Mahir Khan Net Worth: ਮਸ਼ਹੂਰ ਪਾਕਿਸਤਾਨੀ ਅਦਾਕਾਰਾ ਮਾਹਿਰਾ ਖਾਨ ਪਿਛਲੇ ਦਿਨੀਂ ਕਾਫੀ ਸੁਰਖੀਆਂ 'ਚ ਬਣੀ ਹੋਈ ਸੀ। ਉਸ ਨੇ ਹਾਲ ਹੀ 'ਚ ਆਪਣੇ ਬੁਆਏਫਰੈਂਡ ਨਾਲ ਦੂਜਾ ਵਿਆਹ ਕੀਤਾ ਸੀ। ਉਸ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸੀ। ਪਾਕਸਿਤਾਨ ਵਰਗਾ ਮੁਲਕ ਜਿੱਥੇ ਔਰਤਾਂ ਨੂੰ ਖੁੱਲ੍ਹ ਕੇ ਜਿਉਣ ਦੀ ਅਜ਼ਾਦੀ ਨਹੀਂ ਹੈ, ਅਜਿਹੇ ਮੁਲਕ 'ਚ ਮਾਹਿਰਾ ਖਾਨ ਨੇ ਸੰਘਰਸ਼ ਕਰਕੇ ਆਪਣਾ ਨਾਮ ਕਮਾਇਆ ਅਤੇ ਅੱਜ ਉਹ ਕਰੋੜਾਂ ਦੀ ਮਾਲਕਣ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਮਾਹਿਰਾ ਖਾਨ ਦੀ ਸੰਘਰਸ਼ ਤੋਂ ਸਫਲਤਾ ਦੀ ਕਹਾਣੀ: 


ਜੇਕਰ ਕਿਸਮਤ ਨੇ ਬਾਲੀਵੁੱਡ 'ਚ ਚਮਕਣਾ ਹੈ ਤਾਂ ਪ੍ਰਤਿਭਾ ਦੀ ਚਮਕ ਸਰਹੱਦ ਪਾਰ ਤੋਂ ਬਾਲੀਵੁੱਡ ਤੱਕ ਪਹੁੰਚਦੀ ਹੈ। ਮਾਹਿਰਾ ਖਾਨ ਦੀ ਕਹਾਣੀ ਵੀ ਕੁੱਝ ਇਸ ਤਰ੍ਹਾਂ ਦੀ ਹੀ ਹੈ। ਉਸ ਦੀ ਖੂਬਸੂਰਤੀ ਅਤੇ ਹੁਨਰ ਦੀ ਤਾਕਤ ਨੇ ਉਸਨੂੰ ਬਾਲੀਵੁੱਡ ਵਿੱਚ ਲਿਆਂਦਾ। ਇੱਥੇ ਉਸਨੂੰ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਨਾਲ ਕੰਮ ਕਰਨ ਦਾ ਪਹਿਲਾ ਮੌਕਾ ਮਿਲਿਆ ਅਤੇ ਰਾਤੋ ਰਾਤ ਉਸਦੀ ਕਿਸਮਤ ਬਦਲ ਗਈ। ਗੁਆਂਢੀ ਦੇਸ਼ ਦੀ ਇਹ ਅਦਾਕਾਰਾ ਆਪਣੇ ਦੇਸ਼ ਵਿੱਚ ਵੀ ਕਾਫੀ ਮਸ਼ਹੂਰ ਹੈ। ਹੁਣ ਉਹ ਕਰੋੜਾਂ ਦੀ ਮਾਲਕ ਹੈ ਅਤੇ ਰਾਣੀ ਵਾਂਗ ਰਹਿੰਦੀ ਹੈ, ਪਰ ਕੀ ਤੁਹਾਨੂੰ ਪਤਾ ਹੈ ਕਿ ਮਾਹਿਰਾ ਖਾਨ ਨੂੰ ਇਹ ਮੁਕਾਮ ਅਸਾਨੀ ਨਾਲ ਨਹੀਂ ਮਿਿਲਿਆ। ਮਾਹਿਰਾ ਖਾਨ ਸ਼ੁਰੂਆਤੀ ਦਿਨਾਂ 'ਚ ਦੁਕਾਨਾਂ 'ਚ ਝਾੜੂ ਪੋਚਾ ਲਾਉਂਦੀ ਹੁੰਦੀ ਸੀ।


ਇਹ ਵੀ ਪੜ੍ਹੋ: ਤਾਪਸੀ ਪੰਨੂ ਨੇ ਬਿਆਨ ਕੀਤਾ '84 ਦੰਗਿਆਂ ਦਾ ਭਿਆਨਕ ਮੰਜ਼ਰ, ਦੱਸਿਆ ਕਿਵੇਂ ਤਲਵਾਰਾਂ ਲੈਕੇ ਆਏ ਸੀ ਮਾਰਨ, ਜਾਣੋ ਕਿਸ ਨੇ ਕੀਤੀ ਸੀ ਮਦਦ


ਜ਼ਿੰਦਗੀ ਦੀਆਂ ਮੁਸੀਬਤਾਂ ਤੋਂ ਤੰਗ ਪਰੇਸ਼ਾਨ ਹੋ ਕੇ ਮਾਹਿਰਾ ਨੇ ਹਾਰ ਨਹੀਂ ਮੰਨੀ ਅਤੇ ਅੱਜ ਉਹ ਜਿਸ ਮੁਕਾਮ 'ਤੇ ਹੈ ਉਹ ਹਰ ਲੜਕੀ ਦਾ ਸੁਪਨਾ ਹੁੰਦਾ ਹੈ। ਮਾਹਿਰਾ ਖਾਨ ਜਿਸ ਦਾ ਹਾਲ ਹੀ 'ਚ ਵਿਆਹ ਹੋਇਆ ਹੈ। ਮਾਹਿਰਾ ਖਾਨ ਪਾਕਿਸਤਾਨ 'ਚ ਓਨੀ ਹੀ ਮਸ਼ਹੂਰ ਹੈ ਜਿੰਨੀ ਭਾਰਤ 'ਚ। ਉਹ ਫਿਲਮ 'ਰਈਸ' 'ਚ ਸ਼ਾਹਰੁਖ ਖਾਨ ਦੀ ਪਤਨੀ ਦੇ ਰੂਪ 'ਚ ਨਜ਼ਰ ਆਈ ਸੀ ਅਤੇ ਆਪਣੇ ਖੂਬਸੂਰਤ ਅੰਦਾਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ। ਪਰ ਮਾਹਿਰਾ ਖਾਨ ਨੇ ਇਸ ਮੁਕਾਮ ਤੱਕ ਪਹੁੰਚਣ ਲਈ ਕਾਫੀ ਸੰਘਰਸ਼ ਕੀਤਾ ਹੈ। ਫਿਲਮਾਂ 'ਚ ਆਉਣ ਤੋਂ ਪਹਿਲਾਂ ਮਾਹਿਰਾ ਖਾਨ ਕੈਲੀਫੋਰਨੀਆ 'ਚ ਪੜ੍ਹਾਈ ਕਰਨ ਗਈ ਸੀ। ਇੱਥੇ, ਆਪਣੇ ਖਰਚਿਆਂ ਨੂੰ ਪੂਰਾ ਕਰਨ ਲਈ, ਉਸਨੇ ਇੱਕ ਰੈਸਟੋਰੈਂਟ ਵਿੱਚ ਕੰਮ ਕੀਤਾ ਅਤੇ ਰਾਈਟ ਏਡ ਦੇ ਕੈਸ਼ੀਅਰ ਤੋਂ ਸਟੋਰ ਵਿੱਚ ਝਾੜੂ ਪੋਚਾ ਲਾਉਣ ਤੱਕ ਦਾ ਕੰਮ ਕੀਤਾ।









ਹੁਣ ਉਹ ਕਰੋੜਾਂ ਦੀ ਮਾਲਕਣ ਹੈ
ਮਾਹਿਰਾ ਖਾਨ ਨੂੰ ਪਾਕਿਸਤਾਨ ਦੀਆਂ ਅਮੀਰ ਅਤੇ ਸਫਲ ਅਭਿਨੇਤਰੀਆਂ 'ਚ ਗਿਣਿਆ ਜਾਂਦਾ ਹੈ। ਜੋ ਛੋਟੇ ਤੋਂ ਛੋਟੇ ਪ੍ਰੋਜੈਕਟਾਂ ਲਈ ਵੀ ਲੱਖਾਂ ਰੁਪਏ ਵਸੂਲਦੇ ਹਨ। ਮਾਹਿਰਾ ਖਾਨ ਇਕ ਆਲੀਸ਼ਾਨ ਬੰਗਲੇ ਅਤੇ ਮਹਿੰਗੀਆਂ ਕਾਰਾਂ ਦੀ ਮਾਲਕਣ ਵੀ ਹੈ। ਫਿਲਮ ਅਤੇ ਬ੍ਰਾਂਡ ਐਂਡੋਰਸਮੈਂਟ ਤੋਂ ਇਲਾਵਾ, ਮਾਹਿਰਾ ਖਾਨ ਐਮ ਬਾਈ ਮਾਹਿਰਾ ਖਾਨ ਨਾਮ ਦੀ ਇੱਕ ਕੱਪੜੇ ਦਾ ਬਰਾਂਡ ਵੀ ਚਲਾਉਂਦੀ ਹੈ। ਇਸ ਸਭ ਨੂੰ ਮਿਲਾ ਕੇ ਉਸ ਦੀ ਕੁੱਲ ਜਾਇਦਾਦ 170 ਕਰੋੜ ਰੁਪਏ ਹੈ।


ਇਹ ਵੀ ਪੜ੍ਹੋ: ਧਰਮਿੰਦਰ ਨੇ ਗੋਵਿੰਦਾ ਨੂੰ ਕਿਉਂ ਮਾਰਿਆ ਸੀ ਜ਼ੋਰਦਾਰ ਚਾਂਟਾ? ਐਕਟਰ ਨੇ ਹੇਮਾ ਮਾਲਿਨੀ ਨਾਲ ਕੀਤੀ ਸੀ ਇਹ ਹਰਕਤ