੇਂ ਹੋਇਆ 'ਫੈਟ' ਤੋਂ ਫਿੱਟ, ਤਸਵੀਰਾਂ ਹੋ ਰਹੀਆਂ ਵਾਇਰਲ