Punjabi Industry On Satish Kaushik: ਸਤੀਸ਼ ਕੌਸ਼ਿਕ ਦੀ ਅਚਾਨਕ ਮੌਤ ਨਾਲ ਪੂਰਾ ਦੇਸ਼ ਸਦਮੇ 'ਚ ਹੈ। ਉਹ ਸਭ ਦੇ ਚਹੇਤੇ ਕਾਮੇਡੀਅਨ ਸੀ। 80-90 ਦੇ ਦਹਾਕਿਆਂ 'ਚ ਪੈਦਾ ਹੋਏ ਲੋਕਾਂ ਨੇ ਆਪਣਾ ਬਚਪਨ ਸਤੀਸ਼ ਕੌਸ਼ਿਕ ਦੀ ਕਾਮੇਡੀ ਦੇਖ ਕੇ ਬਿਤਾਇਆ ਹੈ। ਅੱਜ ਹਰ ਕੋਈ ਉਨ੍ਹਾਂ ਦੀ ਮੌਤ ਨਾਲ ਸਦਮੇ 'ਚ ਹੈ। 


ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰਾਂ ਨੇ ਵੀ ਸਤੀਸ਼ ਕੌਸ਼ਿਕ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪਰਮੀਸ਼ ਵਰਮਾ ਤੋਂ ਲੈਕੇ ਜੱਸੀ ਗਿੱਲ ਤੱਕ ਦਿੱਗਜ ਕਲਾਕਾਰਾਂ ਨੇ ਕੌਸ਼ਿਕ ਨੂੰ ਸ਼ਰਧਾਂਜਲੀ ਦਿੱਤੀ ਹੈ। 


ਇਹ ਵੀ ਪੜ੍ਹੋ: ਅਨੁਪਮ ਖੇਰ ਦਾ ਖੁਲਾਸਾ, ਮੌਤ ਤੋਂ ਪਹਿਲਾਂ ਸਤੀਸ਼ ਕੌਸ਼ਿਕ ਨੂੰ ਹੋਈ ਬੇਚੈਨੀ, ਡਰਾਈਵਰ ਨੂੰ ਬੋਲੇ ਸੀ 'ਜਲਦੀ ਲੈ ਚੱਲ ਹਸਪਤਾਲ'


ਪਰਮੀਸ਼ ਵਰਮਾ
ਪਰਮੀਸ਼ ਵਰਮਾ ਨੇ ਸੋਸ਼ਲ ਮੀਡੀਆ 'ਤੇ ਸਤੀਸ਼ ਕੌਸ਼ਿਕ ਦੀ ਤਸਵੀਰ ਸ਼ੇਅਰ ਕਰਦਿਆਂ ਕਿਹਾ, 'ਸਾਡੇ ਬਚਪਨ ਦਾ ਇੱਕ ਹਿੱਸਾ ਵੀ ਅੱਜ ਤੁਹਾਡੇ ਨਾਲ ਮਰ ਗਿਆ। ਰੈਸਟ ਇਨ ਪੀਸ।'




ਜੱਸੀ ਗਿੱਲ
ਪੰਜਾਬੀ ਗਾਇਕ ਜੱਸੀ ਗਿੱਲ ਨੇ ਕਿਹਾ, 'ਆਰਆਈਪੀ'। ਇਸਦੇ ਨਾਲ ਹੀ ਗਾਇਕ ਨੇ ਟੁੱਟੇ ਦਿਲ ਦੀ ਇਮੋਜੀ ਵੀ ਬਣਾਈ।




ਗੁਰੂ ਰੰਧਾਵਾ
ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ 'ਤੇ ਸਟੋਰੀ ਸ਼ੇਅਰ ਕਰ 'ਆਰਆਈਪੀ' ਲਿਖਿਆ।




ਹਰਜੀਤ ਹਰਮਨ
ਪੰਜਾਬੀ ਗਾਇਕ ਹਰਜੀਤ ਹਰਮਨ ਨੇ ਸੋਸ਼ਲ ਮੀਡੀਆ 'ਤੇ ਸਤੀਸ਼ ਕੌਸ਼ਿਕ ਦੀ ਤਸਵੀਰ ਸ਼ੇਅਰ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਸੰਦੇਸ਼ ਵੀ ਲਿਖਿਆ, 'ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਅਤੇ ਨਿਰਦੇਸ਼ਕ ਸਤੀਸ਼ ਕੌਸ਼ਿਕ ਨਹੀਂ ਰਹੇ । ਕੌਸ਼ਿਕ ਸਾਬ ਬਾ ਕੁਮਾਲ ਅਦਾਕਾਰ ਸਨ ।ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖ਼ਸ਼ੇ 🙏'









ਕਾਬਿਲੇਗ਼ੌਰ ਹੈ ਕਿ ਸਤੀਸ਼ ਕੌਸ਼ਿਕ 9 ਮਾਰਚ ਨੂੰ ਦੁਨੀਆ ਤੋਂ ਰੁਖਸਤ ਹੋ ਗਏ। ਉਨ੍ਹਾਂ ਦੇ ਜਾਣ ਨਾਲ ਬਾਲੀਵੁੱਡ ਇੰਡਸਟਰੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਦੱਸ ਦਈਏ ਕਿ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਸੀ। ਇਸ ਦੀ ਪੁਸ਼ਟੀ ਕਲਾਕਾਰ ਦੀ ਪੋਸਟ ਮਾਰਟਮ ਰਿਪੋਰਟ 'ਚ ਵੀ ਹੋ ਚੁੱਕੀ ਹੈ। ਉਨ੍ਹਾਂ ਦੀ ਮੌਤ ਦੀ ਖਬਰ ਉਨ੍ਹਾਂ ਦੇ ਬੈਸਟ ਫਰੈਂਡ ਅਨੁਪਮ ਖੇਰ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਸੀ। ਇਸ ਤੋਂ ਇਲਾਵਾ ਇਹ ਵੀ ਦੱਸ ਦਈਏ ਕਿ ਅੱਜ ਉਨ੍ਹਾਂ ਦੀ ਲਾਸ਼ ਦਾ ਪੋਸਟ ਮਾਰਟਮ ਹੋਇਆ ਅਤੇ ਉਨ੍ਹਾਂ ਦੀ ਲਾਸ਼ ਨੂੰ ਦਿੱਲੀ ਤੋਂ ਮੁੰਬਈ ਲਿਆਂਦਾ ਜਾਣਾ ਹੈ। ਇਸ ਤੋਂ ਬਾਅਦ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।


ਇਹ ਵੀ ਪੜ੍ਹੋ: ਸਤੀਸ਼ ਕੌਸ਼ਿਕ ਦਾ ਹੋਇਆ ਪੋਸਟ ਮਾਰਟਮ, ਰਿਪੋਰਟ 'ਚ ਹੋਇਆ ਇਹ ਖੁਲਾਸਾ