Parmish Verma Post: ਪਰਮੀਸ਼ ਵਰਮਾ ਪੰਜਾਬੀ ਇੰਡਸਟਰੀ ਦੇ ਦਿੱਗਜ ਗਾਇਕਾਂ ਵਿੱਚੋਂ ਇੱਕ ਹੈ। ਇਹੀ ਨਹੀਂ, ਸ਼ਾਨਦਾਰ ਗਾਇਕ ਹੋਣ ਦੇ ਨਾਲ ਨਾਲ ਉਹ ਬੇਹਤਰੀਨ ਐਕਟਰ ਵੀ ਹੈ। ਇਸ ਤੋਂ ਇਲਾਵਾ ਪਰਮੀਸ਼ ਵਰਮਾ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਲੈਕੇ ਚਰਚਾ ਵਿੱਚ ਰਹਿੰਦਾ ਹੈ।  


ਇਹ ਵੀ ਪੜ੍ਹੋ: ਐਮੀ ਵਿਰਕ-ਦੇਵ ਖਰੌੜ ਦੀ ਫਿਲਮ 'ਮੌੜ' ਦਾ ਧਮਾਕੇਦਾਰ ਟਰੇਲਰ ਰਿਲੀਜ਼, ਦਮਦਾਰ ਐਕਟਿੰਗ ਨਾਲ ਐਮੀ ਨੇ ਜਿੱਤਿਆ ਦਿਲ


ਪਰਮੀਸ਼ ਵਰਮਾ ਦੀ ਹਾਲੀਆ ਸੋਸ਼ਲ ਮੀਡੀਆ ਪੋਸਟ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਚ ਇੱਕ ਪੋਸਟ ਸ਼ੇਅਰ ਕੀਤੀ, ਜਿਸ ਵਿੱਚ ਉਸ ਨੇ ਲਿਿਖਿਆ, 'ਤੁਝੇ ਬੇਹਤਰ ਬਨਾਨੇ ਕੀ ਕੋਸ਼ਿਸ਼ ਮੇਂ ਤੁਝੇ ਹੀ ਵਕਤ ਨਹੀਂ ਦੇ ਪਾ ਰਹੇ ਹਮ। ਮੁਆਫ ਕਰਨਾ ਐ ਜ਼ਿੰਦਗੀ ਤੁਝੇ ਹੀ ਨਹੀਂ ਜੀਅ ਪਾ ਰਹੇ ਹਮ।' ਦੇਖੋ ਪਰਮੀਸ਼ ਦੀ ਇਹ ਪੋਸਟ:




ਦੱਸ ਦਈਏ ਕਿ ਹਾਲ ਹੀ 'ਚ ਪਰਮੀਸ਼ ਵਰਮਾ ਦਾ ਗਾਣਾ 'ਨੀ ਕੁੜੀਏ ਤੁੰ- ਏ ਲੈਟਰ ਟੂ ਮਾਈ ਡੌਟਰ' ਰਿਲੀਜ਼ ਹੋਇਆ ਹੈ। ਇਸ ਗਾਣੇ ਨੂੰ ਪਰਮੀਸ਼ ਨੇ ਖਾਸ ਆਪਣੀ ਧੀ ਸਦਾ ਲਈ *ਲਿਿਖਿਆ ਤੇ ਗਾਇਆ ਹੈ। ਇਸ ਗਾਣੇ ਨਾਲ ਪਰਮੀਸ਼ ਨੇ ਸਭ ਦਾ ਦਿਲ ਜਿੱਤ ਲਿਆ ਹੈ। ਇਸ ਗਾਣੇ ਨੂੰ ਨਾ ਸਿਰਫ ਪਸੰਦ ਕੀਤਾ ਜਾ ਰਿਹਾ ਹੈ, ਬਲਕਿ ਇਸ ਗਾਣੇ 'ਤੇ ਖੂਬ ਸਾਰੀਆਂ ਰੀਲਾਂ ਵੀ ਬਣਾਈਆਂ ਜਾ ਰਹੀ ਹੈ।









ਕਾਬਿਲੇਗ਼ੌਰ ਹੈ ਕਿ ਪਰਮੀਸ਼ ਵਰਮਾ ਪੰਜਾਬੀ ਇੰਡਸਟਰੀ ਦਾ ਜਾਣਿਆ ਮਾਣਿਆ ਨਾਮ ਹੈ । ਪਰਮੀਸ਼ ਵਰਮਾ ਨੇ ਆਪਣੀਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਇਸ ਤੋਂ ਇਲਾਵਾ ਇਹ ਵੀ ਦੱਸ ਦਈਏ ਕਿ ਪਰਮੀਸ਼ ਵਰਮਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਜ਼ਿਆਦਾ ਐਕਟਿਵ ਰਹਿੰਦਾ ਹੈ । ਉਹ ਆਪਣੇ ਨਾਲ ਜੁੜੀ ਹਰ ਅਪਡੇਟ ਨੂੰ ਫੈਨਜ਼ ਨਾਲ ਜ਼ਰੂਰ ਸ਼ੇਅਰ ਕਰਦਾ ਹੈ ।


ਇਹ ਵੀ ਪੜ੍ਹੋ: ਸਤਿੰਦਰ ਸੱਤੀ 50 ਦੀ ਉਮਰ 'ਚ ਬਾਲੀਵੁੱਡ ਅਭਿਨੇਤਰੀਆਂ ਨੂੰ ਦਿੰਦੀ ਮਾਤ, ਅਦਾਕਾਰਾ ਦੀਆਂ ਤਸਵੀਰਾਂ ਕਰਨਗੀਆਂ ਹੈਰਾਨ