PIL against Lal Singh Chaddha : ਆਮਿਰ ਖਾਨ (Aamir Khan)  ਦੀ ਫਿਲਮ 'ਲਾਲ ਸਿੰਘ ਚੱਢਾ' (Laal Singh Chaddha) ਤੋਂ ਸੰਕਟ ਦੇ ਬੱਦਲ ਹਟਣ ਦਾ ਨਾਂ ਨਹੀਂ ਲੈ ਰਹੇ ਹਨ। ਫਿਲਮ ਨੂੰ ਲੈ ਕੇ ਕੁਝ ਵਿਵਾਦ ਸਾਹਮਣੇ ਆ ਰਹੇ ਹਨ। ਜਿੱਥੇ ਆਮਿਰ ਦੀ ਇਹ ਫਿਲਮ ਬਾਕਸ ਆਫਿਸ 'ਤੇ ਫਲਾਪ ਸਾਬਤ ਹੋਈ। ਦੂਜੇ ਪਾਸੇ Netflix ਨੇ ਵੀ 'ਲਾਲ ਸਿੰਘ ਚੱਢਾ' ਦੇ OTT ਰਾਈਟਸ ਖਰੀਦਣ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਖਬਰ ਆ ਰਹੀ ਹੈ ਕਿ ਪੱਛਮੀ ਬੰਗਾਲ 'ਚ ਆਮਿਰ ਦੀ ਫਿਲਮ ਲਾਲ ਸਿੰਘ ਚੱਢਾ ਖਿਲਾਫ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ 'ਚ ਫਿਲਮ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਹੈ।



ਖਬਰਾਂ ਮੁਤਾਬਕ ਆਮਿਰ ਖਾਨ ਦੀ ਫਿਲਮ 'ਲਾਲ ਸਿੰਘ ਚੱਢਾ' ਨੂੰ ਲੈ ਕੇ ਕੋਲਕਾਤਾ ਹਾਈ ਕੋਰਟ 'ਚ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨ ਵਿੱਚ ਦੋਸ਼ ਲਾਇਆ ਗਿਆ ਹੈ ਕਿ ‘ਲਾਲ ਸਿੰਘ ਚੱਢਾ’ ਵਿੱਚ ਫ਼ੌਜ ਨੂੰ ਸਹੀ ਢੰਗ ਨਾਲ ਪੇਸ਼ ਨਹੀਂ ਕੀਤਾ ਗਿਆ ਹੈ। ਪਟੀਸ਼ਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਇਸ ਸਮੇਂ ਬੰਗਾਲ ਵਿੱਚ ਜੋ ਮਾਹੌਲ ਬਣਿਆ ਹੋਇਆ ਹੈ, ਉਹ ਧਾਰਮਿਕ ਮੁੱਦਿਆਂ ਨੂੰ ਲੈ ਕੇ ਬਹੁਤ ਅਸਥਿਰ ਹੈ, ਜਿਸ ਦਾ ਗਲਤ ਪ੍ਰਭਾਵ ਪੈ ਸਕਦਾ ਹੈ।


ਪਟੀਸ਼ਨ 'ਚ ਫਿਲਮ 'ਤੇ ਪਾਬੰਦੀ ਲਗਾਉਣ ਦੀ ਮੰਗ 
ਇਸ ਪਟੀਸ਼ਨ 'ਚ ਅੱਗੇ ਮੰਗ ਕੀਤੀ ਗਈ ਹੈ ਕਿ ਬੰਗਾਲ 'ਚ ਸ਼ਾਂਤੀ ਵਿਵਸਥਾ ਠੀਕ ਹੈ, ਇਸ ਲਈ ਆਮਿਰ ਦੀ ਫਿਲਮ 'ਤੇ ਪਾਬੰਦੀ ਲਗਾਈ ਜਾਵੇ। ਇਸ ਤੋਂ ਇਲਾਵਾ ਜੇਕਰ ਫਿਲਮ 'ਤੇ ਪਾਬੰਦੀ ਨਹੀਂ ਲਗਾਈ ਜਾ ਸਕਦੀ ਤਾਂ ਸਾਰੇ ਸਿਨੇਮਾਘਰਾਂ ਦੇ ਬਾਹਰ ਪੁਲਸ ਬਲ ਤਾਇਨਾਤ ਕੀਤੇ ਜਾਣ। ਇਹ ਪਟੀਸ਼ਨ ਵਕੀਲ ਨਾਜ਼ੀਆ ਇਲਾਹੀ ਖਾਨ ਨੇ ਆਮਿਰ ਖਾਨ ਦੀ ਫਿਲਮ ਲਾਲ ਸਿੰਘ ਚੱਢਾ ਖਿਲਾਫ ਦਾਇਰ ਕੀਤੀ ਹੈ।