ਮੁੰਬਈ: ਕੋਰੋਨਾਵਾਇਰਸ ਦਾ ਕਹਿਰ ਪੂਰੀ ਦੁਨੀਆ 'ਚ ਹੈ। ਫਿਲਮ ਇੰਡਸਟਰੀ 'ਚ ਵੀ ਇਸ ਵਾਇਰਸ ਦਾ ਫੈਲਣਾ ਆਮ ਦੇਖਿਆ ਜਾ ਰਿਹਾ ਹੈ। ਪਲੇਅਬੈਕ ਗਾਇਕ ਕੁਮਾਰ ਸਾਨੂ ਵੀ ਹੁਣ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਕੁਮਾਰ ਸਾਨੂ ਆਪਣੇ ਪਰਿਵਾਰ ਨੂੰ ਮਿਲਣ ਲਾਸ ਏਂਜਲਸ, ਅਮਰੀਕਾ ਲਈ ਰਵਾਨਾ ਹੋਣ ਜਾ ਰਹੇ ਸੀ। ਇਸ ਤੋਂ ਪਹਿਲਾਂ ਹੀ ਉਹ ਕੋਰੋਨਾ ਪੌਜ਼ੇਟਿਵ ਹੋ ਗਏ ਤੇ ਅਮਰੀਕਾ ਜਾਣਾ ਰੱਦ ਹੋ ਗਿਆ।
ਇਸ ਦੀ ਜਾਣਕਾਰੀ ਕੁਮਾਰ ਸਾਨੂ ਦੀ ਟੀਮ ਨੇ ਆਪਣੇ ਫੇਸਬੁੱਕ ਅਕਾਊਂਟ ਰਾਹੀਂ ਦਿੱਤੀ। ਕੁਮਾਰ ਸਾਨੂ ਦੀ ਟੀਮ ਨੇ ਪੋਸਟ ਸ਼ੇਅਰ ਕੀਤੀ, ਜਿਸ 'ਚ ਲਿਖਿਆ, ‘ਬਦਕਿਸਮਤੀ ਨਾਲ ਸਾਨੂ ਕੋਰੋਨਾ ਪੌਜ਼ੇਟਿਵ ਪਾਏ ਗਏ, ਉਨ੍ਹਾਂ ਦੀ ਚੰਗੀ ਸਿਹਤ ਲਈ ਦੁਆ ਕਰੋ, ਧੰਨਵਾਦ। ਕੁਮਾਰ ਸਾਨੂ ਮੁੰਬਈ 'ਚ ਜਿੱਥੇ ਰਹਿੰਦੇ ਹਨ। ਬੀਐਮਸੀ ਨੇ ਉਸ ਬਿਲਡਿੰਗ ਦੇ ਫਲੋਰ ਨੂੰ ਸੀਲ ਕਰ ਦਿੱਤਾ ਹੈ।
ਪ੍ਰੇਮੀ ਜੋੜਿਆਂ ਦੇ ਹੱਕ 'ਚ ਹਾਈਕੋਰਟ ਦਾ ਵੱਡਾ ਫੈਸਲਾ, ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿਣ ਵਾਲਿਆਂ ਨੂੰ ਰਾਹਤ
ਕੁਮਾਰ ਸਾਨੂ ਦਾ ਕਹਿਣਾ ਹੈ ਕਿ ਮੈਂ ਲੌਕਡਾਊਨ ਦੌਰਾਨ ਲਗਾਤਾਰ ਕੰਮ ਕਰ ਰਿਹਾ ਹਾਂ ਤੇ ਨੌਂ ਮਹੀਨਿਆਂ ਤੋਂ ਆਪਣੇ ਪਰਿਵਾਰ ਨੂੰ ਨਹੀਂ ਮਿਲਿਆ ਜੋ ਅਮਰੀਕਾ 'ਚ ਰਹਿ ਰਿਹਾ ਹੈ।, 'ਮੈਂ ਆਪਣੀ ਪਤਨੀ ਸਲੋਨੀ, ਬੇਟੀ ਸ਼ੈਨਨ ਤੇ ਐਨਾਬਲ ਨੂੰ ਮਿਲਣ ਲਈ ਬੇਤਾਬ ਹਾਂ।
ਪਾਕਿਸਤਾਨ 'ਚ ਦੋ ਸਿੱਖ ਮਹਿਲਾਵਾਂ ਨੂੰ ਤੇਜ਼ਾਬੀ ਹਮਲੇ ਦੀ ਧਮਕੀ
ਇਨ੍ਹੀਂ ਦਿਨੀਂ ਕੁਮਾਰ ਸਾਨੂ ਦਾ ਬੇਟਾ ਜਾਨ ਸਾਨੂ ਬਿੱਗ ਬੌਸ ਦੇ ਘਰ ਵਿੱਚ ਹੈ। ਇਸ ਦੌਰਾਨ ਜਾਨ ਆਪਣੀ ਨਿੱਜੀ ਜ਼ਿੰਦਗੀ ਬਾਰੇ ਵੀ ਕਈ ਖੁਲਾਸੇ ਬਿਗ ਬੌਸ ਦੇ ਘਰ 'ਚ ਕਰ ਰਿਹਾ ਹੈ। ਹਾਲ ਹੀ 'ਚ ਜਾਨ ਨੇ ਦੱਸਿਆ ਕਿ ਉਸ ਦੇ ਮਾਂ-ਪਿਓ ਦਾ ਤਲਾਕ ਹੋ ਗਿਆ ਜਦੋਂ ਉਸ ਦੀ ਮਾਂ ਛੇ ਮਹੀਨਿਆਂ ਦੀ ਪ੍ਰੇਗਨੈਂਟ ਸੀ। ਜਾਨ ਬਚਪਨ ਤੋਂ ਹੀ ਆਪਣੀ ਮਾਂ ਦੇ ਨਾਲ ਰਹਿ ਰਿਹਾ ਹੈ ਤੇ ਕਿਹਾ ਕਿ ਉਸ ਦੀ ਮਾਂ ਉਸ ਲਈ ਪਿਤਾ ਵਰਗੀ ਹੈ।