Sameer Khakkar Passed Away: ਮਸ਼ਹੂਰ ਟੀਵੀ ਅਤੇ ਫਿਲਮ ਅਦਾਕਾਰ ਸਮੀਰ ਖੱਕੜ ਹੁਣ ਸਾਡੇ ਵਿੱਚ ਨਹੀਂ ਰਹੇ। ਉਨ੍ਹਾਂ ਦਾ 71 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਸਮੀਰ ਖੱਕੜ 80 ਦੇ ਦਹਾਕੇ ਵਿੱਚ ਦੂਰਦਰਸ਼ਨ ਦੇ ਪ੍ਰਸਿੱਧ ਸੀਰੀਅਲ ਨੁੱਕੜ (1986) ਵਿੱਚ 'ਖੋਪੜੀ', (ਇੱਕ ਸ਼ਰਾਬੀ) ਦਾ ਬਹੁਤ ਮਸ਼ਹੂਰ ਕਿਰਦਾਰ ਨਿਭਾਉਣ ਲਈ ਜਾਣਿਆ ਜਾਂਦਾ ਹੈ। ਸਮੀਰ ਖੱਕੜ ਦੇ ਭਰਾ ਗਣੇਸ਼ ਖੱਕੜ ਨੇ ਏਬੀਪੀ ਨਿਊਜ਼ ਨਾਲ ਗੱਲਬਾਤ ਕਰਦਿਆਂ ਸਮੀਰ ਦੀ ਮੌਤ ਦੀ ਪੁਸ਼ਟੀ ਕੀਤੀ ਹੈ।


ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰਾ ਅਨੰਨਿਆ ਪਾਂਡੇ ਭੈਣ ਦੀ ਮਹਿੰਦੀ ਰਸਮ 'ਚ ਸਿਗਰੇਟ ਪੀਂਦੀ ਆਈ ਨਜ਼ਰ, ਫੋਟੋ ਵਾਇਰਲ


ਇਕੱਠੇ ਕਈ ਅੰਗ ਫੇਲ੍ਹ ਹੋਣ ਕਰਕੇ ਹੋਈ ਮੌਤ
ਸਮੀਰ ਖੱਕੜ ਦੇ ਭਰਾ ਗਣੇਸ਼ ਖੱਕੜ ਨੇ ਵੀ ਅਦਾਕਾਰ ਦੀ ਮੌਤ ਦੇ ਕਾਰਨਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਮੀਰ ਖੱਕੜ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ ਅਤੇ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੀ ਸਿਹਤ ਵਿਗੜ ਰਹੀ ਸੀ। ਕੱਲ੍ਹ ਬਾਅਦ ਦੁਪਹਿਰ ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ’ਤੇ ਬੋਰੀਵਲੀ ਦੇ ਐਮਐਮ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਹ ਬੇਹੋਸ਼ ਹੋ ਗਏ ਅਤੇ ਉਨ੍ਹਾਂ ਨੂੰ ਆਈਸੀਯੂ ਵਿੱਚ ਦਾਖ਼ਲ ਕਰਵਾਇਆ ਗਿਆ। ਬਾਅਦ ਵਿੱਚ ਕਈ ਅੰਗ ਫੇਲ੍ਹ ਹੋਣ ਕਾਰਨ ਅੱਜ ਤੜਕੇ 4.30 ਵਜੇ ਉਨ੍ਹਾਂ ਦਾ ਦੇਹਾਂਤ ਹੋ ਗਿਆ।ਉਨ੍ਹਾਂ ਦਾ ਅੰਤਿਮ ਸੰਸਕਾਰ ਬੋਰੀਵਲੀ ਵਿੱਚ ਬਾਭਾਈ ਨਾਕਾ ਸ਼ਮਸ਼ਾਨਘਾਟ ਕੀਤਾ ਜਾਵੇਗਾ। 


ਸਮੀਰ ਦੀ ਆਖਰੀ ਰਿਲੀਜ਼ ਫਿਲਮ 'ਫਰਜ਼ੀ'
ਦੱਸ ਦੇਈਏ ਕਿ ਸਮੀਰ ਖੱਕੜ ਮੁੰਬਈ ਦੀ ਬੋਰੀਵਲੀ ਸਥਿਤ ਆਈਸੀ ਕਾਲੋਨੀ ਵਿੱਚ ਇਕੱਲਾ ਰਹਿੰਦੇ ਸੀ। ਸਮੀਰ ਖੱਕੜ ਦੀ ਪਤਨੀ ਅਮਰੀਕਾ ਰਹਿੰਦੀ ਹੈ। ਸਮੀਰ ਦੇ ਅੰਤਿਮ ਸੰਸਕਾਰ ਲਈ ਸਵੇਰੇ 10 ਵਜੇ ਉਨ੍ਹਾਂ ਦੀ ਦੇਹ ਨੂੰ ਨੇੜਲੇ ਸ਼ਮਸ਼ਾਨਘਾਟ 'ਚ ਲਿਜਾਇਆ ਜਾਵੇਗਾ। ਉਹ ਆਖਰੀ ਵਾਰ ਐਮਾਜ਼ਾਨ ਪ੍ਰਾਈਮ ਦੀ ਹਾਲ ਹੀ 'ਚ ਰਿਲੀਜ਼ ਹੋਈ ਸੀਰੀਜ਼ 'ਫਰਜ਼ੀ' 'ਚ ਨਜ਼ਰ ਆਏ ਸੀ।


ਸਮੀਰ ਨੇ ਕਈ ਮਸ਼ਹੂਰ ਸੀਰੀਅਲ ਅਤੇ ਫਿਲਮਾਂ 'ਚ ਕੀਤਾ ਸੀ ਕੰਮ
ਸਮੀਰ ਆਪਣੇ 38 ਸਾਲਾਂ ਦੇ ਅਭਿਨੈ ਕਰੀਅਰ ਵਿੱਚ ਵੱਖ-ਵੱਖ ਟੀਵੀ ਸ਼ੋਅ ਅਤੇ ਫਿਲਮਾਂ ਦਾ ਹਿੱਸਾ ਸੀ। ਅਭਿਨੇਤਾ ਨੇ ਸ਼ੋਅਬਿਜ਼ ਤੋਂ ਛੋਟਾ ਬ੍ਰੇਕ ਲਿਆ ਸੀ ਅਤੇ ਅਮਰੀਕਾ ਵਿੱਚ ਸੈਟਲ ਹੋ ਗਿਆ ਸੀ। ਬਾਅਦ ਵਿੱਚ, ਉਨ੍ਹਾਂ ਨੇ ਵਾਪਸੀ ਕੀਤੀ ਅਤੇ ਦੋ ਗੁਜਰਾਤੀ ਨਾਟਕ ਵੀ ਕੀਤੇ ਅਤੇ ਸਲਮਾਨ ਖਾਨ ਦੀ ਜੈ ਹੋ ਵਿੱਚ ਆਪਣੀ ਭੂਮਿਕਾ ਲਈ ਪ੍ਰਸਿੱਧੀ ਪ੍ਰਾਪਤ ਕੀਤੀ। ਸਮੀਰ ਨੇ ਮਨੋਰੰਜਨ, ਸਰਕਸ (ਸ਼ਾਹਰੁਖ ਖਾਨ ਦੇ ਨਾਲ) ਵਰਗੇ ਸੀਰੀਅਲਾਂ ਵਿੱਚ ਵੀ ਕੰਮ ਕੀਤਾ। ਸਮੀਰ ਨੇ 'ਪਰਿੰਦਾ', 'ਈਨਾ ਮੀਨਾ ਦੀਕਾ', 'ਦਿਲਵਾਲੇ', 'ਰਾਜਾ ਬਾਬੂ', 'ਆਤੰਕ ਹੀ ਆਤੰਕ', 'ਰਿਟਰਨ ਆਫ ਜਵੇਲ ਥੀਫ', 'ਅੱਵਲ ਨੰਬਰ', 'ਪਿਆਰ ਦੀਵਾਨਾ ਹੋਤਾ ਹੈ', 'ਹਮ' ਵਰਗੀਆਂ ਫਿਲਮਾਂ ਕੀਤੀਆਂ। 'ਕੇ' ਵਰਗੀਆਂ ਕਈ ਫਿਲਮਾਂ 'ਚ ਵੀ ਕਿਰਦਾਰ ਨਿਭਾਏ ਹਨ।


ਇਹ ਵੀ ਪੜ੍ਹੋ: ਸਵਰਾ ਭਾਸਕਰ ਨੇ ਆਪਣੀ ਹਲਦੀ ਰਸਮ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ, ਪਤੀ ਨਾਲ ਰੋਮਾਂਟਿਕ ਅੰਦਾਜ਼ 'ਚ ਆਈ ਨਜ਼ਰ