Pathaan Trailer OUT: ਆਖਿਰਕਾਰ ਉਹ ਪਲ ਆ ਹੀ ਗਿਆ ਹੈ, ਜਿਸ ਦਾ ਸਭ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ। ਹਿੰਦੀ ਸਿਨੇਮਾ ਦੇ ਮੈਗਾ ਸੁਪਰਸਟਾਰ ਸ਼ਾਹਰੁਖ ਖਾਨ ਦੀ ਮਸ਼ਹੂਰ ਫਿਲਮ 'ਪਠਾਨ' ਦਾ ਧਮਾਕੇਦਾਰ ਟ੍ਰੇਲਰ ਰਿਲੀਜ਼ ਹੋ ਗਿਆ ਹੈ। 'ਪਠਾਨ' ਦੇ ਟ੍ਰੇਲਰ ਰਿਲੀਜ਼ ਦਾ ਐਲਾਨ ਹਾਲ ਹੀ 'ਚ ਨਿਰਮਾਤਾਵਾਂ ਨੇ ਕੀਤਾ ਹੈ। ਅਜਿਹੇ 'ਚ ਹੁਣ ਪ੍ਰਸ਼ੰਸਕਾਂ ਦਾ ਉਤਸ਼ਾਹ ਵਧਾਉਣ ਲਈ 'ਪਠਾਨ' ਦਾ ਟ੍ਰੇਲਰ ਸਾਹਮਣੇ ਆਇਆ ਹੈ। ਇਸ ਟ੍ਰੇਲਰ 'ਚ ਸ਼ਾਹਰੁਖ ਤੋਂ ਇਲਾਵਾ ਸੁਪਰਸਟਾਰ ਜਾਨ ਅਬ੍ਰਾਹਮ ਅਤੇ ਦੀਪਿਕਾ ਪਾਦੂਕੋਣ ਜ਼ਬਰਦਸਤ ਐਕਸ਼ਨ ਕਰਦੇ ਨਜ਼ਰ ਆ ਰਹੇ ਹਨ।


 


ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' ਦਾ ਟ੍ਰੇਲਰ ਯਸ਼ਰਾਜ ਫਿਲਮਜ਼ ਦੇ ਅਧਿਕਾਰਤ ਯੂਟਿਊਬ ਚੈਨਲ 'ਤੇ ਰਿਲੀਜ਼ ਹੋ ਗਿਆ ਹੈ। ਇਸ ਫਿਲਮ ਦਾ ਟ੍ਰੇਲਰ ਦੇਖਣ ਤੋਂ ਬਾਅਦ ਤੁਹਾਨੂੰ ਸੁਪਰਸਟਾਰ ਰਿਤਿਕ ਰੋਸ਼ਨ ਅਤੇ ਟਾਈਗਰ ਸ਼ਰਾਫ ਦੀ ਫਿਲਮ 'ਵਾਰ' ਦੀ ਯਾਦ ਆ ਜਾਵੇਗੀ। ਇਹ ਸੁਭਾਵਿਕ ਵੀ ਹੈ ਕਿਉਂਕਿ 'ਵਾਰ' ਅਤੇ 'ਪਠਾਨ' ਦੇ ਨਿਰਦੇਸ਼ਕ ਸਿਧਾਰਥ ਆਨੰਦ ਹਨ। ਅਜਿਹੇ 'ਚ 'ਪਠਾਨ' ਦੇ ਇਸ ਟ੍ਰੇਲਰ 'ਚ ਸ਼ਾਹਰੁਖ, ਜਾਨ ਅਤੇ ਦੀਪਿਕਾ ਦੇ ਰੂਪ 'ਚ ਟ੍ਰਿਪਲ ਡੋਜ਼ ਐਕਸ਼ਨ ਆਸਾਨੀ ਨਾਲ ਦੇਖਣ ਨੂੰ ਮਿਲੇਗਾ।



 


'ਪਠਾਨ' ਦੇ ਟ੍ਰੇਲਰ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਫਿਲਮ 'ਚ ਕਿੰਗ ਖਾਨ ਇਕ ਏਜੰਟ ਦੀ ਭੂਮਿਕਾ ਨਿਭਾਅ ਰਹੇ ਹਨ, ਜਿਸ ਦਾ ਨਾਂ ਪਠਾਨ ਹੈ। ਇੰਨਾ ਹੀ ਨਹੀਂ, ਜੌਨ ਅਬ੍ਰਾਹਮ ਨਾਲ ਸ਼ਾਹਰੁਖ ਖਾਨ ਦਾ ਐਕਸ਼ਨ ਸੀਨ ਦੇਖ ਕੇ ਯਕੀਨਨ ਤੁਸੀਂ ਵੀ ਸੀਟੀ ਮਾਰਨ ਲਈ ਮਜਬੂਰ ਹੋ ਜਾਓਗੇ। ਰਿਲੀਜ਼ ਦੇ ਨਾਲ ਹੀ 'ਪਠਾਨ' ਦੇ ਇਸ ਧਮਾਕੇਦਾਰ ਟ੍ਰੇਲਰ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


 


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


 


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


 


Android ਫੋਨ ਲਈ ਕਲਿਕ ਕਰੋ