Guneet Monga Harmandir Sahib: ਆਸਕਰ ਜੇਤੂ ਫਿਲਮ ਮੇਕਰ ਗੁਨੀਤ ਮੋਂਗਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। 12 ਮਾਰਚ ਨੂੰ ਗੁਨੀਤ ਮੋਂਗਾ ਦੀ ਸ਼ਾਰਟ ਡਾਕਿਊਮੈਂਟਰੀ ਫਿਲਮ 'ਦ ਐਲੀਫੈਂਟ ਵਿਸਪਰਸ' ਨੇ ਇਤਿਹਾਸ ਰਚਿਆ ਸੀ। ਉਨ੍ਹਾਂ ਦੀ ਫਿਲਮ ਨੂੰ ਬੈਸਟ ਸ਼ਾਰਟ ਫਿਲਮ ਦਾ ਆਸਕਰ ਐਵਾਰਡ ਮਿਲਿਆ ਸੀ। ਇਸ ਤੋਂ ਬਾਅਦ ਭਾਰਤ ਪਰਤਣ 'ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।
ਇਹ ਵੀ ਪੜ੍ਹੋ: ਸਰਗੁਣ ਮਹਿਤਾ ਦੇ ਪਤੀ ਰਵੀ ਦੂਬੇ ਦੀ ਹੋਈ ਅਜਿਹੀ ਹਾਲਤ, ਤਸਵੀਰਾਂ ਦੇਖ ਪਛਾਨਣਾ ਹੋਇਆ ਮੁਸ਼ਕਲ, ਦੇਖੋ ਲੁੱਕ
ਹਾਲ ਹੀ 'ਚ ਗੁਨੀਤ ਮੋਂਗਾ ਆਸਕਰ ਜਿੱਤਜ਼ ਤੋਂ ਬਾਅਦ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਤਨਸਮਤਕ ਹੋਈ ਸੀ, ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।
ਤਸਵੀਰ 'ਚ ਨਜ਼ਰ ਆ ਰਿਹਾ ਹੈ ਕਿ ਉਹ ਹਰਮੰਦਰ ਸਾਹਿਬ ਦੇ ਠੀਕ ਸਾਹਮਣੇ ਸਰੋਵਰ ਦੇ ਨਾਲ ਬੈਠੀ ਹੈ ਅਤੇ ਉਨ੍ਹਾਂ ਦੇ ਹੱਥ 'ਚ ਆਸਕਰ ਪੁਰਸਕਾਰ ਫੜਿਆ ਹੋਇਆ ਹੈ। ਦੇਖੋ ਇਹ ਤਸਵੀਰ:
ਇਸ ਦੇ ਨਾਲ ਹੀ ਮੋਂਗਾ ਨੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ।
ਕਾਬਿਲੇਗੌਰ ਹੈ ਕਿ ਭਾਰਤ ਦੀ ਸ਼ਾਰਟ ਡਾਕਿਊਮੈਂਟਰੀ ਫਿਲਮ 'ਦ ਐਲੀਫੈਂਟ ਵਿਸਪਰਜ਼' ਨੇ ਸਰਬੋਤਮ ਡਾਕੂਮੈਂਟਰੀ ਫ਼ਿਲਮ ਦਾ ਆਸਕਰ ਪੁਰਸਕਾਰ ਜਿੱਤਿਆ ਸੀ। ਕਿਸੇ ਭਾਰਤੀ ਪ੍ਰੋਡਕਸ਼ਨ ਲਈ ਇਹ ਪਹਿਲਾ ਆਸਕਰ ਸੀ। ਫਿਲਮ ਦੀ ਕਹਾਣੀ ਬਹੁਤ ਭਾਵੁਕ ਕਰ ਦੇਣ ਵਾਲੀ ਹੈ। ਇਹ ਇਕ ਹਾਥੀ ਦੇ ਬੱਚੇ ਤੇ ਇਕ ਕਪਲ ਦੀ ਕਹਾਣੀ ਨੂੰ ਦਰਸਾਉਂਦੀ ਹੈ।
ਦੱਸ ਦਈਏ ਕਿ ਇਸ ਵਾਰ ਦੇ ਆਸਕਰ 'ਚ ਭਾਰਤ ਦੀ ਬੱਲੇ ਬੱਲੇ ਹੋਈ ਹੈ। ਤੇਲਗੂ ਫਿਲਮ 'ਆਰਆਰਆਰ' ਦੇ ਗਾਣੇ 'ਨਾਟੂ ਨਾਟੂ' ਨੂੰ ਹਾਲ ਹੀ 'ਚ ਬੈਸਟ ਓਰਜੀਨਲ ਗਾਣੇ ਦਾ ਆਸਕਰ ਪੁਰਸਕਾਰ ਮਿਲਿਆ ਸੀ। ਇਸ ਦੇ ਨਾਲ ਹੀ ਗੁਨੀਤ ਮੋਂਗਾ ਨੇ ਇਤਿਹਾਸ ਰਚਿਆ ਸੀ।