Old Punjabi Hit Songs: ਜਦੋਂ ਵੀ ਪਾਰਟੀ ਕਰਨ ਅਤੇ ਪਲੇਲਿਸਟ ਬਣਾਉਣ ਦੀ ਗੱਲ ਆਉਂਦੀ ਹੈ, ਤਾਂ ਹਰ ਕਿਸੇ ਦੇ ਦਿਮਾਗ ਵਿੱਚ ਪੰਜਾਬੀ ਗੀਤ ਸਭ ਤੋਂ ਪਹਿਲਾਂ ਆਉਂਦੇ ਹਨ। ਤੁਸੀਂ ਦੇਸ਼ ਦੇ ਕਿਸੇ ਵੀ ਕੋਨੇ ਤੋਂ ਹੋਵੋ ਪਰ ਜਦੋਂ ਵੀ ਤੁਸੀਂ ਕੋਈ ਪੰਜਾਬੀ ਗੀਤ ਸੁਣਦੇ ਹੋ ਤਾਂ ਤੁਹਾਡੇ ਪੈਰ ਆਪਣੇ ਆਪ ਹੀ ਥਿਰਕਣ ਲੱਗ ਪੈਂਦੇ ਹਨ, ਭਾਵੇਂ ਤੁਸੀਂ ਭੰਗੜਾ ਪਾਉਣਾ ਜਾਣਦੇ ਹੋ ਜਾਂ ਨਹੀਂ। ਸੰਗੀਤ ਨੂੰ ਲੈ ਕੇ ਭਾਵੇਂ ਕੋਈ ਵੀ ਰੁਝਾਨ ਆ ਜਾਵੇ ਪਰ ਪੰਜਾਬੀ ਸੰਗੀਤ ਪੁਰਾਣਾ ਹੋਣ ਵਾਲਾ ਨਹੀਂ ਹੈ। 90 ਦੇ ਦਹਾਕੇ 'ਚ ਕਈ ਅਜਿਹੇ ਪੰਜਾਬੀ ਗੀਤ ਹਨ ਜੋ ਅੱਜ ਵੀ ਪਾਰਟੀ 'ਚ ਨਾ ਚਲਾਏ ਤਾਂ ਪਾਰਟੀ ਅਧੂਰੀ ਮੰਨੀ ਜਾਂਦੀ ਹੈ।


ਅੱਜ ਦੇ ਦੌਰ `ਚ ਪੰਜਾਬੀ ਇੰਡਸਟਰੀ `ਚ ਭਾਵੇਂ ਨਵੇਂ ਕਲਾਕਾਰਾਂ ਦਾ ਦਬਦਬਾ ਹੈ, ਪਰ ਇਨ੍ਹਾਂ ਸਿੰਗਰਾਂ ਦੀ ਇੱਕ ਵੱਖਰੀ ਪਛਾਣ ਹੈ। ਇਨ੍ਹਾਂ ਦੇ ਗੀਤ ਅੱਜ ਵੀ ਬੱਚੇ ਬੱਚੇ ਦੀ ਜ਼ੁਬਾਨ `ਤੇ ਹਨ। ਆਓ ਅੱਜ ਅਸੀਂ ਤੁਹਾਨੂੰ ਸੁਣਵਾਉਂਦੇ ਹਾਂ ਪੁਰਾਣੇ ਪੰਜਾਬੀ ਦੇ ਸਦਾਬਹਾਰ ਗੀਤ:


ਢੋਲ ਜਗੀਰੋ ਦਾ
ਕੋਈ ਵੀ ਪਾਰਟੀ ਇਸ ਪੰਜਾਬੀ ਗੀਤ ਤੋਂ ਬਿਨਾਂ ਪੂਰੀ ਨਹੀਂ ਹੋ ਸਕਦੀ। ਵਿਆਹ ਹੋਵੇ ਜਾਂ ਕੋਈ ਹੋਰ ਫ਼ੰਕਸ਼ਨ। ਮਾਸਟਰ ਸਲੀਮ ਦਾ ਗੀਤ ਢੋਲ ਜਗੀਰੋ ਦਾ ਵੱਜਦੇ ਹੀ ਲੋਕ ਆਪਣੇ-ਆਪ ਨੱਚਣ ਲੱਗ ਜਾਂਦੇ ਹਨ।



ਯਾਰ ਬੋਲਦਾ
ਜਦੋਂ ਵੀ ਸੁਰਜੀਤ ਬਿੰਦਰਖੀਆ ਦਾ ਨਾਮ ਲਿਆ ਜਾਂਦਾ ਹੈ ਤਾਂ ਹਰ ਕੋਈ ਉਨ੍ਹਾਂ ਦਾ ਗੀਤ ਤੇਰਾ ਯਾਰ ਬੋਲਦਾ ਯਾਦ ਕਰਦਾ ਹੈ। ਬੱਚੇ ਤੋਂ ਲੈ ਕੇ ਬੁੱਢੇ ਤੱਕ ਹਰ ਕੋਈ ਇਸ ਗੀਤ 'ਤੇ ਨੱਚਦਾ ਹੈ। ਇਸ ਗੀਤ ਦੀ ਪਹਿਲੀ ਬੀਟ ਤੋਂ ਹੀ ਹਰ ਕੋਈ ਨੱਚਣਾ ਸ਼ੁਰੂ ਕਰ ਦਿੰਦਾ ਹੈ।



ਮੁਖੜਾ ਦੇਖ ਕੇ
ਸੁਰਜੀਤ ਬਿੰਦਰਖੀਆ ਦੇ ਦੋ ਗੀਤ ਬਹੁਤ ਮਸ਼ਹੂਰ ਹਨ। ਇੱਕ- ਯਾਰ ਬੋਲਦਾ ਤੇ ਦੂਜਾ ਮੁਖੜਾ ਦੇਖ ਕੇ। ਦੋਵੇਂ ਗੀਤ ਹਰ ਪਾਰਟੀ ਵਿਚ ਜਾਨ ਪਾ ਦਿੰਦੇ ਹਨ। 'ਮੁਖੜਾ ਦੇਖ ਕੇ' ਗੀਤ ਦਾ ਰੀਮੇਕ ਵੀ ਆ ਗਿਆ ਹੈ। ਇਸ ਦਾ ਰੀਮਿਕਸ ਅਜੇ ਦੇਵਗਨ ਦੀ ਫਿਲਮ 'ਦੇ ਦੇ ਪਿਆਰ ਦੇ' 'ਚ ਆਇਆ ਸੀ। ਜਿਸ ਨੂੰ ਖੂਬ ਪਸੰਦ ਕੀਤਾ ਗਿਆ।



ਮਿੱਤਰਾ ਦੀ ਛੱਤਰੀ
ਪੰਜਾਬੀ ਗਾਇਕ-ਅਦਾਕਾਰ ਬੱਬੂ ਮਾਨ ਨੂੰ ਕੌਣ ਨਹੀਂ ਜਾਣਦਾ। ਉਨ੍ਹਾਂ ਨੇ ਇਮੋਸ਼ਨਲ ਤੋਂ ਲੈ ਕੇ ਪਾਰਟੀ ਤੱਕ ਹਰ ਤਰ੍ਹਾਂ ਦੇ ਗੀਤ ਗਾਏ ਹਨ। ਵੈਸੇ ਤਾਂ ਉਨ੍ਹਾਂ ਦਾ ਹਰ ਗੀਤ ਮਸ਼ਹੂਰ ਹੈ। ਪਰ ਪਾਰਟੀ ਵਿੱਚ ਅਜੇ ਵੀ ਮਿੱਤਰਾ ਦੀ ਛੱਤਰੀ ਗੀਤ ਸੁਣਨ ਨੂੰ ਮਿਲਦਾ ਹੈ। ਇਸ ਗੀਤ ਨੂੰ ਸੁਣ ਕੇ ਹਰ ਕੋਈ ਨੱਚਣ ਲੱਗ ਜਾਂਦਾ ਹੈ।



ਦਿਲ ਲੁਟਿਆ



ਓ ਹੋ ਹੋ ਹੋ



ਗਲਾ ਗੋਰੀਆਂ



ਤੇਰੀ ਅੱਖ ਨੂੰ ਸਲਾਮ



ਕਾਬਿਲੇਗ਼ੌਰ ਹੈ ਕਿ ਇਹ ਸਾਰੇ ਸਿੰਗਰ ਆਪਣੇ ਜ਼ਮਾਨੇ ਦੇ ਟੌਪ ਦੇ ਸਿੰਗਰ ਰਹੇ ਹਨ। ਅੱਜ ਤੱਕ ਪੰਜਾਬੀ ਇੰਡਸਟਰੀ ਤੇ ਇਨ੍ਹਾਂ ਦਾ ਦਬਦਬਾ ਕਾਇਮ ਹੈ। ਇਸ ਦੇ ਨਾਲ ਨਾਲ ਸੋਸ਼ਲ ਮੀਡੀਆ `ਤੇ ਵੀ ਇਨ੍ਹਾਂ ਪੰਜਾਬੀ ਸਿੰਗਰਾਂ ਦੀ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ।