Golden Globe Awards 2024: ਸਾਲ 2024 ਦੀ ਸ਼ੁਰੂਆਤ ਹੋਣ ਨਾਲ ਪਹਿਲੇ ਇੰਟਰਨੈਸ਼ਨਲ ਅਵਾਰਡ ਫੰਕਸ਼ਨ ਦਾ ਵੀ ਸ਼ਾਨਦਾਰ ਆਗਾਜ਼ ਹੋਇਆ। ਅੱਜ ਗੋਲਡਨ ਗਲੋਬ ਐਵਾਰਡਜ਼ 2024 ਅਧਿਕਾਰਤ ਤੌਰ 'ਤੇ ਸ਼ੁਰੂ ਹੋ ਗਏ ਹਨ। ਸਟੈਂਡ-ਅੱਪ ਕਾਮੇਡੀਅਨ ਅਤੇ ਅਭਿਨੇਤਾ ਜੋ ਕੋਏ ਦੁਆਰਾ ਆਯੋਜਿਤ 81ਵਾਂ ਗੋਲਡਨ ਗਲੋਬ ਅਵਾਰਡ, ਬੇਵਰਲੀ ਹਿਲਟਨ ਵਿਖੇ ਹੋਇਆ। ਇਹ ਐਵਾਰਡ ਸ਼ੋਅ ਲਾਇਨਜ਼ਗੇਟ ਇੰਡੀਆ 'ਤੇ ਪ੍ਰਸਾਰਿਤ ਕੀਤਾ ਗਿਆ ਸੀ।

ਗੋਲਡਨ ਗਲੋਬ ਅਵਾਰਡਜ਼ 2024 ਵਿੱਚ ਬਹੁਤ ਸਾਰੇ ਸਿਤਾਰਿਆਂ ਨੇ ਆਪਣੇ ਦਮਦਾਰ ਪ੍ਰਦਰਸ਼ਨ ਲਈ ਪੁਰਸਕਾਰ ਜਿੱਤੇ। ਇਸ ਖਬਰ ਦੇ ਜਰਿਏ ਜਾਣੋ ਗੋਲਡਨ ਗਲੋਬ ਅਵਾਰਡਸ ਵਿੱਚ ਬੈਸਟ ਫਿਲਮ ਤੋਂ ਬੈਸਟ ਅਦਾਕਾਰ ਦਾ ਪੁਰਸਕਾਰ ਕਿਸਨੇ ਜਿੱਤਿਆ?

 

ਜਾਣੋ ਕਿਸ ਨੂੰ ਕਿਸ ਸ਼੍ਰੇਣੀ 'ਚ ਮਿਲਿਆ ਐਵਾਰਡ

ਬੈਸਟ ਫੀਮੇਲ ਐਕਟਰ - ਮੋਸ਼ਨ ਪਿਕਚਰ - ਲਿਲੀ ਗਲੈਡਸਟੋਨ, ​​ਕਿਲਰਸ ਆਫ ਦਾ ਫਲਾਵਰ ਮੂਨਬੈਸਟ ਫਿਲਮ- ਓਪਨਹਾਈਮਰਬੈਸਟ ਨਿਰਦੇਸ਼ਕ-ਕ੍ਰਿਸਟੋਫਰ ਨੋਲਨ, ਓਪਨਹਾਈਮਰਬੈਸਟ ਸਹਾਇਕ ਅਭਿਨੇਤਰੀ - ਐਲਿਜ਼ਾਬੈਥ ਡੇਬਿਕੀ - ਦ ਕਰਾਊਨਮੋਸ਼ਨ ਪਿਕਚਰ ਵਿੱਚ ਬੈਸਟ ਸਹਾਇਕ ਪੁਰਸ਼ ਅਦਾਕਾਰ - ਰਾਬਰਟ ਡਾਊਨੀ ਜੂਨੀਅਰ, ਓਪਨਹਾਈਮਰਮੋਸ਼ਨ ਪਿਕਚਰ ਵਿੱਚ ਬੈਸਟ ਮਹਿਲਾ ਸਹਾਇਕ ਅਦਾਕਾਰਾ - ਦ'ਵਾਈਨ ਜੋਏ ਰੈਂਡੋਲਫ, 'ਦ ਹੋਲਡੋਵਰਸ' ਦੇ ਲਈਟੈਲੀਵਿਜ਼ਨ ਵਿੱਚ ਬੈਸਟ ਸਹਾਇਕ ਅਭਿਨੇਤਾ - ਮੈਥਿਊ ਮੈਕਫੈਡੀਅਨ, ਸਕਸੈਸ਼ਨਸਟੈਂਡ-ਅੱਪ ਕਾਮੇਡੀ ਵਿੱਚ ਸਰਵੋਤਮ ਪ੍ਰਦਰਸ਼ਨ - ਰਿਕੀ ਗਰਵੇਸਬੈਸਟ ਤਸਵੀਰ, ਗੈਰ-ਅੰਗਰੇਜ਼ੀ ਭਾਸ਼ਾ - ਐਨਾਟੋਮੀ ਆਫ ਦ ਫਾਲ

ਟੀਵੀ ਸੀਰੀਜ਼, ਸੰਗੀਤਕ ਜਾਂ ਕਾਮੇਡੀ ਵਿੱਚ ਬੈਸਟ ਅਭਿਨੇਤਰੀ - ਅਯੋ ਅਦੀਬੀਰ - ਦ ਬੀਅਰਮੋਸ਼ਨ ਪਿਕਚਰ, ਸੰਗੀਤਕ ਜਾਂ ਕਾਮੇਡੀ ਵਿੱਚ ਬੈਸਟ ਅਭਿਨੇਤਰੀ - ਐਮਾ ਸਟੋਨ, ​​ਪੁਅਰ ਥਿੰਗਜ਼ਸਿਨੇਮੈਟਿਕ ਅਤੇ ਬਾਕਸ ਆਫਿਸ ਅਚੀਵਮੈਂਟ ਅਵਾਰਡ - ਬਾਰਬੀਅਸਲ ਸਕੋਰ, ਮੋਸ਼ਨ ਪਿਕਚਰ ਅਵਾਰਡ - ਲੁਡਵਿਗ ਗੋਰਨਸਨ, ਓਪਨਹਾਈਮਰਡਰਾਮਾ ਵਿੱਚ ਬੈਸਟ ਅਦਾਕਾਰ - ਓਪਨਹਾਈਮਰ ਲਈ ਸਿਲਿਅਨ ਮਰਫੀਟੈਲੀਵਿਜ਼ਨ ਵਿੱਚ ਬੈਸਟ ਸੀਮਿਤ ਸੀਰੀਜ਼, ਐਂਥੋਲੋਜੀ ਸੀਰੀਜ਼ ਜਾਂ ਮੋਸ਼ਨ ਪਿਕਚਰ - ਬੀਫਬੈਸਟ ਟੈਲੀਵਿਜ਼ਨ ਸੀਰੀਜ਼, ਸੰਗੀਤਕ ਜਾਂ ਕਾਮੇਡੀ - ਦ ਬੀਅਰ

ਟੈਲੀਵਿਜ਼ਨ ਸੀਰੀਜ਼, ਡਰਾਮਾ ਵਿਚ ਸਰਬੋਤਮ ਅਭਿਨੇਤਰੀ - 'ਸਕਸ਼ੈਸਨ' ਲਈ ਸਾਰਾ ਸਨੂਕਬੈਸਟ ਡਰਾਮਾ ਸੀਰੀਜ਼- ਸਕਸ਼ੈਸਨਟੈਲੀਵਿਜ਼ਨ ਸੀਰੀਜ਼, ਡਰਾਮਾ ਵਿੱਚ ਬੈਸਟ ਅਦਾਕਾਰ - ਕੀਰਨ ਕਲਕਿਨ - ਸਕਸ਼ੈਸਨਬੈਸਟ ਐਨੀਮੇਸ਼ਨ ਫਿਲਮ- ਦ ਬੁਆਏ ਐਂਡ ਦਿ ਹੇਰਨਕਾਮੇਡੀ ਵਿੱਚ ਬੈਸਟ ਅਭਿਨੇਤਰੀ - ਐਮਾ ਸਟੋਨ, ​​ਪੁਅਰ ਥਿੰਗਸ

ਓਪਨਹਾਈਮਰ ਨੇ 5 ਪੁਰਸਕਾਰ ਜਿੱਤੇ

ਗੋਲਡਨ ਗਲੋਬ ਅਵਾਰਡਜ਼ 2024 ਵਿੱਚ ਕ੍ਰਿਸਟੋਫਰ ਨੋਲਨ ਦੀ 'ਓਪਨਹਾਈਮਰ' ਦਾ ਦਬਦਬਾ ਰਿਹਾ। ਇਸ ਫਿਲਮ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚ 8 ਨਾਮਜ਼ਦਗੀਆਂ ਮਿਲੀਆਂ ਹਨ। ਜਦੋਂ ਕਿ 'ਓਪਨਹਾਈਮਰ' ਨੇ ਇਨ੍ਹਾਂ 8 ਨਾਮਜ਼ਦਗੀਆਂ ਵਿੱਚੋਂ ਪੰਜ ਵਿੱਚ ਗੋਲਡਨ ਗਲੋਬ ਐਵਾਰਡ ਜਿੱਤੇ ਹਨ। 'ਓਪਨਹਾਈਮਰ' ਨੂੰ ਸਰਵੋਤਮ ਫਿਲਮ ਦਾ ਐਵਾਰਡ ਵੀ ਮਿਲਿਆ ਹੈ।