Vani Jairam Found Dead: ਮਨੋਰੰਜਨ ਜਗਤ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। ਇਸ ਸਾਲ ਪਦਮ ਭੂਸ਼ਣ ਨਾਲ ਸਨਮਾਨਿਤ ਮਸ਼ਹੂਰ ਗਾਇਕ ਵਾਣੀ ਜੈਰਾਮ ਦਾ ਦਿਹਾਂਤ ਹੋ ਗਿਆ ਹੈ। 77 ਸਾਲਾ ਗਾਇਕਾ ਚੇਨਈ ਵਿੱਚ ਆਪਣੇ ਘਰ ਵਿੱਚ ਮ੍ਰਿਤਕ ਪਾਈ ਗਈ ਹੈ। ਉਨ੍ਹਾਂ ਦੀ ਮੌਤ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਹੀ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ।


ਇਹ ਵੀ ਪੜ੍ਹੋ: ਸਰਗੁਣ ਮਹਿਤਾ ਨੇ ਪਤੀ ਰਵੀ ਦੂਬੇ ਨਾਲ ਸ਼ੇਅਰ ਕੀਤੀਆਂ ਰੋਮਾਂਟਿਕ ਤਸਵੀਰਾਂ, ਫੈਨਜ਼ ਬੋਲੇ- ਨਜ਼ਰ ਨਾ ਲੱਗ ਜਾਵੇ


ਪੁਲਿਸ ਵਾਣੀ ਜੈਰਾਮ ਦੇ ਘਰ ਵੀ ਉਨ੍ਹਾਂ ਦੀ ਮੌਤ ਦੀ ਜਾਂਚ ਲਈ ਪਹੁੰਚ ਗਈ ਹੈ। ਇਸ ਦੇ ਨਾਲ ਹੀ ਵਾਣੀ ਜੈਰਾਮ ਦੇ ਘਰ ਕੰਮ ਕਰਨ ਵਾਲੀ ਮਲਾਰਕੋਡੀ ਦਾ ਬਿਆਨ ਵੀ ਸਾਹਮਣੇ ਆਇਆ ਹੈ। ਮਲਾਰਕੋਡੀ ਨੇ ਕਿਹਾ, 'ਮੈਂ ਪੰਜ ਵਾਰ ਘੰਟੀ ਵਜਾਈ, ਪਰ ਉਨ੍ਹਾਂ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਇੱਥੋਂ ਤੱਕ ਕਿ ਮੇਰੇ ਪਤੀ ਨੇ ਉਨ੍ਹਾਂ ਨੂੰ ਫ਼ੋਨ ਕੀਤਾ ਪਰ ਉਨ੍ਹਾਂ ਨੇ ਫ਼ੋਨ ਨਹੀਂ ਚੁੱਕਿਆ। ਉਹ ਇਸ ਘਰ ਵਿਚ ਇਕੱਲੀ ਰਹਿੰਦੀ ਸੀ।










ਵਾਣੀ ਜੈਰਾਮ ਨੇ ਹਿੰਦੀ, ਤਮਿਲ ਤੇਲਗੂ, ਮਲਿਆਲਮ, ਮਰਾਠਾ, ਬੰਗਾਲੀ ਸਮੇਤ ਕਈ ਭਾਸ਼ਾਵਾਂ ਵਿੱਚ 10 ਹਜ਼ਾਰ ਤੋਂ ਵੱਧ ਗੀਤਾਂ ਨੂੰ ਆਵਾਜ਼ ਦਿੱਤੀ ਹੈ। ਉਨ੍ਹਾਂ ਨੇ ਬਾਲੀਵੁੱਡ ਫਿਲਮ 'ਗੁੱਡੀ' (1971) 'ਚ 'ਬੋਲੇ ਰੇ ਪਾਪੀਹਾ ਰੇ' ਗੀਤ ਗਾਇਆ ਸੀ। ਵਾਣੀ ਜੈਰਾਮ ਨੂੰ ਤਿੰਨ ਵਾਰ ਸਰਵੋਤਮ ਪਲੇਬੈਕ ਗਾਇਕਾ ਲਈ ਰਾਸ਼ਟਰੀ ਫਿਲਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਹ ਤਾਮਿਲਨਾਡੂ, ਆਂਧਰਾ ਪ੍ਰਦੇਸ਼, ਕੇਰਲ, ਮਹਾਰਾਸ਼ਟਰ, ਗੁਜਰਾਤ ਅਤੇ ਉੜੀਸਾ ਤੋਂ ਵੀ ਸਟੇਟ ਐਵਾਰਡ ਪ੍ਰਾਪਤ ਕਰ ਚੁੱਕੇ ਹਨ।


ਇਹ ਵੀ ਪੜ੍ਹੋ: ਕਪਿਲ ਸ਼ਰਮਾ ਤੇ ਗੁਰੂ ਰੰਧਾਵਾ ਦਾ ਠੰਢ 'ਚ ਹੋਇਆ ਬੁਰਾ ਹਾਲ, ਕਪਿਲ ਨੇ 'ਅਲੋਨ' ਗਾਣੇ ਦੇ ਸੈੱਟ ਤੋਂ ਵੀਡੀਓ ਕੀਤਾ ਸ਼ੇਅਰ