ਚੰਡੀਗੜ੍ਹ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ 'ਧਾਕੜ' ਬਣ ਆਪਣੇ ਇਮੇਜ ਦਾ ਟ੍ਰਾਂਸਫਰਮੇਸ਼ਨ ਕਰੇਗੀ। ਉਹ ਫੁੱਲ ਐਕਸ਼ਨ ਦੇ ਨਾਲ ਆਪਣਾ ਜ਼ੋਰ ਦਿਖਾਏਗੀ। ਕੰਗਨਾ ਨੇ ਹਾਲਹੀ ਵਿੱਚ ਆਪਣੀ ਫਿਲਮ ਦਾ ਪੋਸਟਰ ਰਿਲੀਜ਼ ਕੀਤਾ ਹੈ। ਉਸ ਨੇ ਆਪਣੀ ਫਿਲਮ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕੀਤਾ ਹੈ। ਫਿਲਮ 'ਚ ਕੰਗਨਾ ਏਜੇਂਟ ਅਗਨੀ ਦਾ ਕਿਸਰਾਦ ਨਿਭਾਏਗੀ।
ਫਿਲਮ 1 ਅਕਤੂਬਰ ਨੂੰ ਰਿਲੀਜ਼ ਹੋਏਗੀ।ਫਿਲਮ ਦਾ ਪਸੋਟਾਰ ਸ਼ੇਅਰ ਕਦਰ ਹੋਏ ਕੰਗਨਾ ਨੇ ਲਿਖਿਆ ਉਹ ਨਿਡਰ ਤੇ ਅਗਨੀਵਾਨ ਹੈ! ਉਹ
ਏਜੰਟ ਅਗਨੀ ਹੈ
ਸੋਸ਼ਲ ਮੀਡਿਆ ਤੇ ਕੰਗਨਾ ਦੀ ਪੋਸਟਾਂ ਕਰਕੇ ਉਸ ਤੇ ਕਈ ਸਵਾਲ ਵੀ ਚੁੱਕੇ ਜਾਂਦੇ ਹਨ ਅਤੇ ਹੁਣ ਤਾਂ ਇਨ੍ਹਾਂ ਵਿਵਾਦਾਂ ਕਾਰਨ ਮੈਡਮ ਕਾਨੂੰਨੀ ਲੜਾਈ ਵੀ ਲੜ੍ਹ ਰਹੀ ਹੈ ਪਰ ਜਿਸ ਤਰ੍ਹਾਂ ਨਾਲ ਕੰਗਨਾ ਨੇ ਕਿਸਾਨਾਂ ਦੀ ਖਿਲਾਫਤ ਕੀਤੀ ਹੈ, ਉਸ ਤੋਂ ਬਾਅਦ ਫਿਲਮ ਨੂੰ ਲੋਕ ਕਿੰਨਾ ਕੁ ਹੁੰਗਾਰਾ ਦੇਣਗੇ ਇਹ ਜ਼ਰੂਰ ਵੇਖਣਾ ਹੋਏਗਾ।