ਮੁੰਬਈ: ਸਲਮਾਨ ਖ਼ਾਨ ‘ਭਾਰਤ’ ਫ਼ਿਲਮ ਨਾਲ ਆਪਣੇ ਫੈਨਸ ਨੂੰ ਜ਼ਬਰਦਸਤ ਤੋਹਫਾ ਦੇਣ ਵਾਲੇ ਹਨ। ਫ਼ਿਲਮ ‘ਚ ਸਲਮਾਨ ਖਾਸ ਰੋਲ ਅਦਾ ਕਰ ਰਹੇ ਹਨ। ‘ਭਾਰਤ’ ਦੀ ਸ਼ੂਟਿੰਗ ਵੀ ਕਾਫੀ ਹੱਦ ਤਕ ਪੂਰੀ ਹੋ ਗਈ ਹੈ। ਦੀਵਾਲੀ ਤੋਂ ਬਾਅਦ ਇਸ ਦੀ ਅਹਿਮ ਹਿੱਸੇ ਦੀ ਸ਼ੂਟਿੰਗ ਪੰਜਾਬ ‘ਚ ਹੋਣੀ ਹੈ। ਇਸ ਨੂੰ ਲੈ ਕੇ ਤਿਆਰੀ ਜਾਰੀ ਹਨ।
ਬੀਤੇ ਦਿਨੀਂ ਹੀ ਸਲਮਾਨ ਦੀ ਫ਼ਿਲਮ ਦੇ ਸੈੱਟ ਤੋਂ ਉਨ੍ਹਾਂ ਦੀ ਰੈਟਰੋ ਲੁੱਕ ਦੀਆਂ ਤਸਵੀਰਾਂ ਵਾਈਰਲ ਹੋ ਗਈਆਂ। ਇਨ੍ਹਾਂ ਨੂੰ ਲੈ ਕੇ ਹੁਣ ‘ਭਾਰਤ’ ਦੀ ਟੀਮ ਸਖ਼ਤ ਰੁੱਖ ਅਪਨਾਉਣ ਵਾਲੀ ਹੈ। ਜੀ ਹਾਂ, ਖ਼ਬਰ ਹੈ ਕਿ ਫ਼ਿਲਮ ਦੇ ਸੈੱਟ ‘ਤੇ ਹੁਣ ਕੋਈ ਮੋਬਾਈਲ ਫੋਨ ਲੈ ਕੇ ਨਹੀਂ ਆਵੇਗਾ। ਨਾ ਕੋਈ ਵਿਜ਼ੀਟਰ ਨੂੰ ਪ੍ਰਮਿਸ਼ਨ ਦਿੱਤੀ ਜਾਵਗੀ ਤੇ ਸੈੱਟ ‘ਤੇ ਬਿਨਾ ਆਈ-ਕਾਰਡ ਕਿਸੇ ਨੂੰ ਐਂਟਰੀ ਵੀ ਨਹੀਂ ਮਿਲੇਗੀ।
ਇਸ ਜਾਣਕਾਰੀ ਦੀ ਇੱਕ ਤਸਵੀਰ ਨੂੰ ਫ਼ਿਲਮ ਦੇ ਸਿਨੇਮੈਟੋਗ੍ਰਾਫਰ ਨੇ ਸ਼ੇਅਰ ਕੀਤਾ ਹੈ ਜਿਸ ‘ਚ ਇੱਕ ਸਾਈਨ ਬੋਰਡ ‘ਤੇ ਇਹ ਸਭ ਹਦਾਇਤਾਂ ਲਿਖੀਆਂ ਨਜ਼ਰ ਆ ਰਹੀਆਂ ਹਨ। ਪ੍ਰੋਡਿਊਸਰਾਂ ਨੇ ਅਜਿਹਾ ਕਦਮ ਆਪਣੀ ‘ਭਾਰਤ’ ਦੀ ਪ੍ਰਾਈਵੇਸੀ ਨੂੰ ਬਰਕਰਾਰ ਰੱਖਣ ਲਈ ਕੀਤਾ ਹੈ। ‘ਭਾਰਤ’ ਸਾਊਥ ਕੋਰੀਅਨ ਫ਼ਿਲਮ ‘ਏਨ ਓਥ ਟੂ ਮਾਈ ਫਾਦਰ’ ਦਾ ਆਫੀਸ਼ੀਅਲ ਹਿੰਦੀ ਰੀਮੇਕ ਹੈ।