Kapil Sharma Amrinder Gill: ਅਮਰਿੰਦਰ ਗਿੱਲ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਇਸ ਦੇ ਨਾਲ ਨਾਲ ਉਨ੍ਹਾਂ ਨੇ ਕਈ ਫਿਲਮਾਂ 'ਚ ਵੀ ਕੰਮ ਕੀਤਾ ਹੈ। ਅਮਰਿੰਦਰ ਗਿੱਲ ਨੂੰ ਉਨ੍ਹਾਂ ਦੇ ਸ਼ਾਂਤ ਤੇ ਨਿਮਰ ਸੁਭਾਅ ਲਈ ਵੀ ਜਾਣਿਆ ਜਾਂਦਾ ਹੈ। ਪਰ ਕੀ ਤੁਸੀਂ ਇਸ ਗੱਲ 'ਤੇ ਯਕੀਨ ਕਰ ਸਕਦੇ ਹੋ ਕਿ ਅਮਰਿੰਦਰ ਗਿੱਲ ਦੀ ਵਜ੍ਹਾ ਕਰਕੇ ਕਪਿਲ ਸ਼ਰਮਾ ਨੂੰ ਵਿਆਹ ਦੇ ਫੰਕਸ਼ਨ 'ਚ ਕੁੱਟ ਪੈਣ ਤੋਂ ਬਚੀ ਸੀ। ਜੀ ਹਾਂ, ਇਹ ਬਿਲਕੁਲ ਸੱਚ ਹੈ।


ਇਸ ਕਿੱਸੇ ਬਾਰੇ ਖੁਦ ਕਪਿਲ ਸ਼ਰਮਾ ਨੇ ਇੱਕ ਇੰਟਰਵਿਊ 'ਚ ਦੱਸਿਆਂ ਸੀ। ਕਪਿਲ ਨੇ ਕਿਹਾ ਕਿ "ਜਲੰਧਰ ਦੇ ਕਿਸੇ ਨੇੜਲੇ ਪਿੰਡ ;ਚ ਕਿਸੇ ਦਾ ਵਿਆਹ ਸੀ। ਉਸ ਵਿਆਹ 'ਚ ਮੈਂ ਵੀ ਮੌਜੂਦ ਸੀ। ਉਸ ਵਿਆਹ 'ਚ ਗਾਇਕ ਅਮਰਿੰਦਰ ਗਿੱਲ ਨੇ ਸਟੇਜ 'ਤੇ ਪਰਫਾਰਮ ਕਰਨਾ ਸੀ। ਪਰ ਕਿਸੇ ਕਾਰਨ ਕਰਕੇ ਅਮਰਿੰਦਰ ਗਿੱਲ ਵਿਆਹ 'ਚ ਸਮੇਂ ਸਿਰ ਪਹੁੰਚ ਨਹੀਂ ਸਕੇ। ਵਿਆਹ ਵਾਲਾ ਸਟੇਜ ਖਾਲੀ ਸੀ ਤੇ ਅਮਰਿੰਦਰ ਗਿੱਲ ਦਾ ਕੋਈ ਅਤਾ ਪਤਾ ਨਹੀਂ ਸੀ। ਇੰਨੇਂ ਨੂੰ ਸਟੇਜ ਤੋਂ ਕਿਸੇ ਮਿਊਜ਼ੀਸ਼ਨ ਨੇ ਕਪਿਲ ਨੂੰ ਕਿਹਾ ਕਿ ਇਸ ਤੋਂ ਪਹਿਲਾ ਕਿ ਵਿਆਹ ਵਾਲੇ ਲੋਕ ਸਾਨੂੰ ਕੁੱਟਣ, ਤੂੰ ਸਟੇਜ 'ਤੇ ਚੜ੍ਹ ਕੇ ਬੋਲਣਾ ਸ਼ੁਰੂ ਕਰਦੇ।"


ਕਪਿਲ ਨੇ ਅੱਗੇ ਦੱਸਿਆ ਕਿ 'ਮੈਂ ਕਾਫੀ ਦੇਰ ਤੋਂ ਸਟੇਜ 'ਤੇ ਬੋਲਦਾ ਰਿਹਾ। ਮੁੰਡੇ ਤੇ ਕੁੜੀ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਵਧਾਈਆਂ ਦੇ ਦਿੱਤੀਆਂ। ਫਿਰ ਵੀ ਅਮਰਿੰਦਰ ਗਿੱਲ ਨਹੀਂ ਪਹੁੰਚੇ। ਇੰਨੇ ਨੂੰ ਫਿਰ ਮਿਊਜ਼ਿਸ਼ਨ ਨੇ ਕਪਿਲ ਨੂੰ ਕਿਹਾ ਕਿ ਇਸ ਤੋਂ ਪਹਿਲਾਂ ਵਿਆਹ ਵਾਲੇ ਸਾਨੂੰ ਸਟੇਜ 'ਤੇ ਚੜ੍ਹ ਕੇ ਕੁੱਟਣ ਤੂੰ ਗਾਣਾ ਗਾ ਲੈ।' ਇਸ ਤੋਂ ਬਾਅਦ ਕਪਿਲ ਨੇ ਜਸਬੀਰ ਜੱਸੀ ਦਾ ਗਾਣਾ 'ਚੰਨੋ ਦਾ ਜਵਾਨੀ ਵਿੱਚ ਪੈਰ ਪੈ ਗਿਆ' ਗਾਇਆ। ਕਪਿਲ ਨੇ ਦੱਸਿਆ ਕਿ ਕੁੱਟ ਖਾਣ ਦੇ ਡਰ ਤੋਂ ਉਹ ਗਾਣੇ ਦਾ ਇੱਕੋ ਪਹਿਰਾ ਬਾਰ ਬਾਰ ਗਾਈ ਜਾ ਰਹੇ ਸੀ। ਇੰਨੇਂ ਦੇਰ ਨੂੰ ਇੱਕ ਗੱਡੀ ਕਪਿਲ ਨੇ ਆਉਂਦੀ ਦੇਖੀ। ਉਹ ਗੱਡੀ ਅਮਰਿੰਦਰ ਗਿੱਲ ਦੀ ਸੀ। ਜਦੋਂ ਅਮਰਿੰਦਰ ਗਿੱਲ ਆਏ ਤਾਂ ਕਪਿਲ ਸ਼ਰਮਾ ਦੇ ਸਾਹ 'ਚ ਸਾਹ ਆਇਆ। ਇਹ ਕਿੱਸਾ ਖੁਦ ਕਪਿਲ ਸ਼ਰਮਾ ਨੇ ਸੁਣਾਇਆ ਸੀ। 


ਵਰਕਫਰੰਟ ਦੀ ਗੱਲ ਕਰੀਏ ਤਾਂ ਕਪਿਲ ਸ਼ਰਮਾ ਆਪਣੇ ਸ਼ੋਅ 'ਦ ਕਪਿਲ ਸ਼ਰਮਾ ਸ਼ੋਅ' 'ਚ ਵਿਅਸਤ ਹਨ।