Pathaan x Tiger Theme Song: ਸ਼ਾਹਰੁਖ ਖਾਨ ਸਟਾਰਰ ਫਿਲਮ 'ਪਠਾਨ' ਨੇ ਬਾਕਸ-ਆਫਿਸ 'ਤੇ ਰਿਕਾਰਡਤੋੜ ਕਮਾਈ ਕੀਤੀ ਸੀ। ਇਹ ਹੁਣ ਤੱਕ ਦੀ ਸਭ ਤੋਂ ਵੱਡੀ ਬਲਾਕਬਸਟਰ ਤੇ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਇਸ ਫਿਲਮ ਦੇ ਨਾਲ ਹੀ ਕਿੰਗ ਖਾਨ ਦੀ ਬਾਲੀਵੱੁਡ 'ਚ ਧਮਾਕੇਦਾਰ ਵਾਪਸੀ ਹੋਈ। ਇਸ ਦੇ ਨਾਲ ਹੀ YRF ਨੇ 'ਪਠਾਨ X ਟਾਈਗਰ' ਦਾ ਜ਼ਬਰਦਸਤ ਟੀਜ਼ਰ ਰਿਲੀਜ਼ ਕੀਤਾ ਹੈ। ਇਸ 'ਚ ਇਕ ਵਾਰ ਫਿਰ ਸ਼ਾਹਰੁਖ ਅਤੇ ਸਲਮਾਨ ਐਕਸ਼ਨ ਮੋਡ 'ਚ ਨਜ਼ਰ ਆ ਰਹੇ ਹਨ।


ਇਹ ਵੀ ਪੜ੍ਹੋ: ਅਨਮੋਲ ਬਿਸ਼ਨੋਈ ਨਾਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਰਨ ਔਜਲਾ ਨੇ ਦਿੱਤੀ ਸਫਾਈ, ਕਿਹਾ- 'ਮੈਂ ਪਰਫਾਰਮੈਂਸ 'ਤੇ ਧਿਆਨ ਦਿੰਦਾ, ਲੋਕਾਂ 'ਤੇ ਨਹੀਂ'


'ਪਠਾਨ' 'ਚ ਸਾਲਾਂ ਬਾਅਦ ਪਰਦੇ 'ਤੇ ਨਜ਼ਰ ਆਏ ਸਲਮਾਨ ਤੇ ਸ਼ਾਹਰੁਖ
ਸਿਧਾਰਥ ਆਨੰਦ ਦੁਆਰਾ ਨਿਰਦੇਸ਼ਤ, 'ਪਠਾਨ' ਆਦਿਤਿਆ ਚੋਪੜਾ ਦੀ ਸਪਾਇ ਯੂਨੀਵਰਸ ਦਾ ਹਿੱਸਾ ਸੀ। ਇਸ ਫਿਲਮ 'ਚ ਦੇਸ਼ ਦੇ ਸਭ ਤੋਂ ਵੱਡੇ ਸੁਪਰਸਟਾਰ ਸ਼ਾਹਰੁਖ ਖਾਨ, ਦੀਪਿਕਾ ਪਾਦੁਕੋਣ ਅਤੇ ਜਾਨ ਅਬ੍ਰਾਹਮ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਸੀ। ਇਸ ਦੇ ਨਾਲ ਹੀ ਇਸ ਫਿਲਮ 'ਚ ਲਗਭਗ ਤਿੰਨ ਦਹਾਕਿਆਂ ਬਾਅਦ ਵੱਡੇ ਪਰਦੇ 'ਤੇ ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਦੇ ਦੋ ਸੁਪਰ ਸਪਾਇ 'ਪਠਾਨ' ਅਤੇ 'ਟਾਈਗਰ' ਦੇ ਰੂਪ 'ਚ ਸ਼ਾਨਦਾਰ ਪੁਨਰ-ਮਿਲਨ ਨੂੰ ਦੇਖ ਕੇ ਦਰਸ਼ਕਾਂ ਨੇ ਸਿਨੇਮਾਘਰਾਂ 'ਚ ਉੱਚੀ-ਉੱਚੀ ਸੀਟੀਆਂ ਵਜਾਈਆਂ।





'ਪਠਾਨ' x ਟਾਈਗਰ ਦਾ ਟੀਜ਼ਰ ਰਿਲੀਜ਼
'ਪਠਾਨ' ਦੇ ਮਸ਼ਹੂਰ ਸੀਨ 'ਚ ਸ਼ਾਹਰੁਖ-ਸਲਮਾਨ ਨੂੰ ਇਕੱਠੇ ਲੜਦੇ ਦੇਖ ਕੇ ਦਰਸ਼ਕ ਦੀਵਾਨੇ ਹੋ ਗਏ ਸਨ। ਇਸ ਦੇ ਨਾਲ ਹੀ, ਇਸ ਸਾਲ ਫੈਨਜ਼ ਸ਼ਾਹਰੁਖ-ਸਲਮਾਨ ਨੂੰ ਪਰਦੇ 'ਤੇ ਦੁਬਾਰਾ ਦੇਖਣ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦੱਸ ਦਈਏ ਕਿ ਟਾਈਗਰ 3 ਦੀਵਾਲੀ ਦੇ ਮੌਕੇ ਰਿਲੀਜ਼ ਹੋ ਰਹੀ ਹੈ। ਹਾਲਾਂਕਿ ਦੋਵਾਂ ਸੁਪਰਸਟਾਰਾਂ ਨੂੰ ਵੱਡੇ ਪਰਦੇ 'ਤੇ ਫਿਰ ਤੋਂ ਦੇਖਣ ਲਈ ਅਜੇ ਕੁਝ ਸਮਾਂ ਬਾਕੀ ਹੈ। ਇਸ ਦੌਰਾਨ YRF ਨੇ ਅੱਜ 'ਪਠਾਨ' x 'ਟਾਈਗਰ' ਦਾ ਮੁੱਖ ਗਾਣਾ (ਥੀਮ ਸੌਂਗ) ਰਿਲੀਜ਼ ਕੀਤਾ ਹੈ। ਦੱਸ ਦਈਏ ਕਿ ਥੀਮ ਸੌਂਗ ਦੇ ਮਿਊਜ਼ਿਕ ਡਾਇਰੈਕਟਰ ਵਿਸ਼ਾਲ ਸ਼ੇਖਰ ਹਨ। ਇਸ ਗਾਣੇ 'ਚ ਪਠਾਨ ਫਿਲਮ ਤੋਂ ਸ਼ਾਹਰੁਖ ਸਲਮਾਨ ਦੇ ਮਨਪਸੰਦ ਸੀਨ ਨੂੰ ਦਿਖਾਇਆ ਗਿਆ ਹੈ।


'ਪਠਾਨ X ਟਾਈਗਰ' ਨੂੰ ਫੈਨਜ਼ ਨੇ ਕਿਹਾ 'ਮਾਇੰਡਬਲੋਇੰਗ'
ਪ੍ਰਸ਼ੰਸਕ 'ਪਠਾਨ X ਟਾਈਗਰ' ਥੀਮ ਸੌਂਗ ਦੀ ਤਾਰੀਫ ਕਰ ਰਹੇ ਹਨ। ਇੱਕ ਪ੍ਰਸ਼ੰਸਕ ਨੇ ਕਮੈਂਟ ਕੀਤਾ, "ਡੈਮ... ਟਾਈਗਰ ਦੀ ਐਂਟਰੀ ਅਜੇ ਵੀ ਮੈਨੂੰ ਗੂਜ਼ਬੰਪ ਦਿੰਦੀ ਹੈ," ਜਦੋਂ ਕਿ ਦੂਜੇ ਨੇ ਲਿਖਿਆ, "ਭਾਰਤੀ ਸਿਨੇਮਾ ਵਿੱਚ ਹੁਣ ਤੱਕ ਦਾ ਸਭ ਤੋਂ ਵਧੀਆ ਸੀਨ।" ਇੱਕ ਹੋਰ ਪ੍ਰਸ਼ੰਸਕ ਨੇ ਲਿਖਿਆ, "ਇਹ ਥੀਮ ਦਿਮਾਗੀ ਹੈ।"


ਇਹ ਵੀ ਪੜ੍ਹੋ: ਜਦੋਂ ਰਾਜੇਸ਼ ਖੰਨਾ ਦੇ ਘਰ ਏਸੀ ਠੀਕ ਕਰਨ ਪਹੁੰਚੇ ਸੀ ਇਰਫਾਨ ਖਾਨ, ਦੁਕਾਨ 'ਤੇ ਕਰਦੇ ਸੀ ਕੰਮ, ਇੰਜ ਮਿਲਿਆ ਫਿਲਮਾਂ 'ਚ ਕੰਮ