Shakeel Siddiqui Shocking Revelation On Kapil Sharma: ਕਪਿਲ ਸ਼ਰਮਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਦਾ ਕਾਮੇਡੀ ਸ਼ੋਅ 'ਦ ਕਪਿਲ ਸ਼ਰਮਾ ਸ਼ੋਅ' ਪੂਰੀ ਦੁਨੀਆ 'ਚ ਜ਼ਬਰਦਸਤ ਹਿੱਟ ਹੈ। ਪਰ ਕਦੇ ਕਦੇ ਕਪਿਲ ਸ਼ਰਮਾ ਸ਼ੋਅ ਵਿਵਾਦਾਂ 'ਚ ਵੀ ਘਿਰਦਾ ਰਿਹਾ ਹੈ। ਸ਼ੋਅ 'ਚ ਸ਼ਾਮਲ ਹੋਣ ਵਾਲੇ ਕਈ ਲੋਕਾਂ ਨੇ ਬਹੁਤ ਵਾਰ ਕਪਿਲ ਵਾਰੇ ਹੈਰਾਨੀਜਨਕ ਖੁਲਾਸੇ ਕੀਤੇ ਹਨ।


ਇਹ ਵੀ ਪੜ੍ਹੋ: ਬਾਣੀ ਸੰਧੂ ਨੇ ਵੀਡੀਓ ਸ਼ੇਅਰ ਕਰ ਦਿਖਾਈ ਘਰ ਦੀ ਝਲਕ, ਇਸ ਆਲੀਸ਼ਾਨ ਘਰ 'ਚ ਰਹਿੰਦੀ ਹੈ ਗਾਇਕਾ


ਹਾਲ ਹੀ 'ਚ ਮਸ਼ਹੂਰ ਪਾਕਿਸਤਾਨੀ ਕਾਮੇਡੀਅਨ ਸ਼ਕੀਲ ਸਿੱਦੀਕੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਸ਼ਕੀਲ ਨੇ ਕਪਿਲ ਦੇ ਸ਼ੋਅ ਬਾਰੇ ਹੈਰਾਨੀਜਨਕ ਖੁਲਾਸੇ ਕੀਤੇ ਹਨ। ਇਹ ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਕਪਿਲ ਦੇ ਫੈਨਜ਼ ਕਾਫੀ ਹੈਰਾਨ ਵੀ ਹਨ ਤੇ ਨਾਰਾਜ਼ ਵੀ। ਸ਼ਕੀਲ ਸਿੱਦੀਕੀ ਨੇ ਹਾਲ ਹੀ 'ਚ ਇੱਕ ਇੰਟਰਵਿਊ ਦੌਰਾਨ ਕਿਹਾ ਕਿ 'ਕਪਿਲ ਜੋ ਸ਼ੋਅ ਕਰਦਾ ਹੈ, ਉਹ ਟੈਲੀਪਰੋਂਪਟਰ 'ਤੇ ਕਰਦਾ ਹੈ। ਉਹ ਆਪਣੇ ਕੋਲੋਂ ਕਾਮੇਡੀ ਨਹੀਂ ਕਰਦਾ ਹੈ। ਉਹ ਦੂਜੇ ਲੇਖਕਾਂ ਦੀ ਲਿਖੀ ਹੋਈ ਸਕ੍ਰਿਪਟ ਸਕ੍ਰੀਨ 'ਤੇ ਦੇਖ ਕੇ ਪੜ੍ਹਦਾ ਹੈ। ਕਪਿਲ ਦੀ ਕ੍ਰਿਏਟਿਵ ਟੀਮ 'ਚ 12-13 ਮੈਂਬਰ ਹਨ। ਜੋ ਉਸ ਦੇ ਸ਼ੋਅ ਦੀ ਸਕ੍ਰਿਪਟ ਲਿਖਦੇ ਹਨ। ਸ਼ੋਅ ਵਿੱਚ ਕਪਿਲ ਦਾ ਆਪਣਾ ਕੁੱਝ ਵੀ ਨਹੀਂ ਹੈ। ਇੱਥੋਂ ਤੱਕ ਕਿ ਕੱਪੜੇ ਵੀ ਉਸ ਦੇ ਆਪਣੇ ਨਹੀਂ ਹਨ। ਉਹ ਬੱਸ ਸਿਰਫ ਘਰ ਤੋਂ ਆਪਣਾ ਮੂੰਹ ਲੈਕੇ ਆਉਂਦਾ ਹੈ।' ਦੇਖੋ ਇਹ ਵਡਿੀਓ:









ਕਾਬਿਲੇਗ਼ੌਰ ਹੈ ਕਿ ਸ਼ਕੀਲ ਸਿੱਦੀਕੀ ਪਾਕਿਸਤਾਨ ਦਾ ਮਸ਼ਹੂਰ ਕਮੇਡੀਅਨ ਹੈ। ਉਨ੍ਹਾਂ ਨੇ ਭਾਰਤ ਵਿੱਚ ਵੀ ਖੂਬ ਨਾਮ ਕਮਾਇਆ ਹੈ। ਸ਼ਕੀਲ 'ਦ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' 'ਚ ਵੀ ਨਜ਼ਰ ਆ ਚੁੱਕੇ ਹਨ। ਇਸ ਦੇ ਨਾਲ ਨਾਲ ਉਹ ਕਪਿਲ ਦੇ ਸ਼ੋਅ ਵਿੱਚ ਵੀ ਇੱਕ ਵਾਰ ਨਜ਼ਰ ਆਏ ਸੀ।


ਇਹ ਵੀ ਪੜ੍ਹੋ: 'ਕੈਰੀ ਆਨ ਜੱਟਾ 3' ਦਾ ਮਜ਼ੇਦਾਰ ਟਰੇਲਰ ਰਿਲੀਜ਼, ਸੋਨਮ ਦੀ ਮਾਸੂਮੀਅਤ ਤੇ ਗਿੱਪੀ, ਭੱਲਾ ਦੀ ਕਾਮੇਡੀ ਜਿੱਤੇਗੀ ਦਿਲ