ਸਾਬਕਾ ਪੋਰਨ ਸਟਾਰ ਮੀਆ ਖਲੀਫਾ ਦਾ ਟਿਕਟੋਕ ਵੀਡੀਓ ਪਾਕਿਸਤਾਨ ਵਿੱਚ ਦਿਖਾਈ ਨਹੀਂ ਦੇ ਰਿਹਾ ਹੈ। ਮੀਆ ਖਲੀਫਾ ਨੇ ਦੋਸ਼ ਲਾਇਆ ਕਿ  ਵੀਡੀਓ ‘ਤੇ ਸਰਕਾਰ ਦੁਆਰਾ ਪਾਬੰਦੀ ਲਗਾਈ ਗਈ ਹੈ। ਹਾਲਾਂਕਿ, ਆਪਣੇ ਪਾਕਿਸਤਾਨੀ ਫੈਨਸ ਲਈ ਉਸ ਨੇ ਟਵਿੱਟਰ ਦਾ ਆਪਸ਼ਨ ਖੁੱਲਾ ਰੱਖਣ ਲਈ ਕਿਹਾ। ਉਸ ਨੇ ਟਵਿੱਟਰ 'ਤੇ ਆਪਣੇ ਅਕਾਉਂਟ ਤੋਂ ਵੀਡੀਓ ਨੂੰ ਮੁੜ ਸਾਂਝਾ ਕਰਨ ਦਾ ਭਰੋਸਾ ਦਿੱਤਾ।


 


ਇੱਕ ਟਵੀਟ ਪੋਸਟ ਵਿੱਚ, ਉਸ ਨੇ ਵਿਅੰਗਾਤਮਕ ਢੰਗ ਨਾਲ ਲਿਖਿਆ, "ਪਾਕਿਸਤਾਨ ਦਾ ਧੰਨਵਾਦ ਜਿਸ ਨੇ ਮੇਰੇ ਟਿਕਟੋਕ ਅਕਾਉਂਟ 'ਤੇ ਪਾਬੰਦੀ ਲਗਾ ਦਿੱਤੀ ਹੈ। ਹੁਣ ਤੋਂ ਮੈਂ ਆਪਣੇ ਟਿਕਟੋਕ ਵੀਡੀਓ ਆਪਣੇ ਟਵਿੱਟਰ ਅਕਾਉਂਟ 'ਤੇ ਆਪਣੇ ਪਾਕਿਸਤਾਨੀ ਫੈਨਸ ਲਈ ਸਾਂਝਾ ਕਰਾਂਗੀ ਜੋ ਫਾਸੀਵਾਦ ਨੂੰ ਧੋਖਾ ਦੇਣਾ ਚਾਹੁੰਦੇ ਹਨ।"



ਉਸ ਨੇ ਟਿਕਟੋਕ ਅਕਾਉਂਟ 'ਤੇ ਪਾਬੰਦੀ ਦੇ ਸਮਰਥਨ ਵਿੱਚ ਕੁਝ ਸਬੂਤ ਵੀ ਪੇਸ਼ ਕੀਤੇ। ਮੀਆ ਖਲੀਫਾ ਆਪਣੇ ਬੇਬਾਕ ਅੰਦਾਜ਼, ਵਿਵਾਦਾਂ ਅਤੇ ਸੋਸ਼ਲ ਮੀਡੀਆ 'ਤੇ ਬਹਿਸ ਲਈ ਜਾਣੀ ਜਾਂਦੀ ਹੈ। ਸਾਲ ਦੇ ਅਰੰਭ ਵਿਚ, ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਦਾ ਸਮਰਥਨ ਕਰਨਾ ਭਾਰੀ ਪੈ ਗਿਆ। ਸੱਜੇ-ਪੱਖੀ ਸੰਗਠਨਾਂ ਨੇ ਉਨ੍ਹਾਂ ਦੇ ਟਵੀਟ ਨੂੰ ਲੈ ਕੇ ਕਾਫ਼ੀ ਹੰਗਾਮਾ ਖੜ੍ਹਾ ਕੀਤਾ। ਹਾਲਾਂਕਿ, ਹਾਲ ਹੀ ਵਿੱਚ ਲੋਕਾਂ ਨੇ ਫਿਲਸਤੀਨ ਦੇ ਹੱਕ ਵਿੱਚ ਉਸ ਦੇ ਸਮਰਥਨ ਦੀ ਸ਼ਲਾਘਾ ਕੀਤੀ।



ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕੀ ਮਿਆ ਖਲੀਫਾ ਦੇ ਟਿਕਟੋਕ ਵੀਡੀਓ 'ਤੇ ਪਾਬੰਦੀ ਪਾਕਿ ਸਰਕਾਰ ਦੀ ਅਪੀਲ ਦਾ ਨਤੀਜਾ ਹੈ ਜਾਂ ਕੰਪਨੀ ਦੀ ਆਪਣੀ ਨੀਤੀ ਤਹਿਤ ਹੀ ਕੀਤੀ ਗਈ ਹੈ। ਹਾਲਾਂਕਿ, ਟਿੱਕਟੌਕ ਦਾ ਕਹਿਣਾ ਹੈ ਕਿ ਰੈਗੂਲੇਟਰੀ ਸੰਸਥਾਵਾਂ ਤੋਂ ਸ਼ਿਕਾਇਤਾਂ ਪ੍ਰਾਪਤ ਕਰਨਾ ਕੋਈ ਨਵੀਂ ਗੱਲ ਨਹੀਂ ਹੈ। ਕੰਪਨੀ ਨੇ ਆਪਣੀ ਨੀਤੀ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ। ਪਰ ਇਹ ਸਪੱਸ਼ਟ ਨਹੀਂ ਹੋਇਆ ਕਿ ਪਾਕਿਸਤਾਨੀ ਅਧਿਕਾਰੀਆਂ ਨੇ ਦਬਾਅ ਪਾਇਆ ਸੀ।