ਓਲੰਪਿਕ 'ਚ ਮੈਡਲ ਜਿੱਤਣ ਵਾਲਿਆਂ ਨੂੰ ਹੁਣ ਫ੍ਰੀ 'ਚ ਇੰਟਰਟੇਨਮੈਂਟ ਦਾ ਡੋਜ਼ ਮਿਲੇਗਾ। ਮਲਟੀਪਲੈਕਸ ਕੰਪਨੀ Inox ਨੇ ਇਹ ਅਧਿਕਾਰਿਤ ਤੌਰ 'ਤੇ ਐਲਾਨ ਕਰ ਦਿੱਤਾ ਹੈ ਕਿ ਉਹ Olympics 'ਚ ਮੈਡਲ ਜਿੱਤਣ ਵਾਲਿਆਂ ਨੂੰ ਲਾਫੀਟਾਈਮ ਫ੍ਰੀ ਮੂਵੀ ਟਿਕਟਾਂ ਦੇਣਗੇ। ਇਸ ਦੇ ਨਾਲ ਹੀ Inox ਓਲੰਪਿਕ 'ਚ ਭਾਗ ਲੈਣ ਵਾਲੇ ਭਾਰਤੀ ਖਿਡਾਰੀਆਂ ਨੂੰ ਇਕ ਸਾਲ ਤਕ ਫ੍ਰੀ ਟਿਕਟਾਂ ਦੇਵੇਗੀ। ਪਰ ਜੋ ਮੈਡਲ ਜਿੱਤੇਗਾ ਇਸ ਨੂੰ ਇਹ ਸੇਵਾ ਪੂਰੀ ਜ਼ਿੰਦਗੀ ਮੁਫ਼ਤ ਮਿਲੇਗੀ। 


 


Olympics ਦੇ ਖਿਡਾਰੀਆਂ ਲਈ Inox ਕੰਪਨੀ ਦਾ ਇਹ ਉਪਰਾਲਾ ਕਾਬਿਲੇ-ਤਾਰੀਫ ਹੈ। ਇਸ ਤੋਂ ਪਹਿਲਾ Olympics 'ਚ ਸਿਲਵਰ ਮੈਡਲ ਜਿੱਤਣ ਵਾਲੀ ਮੀਰਾਬਾਈ ਚਾਨੂ ਨੂੰ ਪੀਜ਼ਾ ਕੰਪਨੀ ਡੋਮੀਨੋਜ਼ ਨੇ ਜ਼ਿੰਦਗੀ ਭਰ ਫ੍ਰੀ ਪੀਜ਼ਾ ਦੇਣ ਦਾ ਐਲਾਨ ਕੀਤਾ ਸੀ। ਜਿਸ ਦੀ ਸ਼ੁਰੂਆਤ ਵੀ ਹੋ ਚੁਕੀ ਹੈ। ਮੀਰਾਬਾਈ ਚਾਨੂ ਦੇ ਭਾਰਤ ਆਉਣ ਬਾਅਦ ਡੋਮੀਨੋਜ਼ ਨੇ ਪੀਜ਼ਾ ਦੇਖ ਕੇ ਆਪਣਾ ਵਾਅਦਾ ਨਿਭਾਇਆ। 


 


Olympics 2020 'ਚ ਭਾਰਤ ਵਲੋਂ ਸਿਲਵਰ ਮੈਡਲ ਜਿੱਤਣ ਤੋਂ ਬਾਅਦ ਮੀਰਾਬਾਈ ਚਾਨੂ ਦਾ ਨਾਮ ਕਾਫੀ ਚਰਚਾ 'ਚ ਹੈ। ਮੀਰਾਬਾਈ ਚਾਨੂ ਨੇ ਵੈਟਲਿਫਟਿੰਗ ਕੰਮਪੀਟੀਸ਼ਨ 'ਚ 49 ਕਿਲੋਗ੍ਰਾਮ ਸ਼੍ਰੇਣੀ 'ਚ ਸਿਲਵਰ ਮੈਡਲ ਆਪਣੇ ਨਾਮ ਕੀਤਾ। ਅਜੇ ਤਕ Olympics 2020 'ਚ ਭਾਰਤ ਨੇ ਸਿਰਫ ਇਕ ਮੈਡਲ ਆਪਣੇ ਨਾਮ ਕੀਤਾ ਹੈ। ਉਮੀਦ ਹੈ ਕਿ ਬਾਕੀ ਖਿਡਾਰੀ ਵੀ ਮੈਡਲ ਆਪਣੇ ਨਾਮ ਕਰਨ।