Parineeti Chopra Post: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਨੇ 13 ਮਈ 2023 ਨੂੰ 'ਆਪ' ਨੇਤਾ ਰਾਘਵ ਚੱਢਾ ਨਾਲ ਮੰਗਣੀ ਕਰ ਲਈ ਹੈ। ਦੋਵਾਂ ਦੀ ਮੰਗਣੀ ਦਿੱਲੀ ਦੇ ਕਪੂਰਥਲਾ ਹਾਊਸ 'ਚ ਬੜੀ ਧੂਮ-ਧਾਮ ਨਾਲ ਹੋਈ ਸੀ। ਜਿਸ 'ਚ ਕਈ ਰਾਜਨੇਤਾਵਾਂ ਦੇ ਨਾਲ-ਨਾਲ ਬਾਲੀਵੁੱਡ ਸਿਤਾਰਿਆਂ ਨੇ ਵੀ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਮੰਗਣੀ ਦੇ ਤਿੰਨ ਦਿਨ ਬਾਅਦ ਪਰਿਣੀਤੀ ਦਿੱਲੀ ਛੱਡ ਕੇ ਮੁੰਬਈ ਲਈ ਰਵਾਨਾ ਹੋ ਗਈ ਹੈ। ਜਿਸ ਦੀ ਜਾਣਕਾਰੀ ਖੁਦ ਅਦਾਕਾਰਾ ਨੇ ਸੋਸ਼ਲ ਮੀਡੀਆ ਰਾਹੀਂ ਸਾਰਿਆਂ ਨੂੰ ਦਿੱਤੀ।


ਇਹ ਵੀ ਪੜ੍ਹੋ: ਸੁਨੰਦਾ ਸ਼ਰਮਾ ਦੇ ਗਾਣੇ 'ਜੱਟ ਦਿਸਦਾ' ਦਾ ਧਮਾਕੇਦਾਰ ਟੀਜ਼ਰ, ਦੇਵ ਖਰੌੜ ਨਾਲ ਰੋਮਾਂਸ ਕਰਦੀ ਨਜ਼ਰ ਆਈ ਸੁਨੰਦਾ


ਪਰਿਣੀਤੀ ਨੇ ਦਿੱਲੀ ਦੀ ਤਸਵੀਰ ਕੀਤੀ ਸ਼ੇਅਰ
ਦਰਅਸਲ, ਪਰਿਣੀਤੀ ਚੋਪੜਾ ਪਹਿਲਾਂ ਹੀ ਦਿੱਲੀ ਨੂੰ ਅਲਵਿਦਾ ਕਹਿ ਚੁੱਕੀ ਹੈ। ਉੱਧਰ, ਦਿੱਲੀ ਤੇ ਆਪਣੀ ਜ਼ਿੰਦਗੀ ਦੇ ਪਿਆਰ ਰਾਘਵ ਚੱਢਾ ਤੋਂ ਪਹਿਲਾਂ ਪਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ 'ਤੇ ਸ਼ਹਿਰ ਦੀ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ, ਜਿਸ ਦੇ ਨਾਲ ਉਸ ਨੇ ਲਿਿਖਿਆ, 'ਬਾਏ ਬਾਏ ਦਿੱਲੀ, ਆਪਣਾ ਦਿਲ ਛੱਡ ਕੇ ਜਾ ਰਹੀ।' ਪਰੀ ਦੇ ਇਸ ਕੈਪਸ਼ਨ ਨੂੰ ਦੇਖ ਕੇ ਇਹ ਸਾਫ ਕਿਹਾ ਜਾ ਸਕਦਾ ਹੈ ਕਿ ਉਹ ਆਪਣੇ ਹੋਣ ਵਾਲੇ ਪਤੀ ਰਾਘਵ ਨੂੰ ਬਹੁਤ ਮਿੱਸ ਕਰਨ ਵਾਲੀ ਹੈ।




                                         
ਜਲਦ ਹੀ ਵਿਆਹ ਦੇ ਬੰਧਨ 'ਚ ਬੱਝ ਜਾਵੇਗਾ ਜੋੜਾ 
ਪਰੀ ਅਤੇ ਰਾਘਵ ਮੰਗਣੀ ਤੋਂ ਬਾਅਦ ਜਲਦੀ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਜਿਸ ਲਈ ਅਦਾਕਾਰਾ ਨੇ ਆਪਣੀ ਚਚੇਰੀ ਭੈਣ ਅਤੇ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਹੈ। ਦਰਅਸਲ ਪ੍ਰਿਯੰਕਾ ਨੇ ਪਰੀ ਅਤੇ ਰਾਘਵ ਨੂੰ ਵਧਾਈ ਦੇਣ ਲਈ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਸਨ। ਪ੍ਰਿਅੰਕਾ ਦੀ ਇਸ ਪੋਸਟ 'ਤੇ ਕਮੈਂਟ ਕਰਦੇ ਹੋਏ ਪਰੀ ਨੇ ਲਿਖਿਆ- 'ਮਿਮੀ ਦੀਦੀ ਤੁਸੀਂ ਜਲਦ ਹੀ ਕੁੜੀ ਵਾਲਿਆਂ ਵੱਲੋਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣ ਜਾ ਰਹੇ ਹੋ।'


ਦੱਸ ਦੇਈਏ ਕਿ ਪਰਿਣੀਤੀ ਅਤੇ ਰਾਘਵ ਦੇ ਰਿਸ਼ਤੇ ਦਾ ਖੁਲਾਸਾ ਉਦੋਂ ਹੋਇਆ ਸੀ ਜਦੋਂ ਦੋਵੇਂ ਲਗਾਤਾਰ ਲੰਚ ਅਤੇ ਡਿਨਰ ਡੇਟ 'ਤੇ ਸਪਾਟ ਹੋਏ ਸਨ। ਜਦੋਂ ਇਹ ਜੋੜਾ ਆਈਪੀਐੱਲ ਮੈਚ ਦੇਖਣ ਗਿਆ ਤਾਂ ਉਨ੍ਹਾਂ ਦੀ ਇੱਕ ਰੋਮਾਂਟਿਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। 


ਇਹ ਵੀ ਪੜ੍ਹੋ: ਕੈਟਰੀਨਾ ਕੈਫ ਨੂੰ ਤਲਾਕ ਦੇ ਕੇ ਦੂਜਾ ਵਿਆਹ ਕਰਨਗੇ ਵਿੱਕੀ ਕੌਸ਼ਲ? ਐਕਟਰ ਨੇ ਦਿੱਤਾ ਹੈਰਾਨ ਕਰਨ ਵਾਲਾ ਜਵਾਬ