Parmish Verma To Collab With Bhindder Burj: ਪਰਮੀਸ਼ ਵਰਮਾ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਅੱਜ ਅਸੀਂ ਪਰਮੀਸ਼ ਨੂੰ ਲੈਕੇ ਤੁਹਾਨੂੰ ਇੱਕ ਬੇਹੱਦ ਖਾਸ ਅਪਡੇਟ ਦੇਣ ਜਾ ਰਹੇ ਹਾਂ। 


ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਨੂੰ ਫੈਨ ਨੇ ਪੁੱਛਿਆ- 'ਸਿਗਰਟ ਪੀਣਾ ਛੱਡ ਦਿੱਤਾ?' ਕਿੰਗ ਖਾਨ ਨੇ ਹਾਜ਼ਰ ਜਵਾਬੀ ਨਾਲ ਕਰਵਾ ਦਿੱਤਾ ਚੁੱਪ


ਪਰਮੀਸ਼ ਵਰਮਾ ਪੰਜਾਬੀ ਗਾਇਕ ਭਿੰਦਰ ਬੁਰਜ ਨਾਲ ਨਵੇਂ ਗੀਤ 'ਚ ਕੋਲੈਬ ਕਰਨ ਜਾ ਰਿਹਾ ਹੈ। ਇਸ ਗਾਣੇ ਦਾ ਨਾਮ ਹੈ 'ਪੰਜਾਬ'। ਨਵੇਂ ਗਾਣੇ 'ਚ ਦੋਵੇਂ ਗਾਇਕ ਪੰਜਾਬ ਦੇ ਵੱਖੋ ਵੱਖਰੇ ਦਿਖਾਉਣਗੇ। ਪਰਮੀਸ਼ ਵਰਮਾ ਨੇ ਗਾਣੇ ਦਾ ਪੋਸਟਰ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਉੱਪਰ ਸ਼ੇਅਰ ਕੀਤਾ ਹੈ।  ਇਸ ਪੋਸਟ ਨੂੰ ਸ਼ੇਅਰ ਕਰਦਿਆਂ ਪਰਮੀਸ਼ ਨੇ ਕੈਪਸ਼ਨ ਲਿਖੀ, 'ਪੰਜਾਬ 15 ਜੂਨ ਨੂੰ। ਜੁੜੇ ਰਹੋ ਸਾਡੇ ਨਾਲ।' ਦੱਸ ਦਈਏ ਕਿ ਇਹ ਗਾਣਾ ਪਰਮੀਸ਼ ਵਰਮਾ ਫਿਲਮਜ਼ ਦੇ ਲੇਬਲ ਹੇਠ ਰਿਲੀਜ਼ ਹੋ ਰਿਹਾ ਹੈ। ਦੇਖੋ ਇਹ ਪੋਸਟ:









ਗਾਣੇ ਬਾਰੇ ਗੱਲ ਕਰੀਏ ਤਾਂ ਇਸ ਨੂੰ ਭਿੰਦਰ ਬੁਰਜ ਤੇ ਪਰਮੀਸ਼ ਵਰਮਾ ਨੇ ਆਪਣੀਆਂ ਆਵਾਜ਼ਾਂ ਦਿੱਤੀਆਂ ਹਨ। ਗੀਤ ਦੇ ਬੋਲ ਮਨਦੀਪ ਮਾਵੀ ਨੇ ਲਿਖੇ ਹਨ। ਗੀਤ ਨੂੰ ਮਿਊਜ਼ਿਕ ਸਨੈਪੀ ਨੇ ਦਿੱਤਾ ਹੈ। ਇਹ ਗਾਣਾ 15 ਜੂਨ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਫੈਨਜ਼ ਪਰਮੀਸ਼ ਵਰਮਾ ਦੇ ਇਸ ਗਾਣੇ ਨੂੰ ਲੈਕੇ ਕਾਫੀ ਐਕਸਾਇਟਡ ਨਜ਼ਰ ਆ ਰਹੇ ਹਨ।


ਇਹ ਵੀ ਪੜ੍ਹੋ: 'ਬਿੱਗ ਬੌਸ 16' ਫੇਮ ਅਰਚਨਾ ਗੌਤਮ 'ਖਤਰੋਂ ਕੇ ਖਿਲਾੜੀ 13' 'ਚ ਸਟੰਟ ਕਰਦਿਆਂ ਹੋਈ ਜ਼ਖਮੀ, ਗਰਦਨ 'ਚ ਲੱਗੇ 3 ਟਾਂਕੇ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।