Ranveer Singh On Sidhu Moose Wala: ਸਿੱਧੂ ਮੂਸੇਵਾਲਾ ਦੀ ਮੌਤ ਨੂੰ 1 ਸਾਲ ਪੂਰਾ ਹੋ ਚੁੱਕਿਆ ਹੈ। ਇੰਨੇ ਸਮੇਂ ਬਾਅਦ ਵੀ ਅੱਜ ਤੱਕ ਪੂਰੀ ਦੁਨੀਆ 'ਚ ਉਸ ਦਾ ਤੇ ਉਸ ਦੇ ਗੀਤਾਂ ਦਾ ਕਰੇਜ਼ ਉਸੇ ਤਰ੍ਹਾਂ ਬਰਕਰਾਰ ਹੈ। ਇਹੀ ਨਹੀਂ ਬਾਲੀਵੁੱਡ ਦੇ ਕਈ ਕਲਾਕਾਰ ਵੀ ਇਹ ਕਹਿ ਚੁੱਕੇ ਹਨ ਕਿ ਸਿੱਧੂ ਮੂਸੇਵਾਲਾ ਉਨ੍ਹਾਂ ਦਾ ਮਨਪਸੰਦ ਕਲਾਕਾਰ ਹੈ। ਹਾਲ ਹੀ 'ਚ ਵਰੁਣ ਧਵਨ ਨੇ ਵੀ ਕਿਹਾ ਸੀ ਕਿ ਉਹ ਸਿੱਧੂ ਮੂਸੇਵਾਲਾ ਦੇ ਗਾਣੇ ਪਸੰਦ ਕਰਦਾ ਹੈ। ਹੁਣ ਇੱਕ ਹੋਰ ਬਾਲੀਵੁੱਡ ਐਕਟਰ ਨੇ ਸਿੱਧੂ ਮੂਸੇਵਾਲਾ ਬਾਰੇ ਗੱਲ ਕੀਤੀ ਹੈ। 


ਇਹ ਵੀ ਪੜ੍ਹੋ: 'ਕੁੰਡਲੀ ਭਾਗਿਆ' ਦੇ ਰਿਸ਼ਭ ਨੇ ਵਿਦੇਸ਼ੀ ਗਰਲਫਰੈਂਡ ਨਾਲ ਚੋਰੀ ਚੁਪਕੇ ਕਰ ਲਿਆ ਵਿਆਹ, ਤਸਵੀਰਾਂ ਹੋਈਆਂ ਵਾਇਰਲ


ਉਹ ਐਕਟਰ ਕੋਈ ਹੋਰ ਨਹੀਂ, ਸਗੋਂ ਰਣਵੀਰ ਸਿੰਘ ਹੈ। ਜੀ ਹਾਂ, ਹਾਲ ਹੀ 'ਚ ਇੱਕ ਪ੍ਰੈੱਸ ਕਾਨਫਰੰਸ 'ਚ ਰਣਵੀਰ ਸਿੰਘ ਨੂੰ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਉਸ ਦਾ ਮਨਪਸੰਦ ਮਿਊਜ਼ਿਕ ਆਰਟਿਸਟ ਕੌਣ ਹੈ? ਤਾਂ ਇਸ ਦੇ ਜਵਾਬ 'ਚ ਰਣਵੀਰ ਸਿੰਘ ਬੋਲਿਆ, 'ਇਸ 'ਚ ਕੋਈ ਸ਼ੱਕ ਨਹੀਂ ਕਿ ਉਸ ਦੇ ਗਾਣੇ ਮੈਂ ਹਾਲੇ ਤੱਕ ਸੁਣਦਾ ਹਾਂ। ਉਹ ਮੇਰਾ ਆਲ ਟਾਈਮ ਫੇਵਰੇਟ ਹੈ। ਸਿੱਧੂ ਮੂਸੇਵਾਲਾ।' ਇਸ ਤੋਂ ਬਾਅਦ ਰਣਵੀਰ ਸਿੰਘ ਨੇ ਇਹ ਲਾਈਨ ਗਾਈ, 'ਦਿਲ ਦਾ ਨੀ ਮਾੜਾ ਤੇਰਾ ਸਿੱਧੂ ਮੂਸੇਵਾਲਾ।' ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਦੇਖੋ ਇਹ ਵੀਡੀਓ:









ਕਾਬਿਲੇਗ਼ੌਰ ਹੈ ਕਿ ਰਣਵੀਰ ਸਿੰਘ ਇੰਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਨੂੰ ਲੈਕੇ ਸੁਰਖੀਆਂ 'ਚ ਹੈ। ਇਹ ਫਿਲਮ 28 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ। ਇਸ ਫਿਲਮ 'ਚ ਇੱਕ ਵਾਰ ਫਿਰ ਤੋਂ ਰਣਵੀਰ ਸਿੰਘ ਤੇ ਆਲੀਆ ਭੱਟ ਦੀ ਜੋੜੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਇਹ ਵੀ ਦੱਸ ਦਈਏ ਕਿ ਰਣਵੀਰ ਸਿੰਘ ਅਕਸਰ ਸਿੱਧੂ ਮੂਸੇਵਾਲਾ ਦੇ ਗੀਤਾਂ 'ਤੇ ਥਿਰਕਦਾ ਰਹਿੰਦਾ ਹੈ। ਉਸ ਦਾ ਹਾਲ ਹੀ 'ਚ ਵਿੱਕੀ ਕੌਸ਼ਲ ਨਾਲ ਵੀ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਉਹ ਮੂਸੇਵਾਲਾ ਦੇ ਗੀਤ 'ਤੇ ਡਾਂਸ ਕਰਦਾ ਨਜ਼ਰ ਆਇਆ ਸੀ।


ਇਹ ਵੀ ਪੜ੍ਹੋ: ਅਬਦੂ ਰੋਜ਼ਿਕ ਦਾ ਵੀਡੀਓ ਦੇਖ ਭੜਕੇ ਫੈਨਜ਼, ਦਿੱਤੀਆਂ ਨਸੀਹਤਾਂ, ਬੋਲੇ- 'ਮੁਸਲਿਮ ਹੋ ਕੇ ਅਜਿਹਾ ਵੀਡੀਓ...'