Korean Embassy Staff Dance On Natu-Natu: ਐਸਐਸ ਰਾਜਾਮੌਲੀ ਦੀ ਬਲਾਕਬਸਟਰ ਫਿਲਮ 'ਆਰਆਰਆਰ' ਨੇ ਆਪਣੇ ਫੁੱਟ-ਟੈਪਿੰਗ ਨੰਬਰ 'ਨਾਟੂ ਨਾਟੂ' ਲਈ ਗੋਲਡਨ ਗਲੋਬ ਜਿੱਤ ਕੇ ਅਤੇ ਸਰਬੋਤਮ ਮੂਲ ਗੀਤ ਸ਼੍ਰੇਣੀ ਦੇ ਤਹਿਤ ਆਸਕਰ ਨਾਮਜ਼ਦਗੀ ਹਾਸਲ ਕਰਕੇ ਦੇਸ਼ ਦਾ ਮਾਣ ਵਧਾਇਆ ਹੈ। ਫਿਲਮ ਦੇ ਗੀਤ 'ਨਾਟੂ ਨਾਟੂ' ਨੇ ਦੇਸ਼ ਹੀ ਨਹੀਂ ਸਗੋਂ ਦੁਨੀਆ ਭਰ 'ਚ ਹਰ ਕਿਸੇ ਦੀ ਪਲੇਲਿਸਟ 'ਚ ਆਪਣੀ ਜਗ੍ਹਾ ਬਣਾ ਲਈ ਹੈ। ਇਸ ਸਭ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ 'ਚ ਕੋਰੀਆਈ ਅੰਬੈਸੀ ਦੇ ਸਟਾਫ ਮੈਂਬਰਾਂ ਦਾ Naatu Naatu ਗੀਤ 'ਤੇ ਡਾਂਸ ਕਰਨ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ।


ਪੀਐਮ ਮੋਦੀ ਨੇ ਕੋਰੀਅਨ ਅੰਬੈਸੀ ਸਟਾਫ ਦੇ ਡਾਂਸ ਦੀ ਵੀਡੀਓ ਸ਼ੇਅਰ ਕੀਤੀ ਹੈ


ਸੋਮਵਾਰ ਨੂੰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਧਿਕਾਰਤ ਟਵਿੱਟਰ ਹੈਂਡਲ ਦੀ ਟਾਈਮਲਾਈਨ 'ਤੇ ਇੱਕ ਵੀਡੀਓ ਨੂੰ ਰੀਟਵੀਟ ਕੀਤਾ ਗਿਆ ਹੈ। ਇਸ ਦੇ ਕੈਪਸ਼ਨ ਵਿੱਚ ਲਿਖਿਆ ਹੈ, "ਲਾਇਵਲੀ  ਐਂਡ ਅਡਾਰੇਬਲ ਟੀਮ ਐਫਰਟਸ।" ਓਰੀਜ਼ਲਨ ਟਵੀਟ ਦੇ ਕੈਪਸ਼ਨ ਵਿੱਚ ਲਿਖਿਆ ਹੈ, "- ਕੀ ਤੁਸੀਂ ਨਾਟੂ ਨੂੰ ਜਾਣਦੇ ਹੋ? ਅਸੀਂ ਤੁਹਾਡੇ ਨਾਲ ਕੋਰੀਆਈ ਦੂਤਘਰ ਦੇ ਨਾਟੂ ਨਾਟੂ ਡਾਂਸ ਕਵਰ ਨੂੰ ਸਾਂਝਾ ਕਰਦੇ ਹੋਏ ਖੁਸ਼ ਹਾਂ। ਕੋਰੀਆਈ ਰਾਜਦੂਤ ਚਾਂਗ ਜਾਏ-ਬੋਕ ਦੂਤਾਵਾਸ ਦੇ ਮੈਂਬਰਾਂ ਨਾਲ ਨਾਟੂ ਨਾਟੂ ਦੇਖੋ!!" ਵੀਡੀਓ ਵਿੱਚ, ਕੋਰੀਅਨ ਸਟਾਫ਼ ਮੈਂਬਰ ਰਾਮ ਚਰਨ ਅਤੇ ਐਨਟੀਆਰ ਜੂਨੀਅਰ ਦੇ ਸਾਰੇ ਆਈਕੌਨਿਕ ਹੁੱਕ ਸਟੈਪਸ ਨਾਲ ਆਪਣੇ ਡਾਂਸਿੰਗ ਹੁਨਰ ਦਾ ਪ੍ਰਦਰਸ਼ਨ ਕਰਦੇ ਹਨ।


 



'ਨਾਟੂ ਨਾਟੂ' ਨੇ ਪੂਰੀ ਦੁਨੀਆ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ


ਆਰਆਰਆਰ ਦੇ ਜੋਸ਼ ਭਰੇ ਗੀਤ 'ਨਾਟੂ ਨਾਟੂ' ਨੇ ਪੂਰੀ ਦੁਨੀਆ ਨੂੰ ਨੱਚਣ ਉਤੇ ਮਜਬੂਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਵਿਸ਼ਵ ਪੱਧਰ 'ਤੇ ਇਸ ਮਸ਼ਹੂਰ ਗੀਤ ਦੇ ਹੁੱਕ ਸਟੈਪ 'ਤੇ ਕਈ ਮਸ਼ਹੂਰ ਹਸਤੀਆਂ ਨੇ ਡਾਂਸ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ। ਨਾਟੂ ਨਾਟੂ ਨੂੰ ਰਾਹੁਲ ਸਿਪਲੀਗੰਜ, ਕਾਲਾ ਭੈਰਵ ਦੁਆਰਾ ਗਾਇਆ ਗਿਆ ਹੈ ਅਤੇ ਐਮਐਮ ਕੀਰਵਾਨੀ ਨੇ ਇਸ ਨੂੰ ਕੰਪੋਜ ਕੀਤਾ ਹੈ।


 


 


RRR ਬਲਾਕਬਸਟਰ ਫਿਲਮ ਹੈ


ਇਸ ਦੇ ਨਾਲ ਹੀ ਫਿਲਮ ਵਿੱਚ 'ਆਰਆਰਆਰ' 'ਚ ਐਨਟੀ ਰਾਮਾ ਰਾਓ ਜੂਨੀਅਰ, ਰਾਮ ਚਰਨ, ਅਜੇ ਦੇਵਗਨ, ਆਲੀਆ ਭੱਟ, ਸ਼੍ਰਿਆ ਸਰਨ, ਸਮੂਥਿਰਕਾਨੀ, ਰੇ ਸਟੀਵਨਸਨ, ਐਲੀਸਨ ਡੂਡੀ ਅਤੇ ਓਲੀਵੀਆ ਮੌਰਿਸ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਇਹ ਫਿਲਮ ਬ੍ਰਿਟਿਸ਼ ਰਾਜ ਦੇ ਖਿਲਾਫ ਦੋ ਅਸਲ-ਜੀਵਨ ਭਾਰਤੀ ਕ੍ਰਾਂਤੀਕਾਰੀਆਂ ਕੋਮਾਰਾਮ ਭੀਮ ਅਤੇ ਅਲੂਰੀ ਸੀਤਾਰਾਮ ਰਾਜੂ ਦੀ ਅਣਥੱਕ ਲੜਾਈ ਬਾਰੇ ਸੀ। 550 ਕਰੋੜ ਰੁਪਏ ਦੇ ਵੱਡੇ ਬਜਟ 'ਚ ਬਣੀ ਇਹ ਫਿਲਮ ਬਾਕਸ ਆਫਿਸ 'ਤੇ 1200 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਨਾਲ ਵੱਡੀ ਬਲਾਕਬਸਟਰ ਫਿਲਮ ਹੈ।