Raghav Chadha Reaction On Chamkila: ਇਮਤਿਆਜ਼ ਅਲੀ ਦੀ ਬਾਇਓਪਿਕ 'ਅਮਰ ਸਿੰਘ ਚਮਕੀਲਾ' 12 ਅਪ੍ਰੈਲ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋ ਚੁੱਕੀ ਹੈ। ਫਿਲਮ 'ਚ ਦਿਲਜੀਤ ਦੋਸਾਂਝ ਨੇ ਚਮਕੀਲਾ ਦਾ ਕਿਰਦਾਰ ਨਿਭਾਇਆ ਹੈ, ਜਦਕਿ ਪਰਿਣੀਤੀ ਚੋਪੜਾ ਉਨ੍ਹਾਂ ਦੀ ਪਤਨੀ ਅਮਰਜੋਤ ਦੇ ਕਿਰਦਾਰ 'ਚ ਨਜ਼ਰ ਆ ਰਹੀ ਹੈ। ਫਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਇਨ੍ਹਾਂ ਦੋਵਾਂ ਸਿਤਾਰਿਆਂ ਦੀ ਅਦਾਕਾਰੀ ਦੀ ਕਾਫੀ ਤਾਰੀਫ ਕੀਤੀ ਜਾ ਰਹੀ ਹੈ। ਇਸ ਦੌਰਾਨ ਹੁਣ ਪਰਿਣੀਤੀ ਦੇ ਪਤੀ 'ਆਪ' ਪਾਰਟੀ ਦੇ ਨੇਤਾ ਰਾਘਵ ਚੱਡਾ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਤਾਂ ਆਓ ਜਾਣਦੇ ਹਾਂ ਕਿ ਰਾਘਵ ਨੂੰ ਇਹ ਫਿਲਮ ਕਿੰਨੀ ਪਸੰਦ ਆਈ...
ਪਤਨੀ ਦੀ ਫਿਲਮ 'ਚਮਕੀਲਾ' 'ਤੇ ਰਾਘਵ ਚੱਢਾ ਦਾ ਰਿਐਕਸ਼ਨ
ਪਰਿਣੀਤੀ ਨੇ ਦੱਸਿਆ ਕਿ ਰਾਘਵ ਨੂੰ ਪਹਿਲਾਂ ਹੀ ਪਤਾ ਸੀ ਕਿ 'ਚਮਕੀਲਾ' ਸੁਪਰਹਿੱਟ ਸਾਬਤ ਹੋਵੇਗੀ। 'ਇੰਡੀਆ ਟੂਡੇ' ਨਾਲ ਗੱਲਬਾਤ ਦੌਰਾਨ ਜਦੋਂ 'ਚਮਕੀਲਾ' ਅਦਾਕਾਰਾ ਤੋਂ ਪੁੱਛਿਆ ਗਿਆ ਕਿ ਰਾਘਵ ਨੂੰ ਇਹ ਫ਼ਿਲਮ ਕਿਵੇਂ ਲੱਗੀ? ਤਾਂ ਇਸ 'ਤੇ ਅਦਾਕਾਰਾ ਨੇ ਕਿਹਾ ਕਿ ਰਾਘਵ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਇਸ ਫਿਲਮ ਨੂੰ ਰਿਲੀਜ਼ ਤੋਂ ਪਹਿਲਾਂ ਹੀ ਹਿੱਟ ਕਿਹਾ ਸੀ। ਜਦੋਂ ਇਸ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਤਾਂ ਅਸੀਂ ਇੱਕ ਦੂਜੇ ਨੂੰ ਡੇਟ ਕਰ ਰਹੇ ਸੀ। ਉਹ ਮੈਨੂੰ ਹਮੇਸ਼ਾ ਕਹਿੰਦੇ ਸੀ ਕਿ ਦੇਖੀਂ ਇਹ ਫਿਲਮ ਬਹੁਤ ਕਾਮਯਾਬ ਹੋਵੇਗੀ। ਮੈਂ ਉਨ੍ਹਾਂ ਨੂੰ ਕਹਿੰਦੀ ਹੁੰਦੀ ਸੀ ਤੁਸੀਂ ਚੁੱਪ ਕਰੋ। ਤੁਹਾਨੂੰ ਫਿਲਮਾਂ ਬਾਰੇ ਕੁੱਝ ਨਹੀਂ ਪਤਾ। ਪਹਿਲਾਂ ਫਿਲਮ ਰਿਲੀਜ਼ ਹੋਣ ਦਿਓ ਤੇ ਫਿਰ ਉਸ ਦਿਨ ਦਾ ਇੰਤਜ਼ਾਰ ਕਰੋ।
ਪਰਿਣੀਤੀ ਨੇ ਅੱਗੇ ਕਿਹਾ ਕਿ 'ਹੁਣ ਜਦੋਂ ਇਹ ਫਿਲਮ ਰਿਲੀਜ਼ ਹੋ ਚੁੱਕੀ ਹੈ ਅਤੇ ਜਿਸ ਤਰ੍ਹਾਂ ਫਿਲਮ ਨੂੰ ਹੁੰਗਾਰਾ ਮਿਲ ਰਿਹਾ ਹੈ, ਹੁਣ ਰਾਘਵ ਫਿਰ ਕਹਿੰਦੇ ਹਨ ਕਿ ਮੈਂ ਪਹਿਲਾਂ ਹੀ ਕਿਹਾ ਸੀ ਕਿ ਇਹ ਫਿਲਮ ਚੰਗਾ ਪ੍ਰਦਰਸ਼ਨ ਕਰੇਗੀ। ਰਾਘਵ ਦੇ ਨਾਲ-ਨਾਲ ਮੇਰਾ ਪੂਰਾ ਪਰਿਵਾਰ ਬਹੁਤ ਖੁਸ਼ ਹੈ। ਹਰ ਕੋਈ ਮੈਨੂੰ ਕਹਿ ਰਿਹਾ ਹੈ ਕਿ ਤੁਤੂੰ ਫਿਲਮ 'ਚ ਐਕਟਿੰਗ ਨਹੀਂ ਕਰ ਰਹੀ, ਬਲਕਿ ਇਸ ਨੂੰ ਪਰਫਾਰਮ ਕਰ ਰਹੀ ਹੈ। ਮੈਂ ਇਹ ਸਭ ਦੇਖ ਕੇ ਬਹੁਤ ਖੁਸ਼ ਹਾਂ।
ਕੌਣ ਸੀ ਅਮਰ ਸਿੰਘ ਚਮਕੀਲਾ?
80 ਦੇ ਦਹਾਕੇ ਵਿੱਚ ਅਮਰ ਸਿੰਘ ਚਮਕਦੇ ਪੰਜਾਬ ਸੰਗੀਤ ਉਦਯੋਗ ਵਿੱਚ ਇੱਕ ਵੱਡਾ ਨਾਮ ਹੁੰਦਾ ਸੀ। ਉਸ ਨੂੰ ਪੰਜਾਬ ਦਾ ਅਸਲੀ ਰੌਕਸਟਾਰ ਕਿਹਾ ਜਾਂਦਾ ਸੀ। ਉਸ ਦੇ ਗੀਤਾਂ ਨੇ ਸਭ ਤੋਂ ਵੱਧ ਵਿਕਣ ਦਾ ਰਿਕਾਰਡ ਬਣਾਇਆ ਸੀ। ਚਮਕੀਲਾ ਨੇ ਆਪਣੇ ਗੀਤਾਂ ਰਾਹੀਂ ਕਾਫੀ ਨਾਂ ਕਮਾਇਆ। ਪਰ 27 ਸਾਲ ਦੀ ਉਮਰ ਵਿਚ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਇਹ ਵੀ ਪੜ੍ਹੋ: ਮਰਹੂਮ ਗਾਇਕ ਚਮਕੀਲੇ ਦੀ ਪਹਿਲੀ ਪਤਨੀ ਨੇ ਦਿਲਜੀਤ ਦੋਸਾਂਝ ਨੂੰ ਗਲ ਲਾਇਆ, ਰੱਜ ਕੇ ਵਾਇਰਲ ਹੋ ਰਹੀ ਤਸਵੀਰ