Worst Bollywood Remakes Of Best Punjabi Songs: ਪੰਜਾਬੀ ਮਿਊਜ਼ਿਕ ਦੀ ਦੀਵਾਨਗੀ ਪੂਰੀ ਦੁਨੀਆ 'ਚ ਹੈ। ਇਸ ਦਾ ਪਤਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਅੱਜ ਦੀ ਡੇਟ 'ਚ ਤਕਰੀਬਨ ਹਰ ਬਾਲੀਵੁੱਡ ਫਿਲਮ 'ਚ ਇੱਕ ਪੰਜਾਬੀ ਗਾਣਾ ਤਾਂ ਜ਼ਰੂਰ ਹੁੰਦਾ ਹੀ ਹੈ। ਪਰ ਇੱਥੇ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਬਾਲੀਵੁੱਡ ਇੰਡਸਟਰੀ 'ਚ ਪੰਜਾਬੀ ਗੀਤਾਂ ਦੇ ਘਟੀਆ ਰੀਮੇਕ ਵੀ ਬਣਾਏ ਜਾਂਦੇ ਹਨ। ਅਜਿਹੇ ਕਿੰਨੇ ਹੀ ਖੂਬਸੂਰਤ ਪੰਜਾਬੀ ਗਾਣੇ ਸੀ, ਜਿਨ੍ਹਾਂ ਦਾ ਹਿੰਦੀ ਰੀਮੇਕ ਬਣਾ ਕੇ ਗਾਣੇ ਦਾ ਤਾਂ ਬੇੜਾਗਰਕ ਹੋਇਆ ਹੀ, ਤੇ ਨਾਲ ਹੀ ਉਹ ਗਾਣਾ ਬੁਰੀ ਤਰ੍ਹਾਂ ਫਲਾਪ ਵੀ ਹੋਇਆ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਪੰਜਾਬੀ ਗਾਣਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੇ ਹਿੰਦੀ ਰੀਮੇਕ ਬਣੇ, ਪਰ ਉਹ ਬੁਰੀ ਤਰ੍ਹਾਂ ਫਲਾਪ ਹੋਏ।


ਦੋ ਗੱਲਾਂ: ਗੈਰੀ ਸੰਧੂ
ਗੈਰੀ ਸੰਧੂ ਦਾ ਇਹ ਗਾਣਾ ਪੰਜਾਬੀ ਇੰਡਸਟਰੀ ਦੇ ਸਭ ਤੋਂ ਰੋਮਾਂਟਿਕ ਗਾਣਿਆਂ 'ਚੋਂ ਇੱਕ ਮੰਨਿਆ ਜਾਂਦਾ ਹੈ, ਪਰ ਨੇਹਾ ਕੱਕੜ ਤੇ ਉਨ੍ਹਾਂ ਦੇ ਪਤੀ ਰੋਹਨਪ੍ਰੀਤ ਸਿੰਘ ਨੇ ਇਸ ਗਾਣੇ ਦਾ ਰੀਮੇਕ ਬਣਾ ਕੇ ਬੇੜਾਗਰਕ ਕਰ ਦਿੱਤਾ। ਨੇਹਾ ਤੇ ਰੋਹਨਪ੍ਰੀਤ ਇਸ ਗੀਤ 'ਚ ਗੈਰੀ ਸੰਧੂ ਦੀ ਆਵਾਜ਼ ਤੇ ਉਸ ਦੇ ਜਾਦੂ ਨੂੰ ਰੀਕ੍ਰਿਏਟ ਨਹੀਂ ਕਰ ਸਕੇ। ਨਤੀਜਾ ਇਹ ਨਿਕਲਿਆ ਕਿ ਇਹ ਗਾਣਾ ਬੁਰੀ ਤਰ੍ਹਾਂ ਫਲਾਪ ਹੋ ਗਿਆ।



ਚੰਡੀਗੜ੍ਹ ਕਰੇ ਆਸ਼ਕੀ: ਜੱਸੀ ਸਿੱਧੂ
ਇਹ ਗਾਣਾ ਆਪਣੇ ਸਮੇਂ ਦਾ ਜ਼ਬਰਦਸਤ ਹਿੱਟ ਗਾਣਾ ਹੈ। ਇਸ ਗੀਤ ਨੂੰ ਜੱਸੀ ਸਿੱਧੂ ਨੇ ਆਪਣੀ ਆਵਾਜ਼ ਦਿੱਤੀ ਸੀ। ਉਸ ਸਮੇਂ ਇਸ ਗੀਤ ਨੇ ਕਈ ਰਿਕਾਰਡ ਤਾਂ ਤੋੜੇ ਹੀ ਸੀ ਤੇ ਨਾਲ ਹੀ ਜੱਸੀ ਸਿੱਧੂ ਨੂੰ ਰਾਤੋ ਰਾਤ ਸਟਾਰ ਵੀ ਬਣਾਇਆ ਸੀ। ਇਸ ਗੀਤ ਨੂੰ ਹਾਲ ਹੀ 'ਚ ਆਯੁਸ਼ਮਾਨ ਖੁਰਾਣਾ ਦੀ ਫਿਲਮ 'ਚੰਡੀਗੜ੍ਹ ਕਰੇ ਆਸ਼ਕੀ' 'ਚ ਇਸਤੇਮਾਲ ਕੀਤਾ ਗਿਆ ਸੀ। ਇਸ ਪੰਜਾਬੀ ਗਾਣੇ ਦਾ ਹਿੰਦੀ ਰੀਮੇਕ ਬੁਰੀ ਤਰ੍ਹਾਂ ਪਿਟ ਗਿਆ ਸੀ।



ਬਾਂਹ ਫੜ ਕੇ ਨੱਚਣ ਨੂੰ ਜੀ ਕਰਦਾ: ਕਾਕਾ ਭੈਣੀਵਾਲਾ
ਇਹ ਗਾਣਾ ਕਾਕਾ ਭੈਣੀਵਾਲਾ ਦੇ ਕਰੀਅਰ ਦੇ ਬੈਸਟ ਗਾਣਿਆਂ 'ਚੋਂ ਇੱਕ ਹੈ। ਇਸ ਗਾਣੇ ਦਾ ਬਾਲੀਵੁੱਡ 'ਚ ਰੀਮੇਕ ਬਣਾਇਆ ਗਿਆ। ਫਿਰ ਤੋਂ ਇਸ ਗਾਣੇ ਦੇ ਰੀਮੇਕ ਨੂੰ ਨੇਹਾ ਕੱਕੜ ਨੇ ਆਪਣੀ ਆਵਾਜ਼ ਦਿੱਤੀ। ਨਤੀਜਾ ਇਹ ਨਿਕਲਿਆ ਕਿ ਇਹ ਗਾਣਾ ਬੁਰੀ ਤਰ੍ਹਾਂ ਫਲਾਪ ਹੋਇਆ।



ਸਖੀਆਂ: ਮਨਿੰਦਰ ਬੁੱਟਰ
ਸਖੀਆਂ ਗਾਣਾ ਮਨਿੰਦਰ ਬੁੱਟਰ ਦੇ ਕਰੀਅਰ ਦੇ ਬੈਸਟ ਗਾਣਿਆਂ 'ਚੋਂ ਇੱਕ ਹੈ। ਇਸ ਗਾਣੇ ਦਾ ਹਿੰਦੀ ਰੀਮੇਕ ਬਣਾਇਆ ਗਿਆ। ਜਿਸ ਵਿੱਚ ਅਕਸ਼ੇ ਕੁਮਾਰ ਤੇ ਵਾਣੀ ਕਪੂਰ ਨਜ਼ਰ ਆਏ ਸੀ, ਪਰ ਇਹ ਗਾਣਾ ਬੁਰੀ ਤਰ੍ਹਾਂ ਫਲਾਪ ਹੋਇਆ ਸੀ।



ਇਲਲੀਗਲ ਵੈਪਨ: ਜੈਸਮੀਨ ਸੈਂਡਲਾਸ/ਗੈਰੀ ਸੰਧੂ
ਇਹ ਗਾਣਾ ਪੰਜਾਬੀ ਇੰਡਸਟਰੀ ਤੇ ਜੈਸਮੀਨ ਤੇ ਗੈਰੀ ਦਾ ਸਭ ਤੋਂ ਬੈਸਟ ਗਾਣਿਆਂ 'ਚੋਂ ਇੱਕ ਮੰਨਿਆ ਜਾਂਦਾ ਹੈ। ਇਸ ਗਾਣੇ ਦਾ ਹਿੰਦੀ ਰੀਮੇਕ 'ਸਟਰੀਟ ਡਾਂਸਰ' ਫਿਲਮ ;ਚ ਬਣਾਇਆ ਗਿਆ ਸੀ। ਰੀਮੇਕ ਨੂੰ ਵੀ ਜੈਸਮੀਨ ਤੇ ਗੈਰੀ ਨੇ ਹੀ ਆਪਣੀ ਆਵਾਜ਼ ਦਿੱਤੀ ਸੀ। ਪਰ ਹਿੰਦੀ 'ਚ ਇਹ ਗਾਣਾ ਜ਼ਰਾ ਵੀ ਚੰਗਾ ਨਹੀਂ ਲੱਗਦਾ।



ਰੰਗ ਰਾਰਾ ਰੀਰੀ: ਸਰਬਜੀਤ ਚੀਮਾ
ਇਹ ਗਾਣਾ ਪੰਜਾਬੀਆਂ ਦਾ ਆਲ ਟਾਈਨ ਫੇਵਰੇਟ ਗਾਣਾ ਹੈ। ਇਹ ਗਾਣਾ ਸਰਬਜੀਤ ਚੀਮਾ ਨੇ ਗਾਇਆ ਸੀ ਅਤੇ ਇਸ ਗਾਣੇ ਨੇ 90 ਦੇ ਦਹਾਕਿਆਂ 'ਚ ਖੂਬ ਧਮਾਲਾਂ ਪਾਈਆਂ ਸੀ। ਇਸ ਗਾਣੇ ਦਾ ਵੀ ਬਾਲੀਵੁੱਡ 'ਚ ਰੀਮੇਕ ਬਣਿਆ ਸੀ। ਤੁਸੀਂ ਖੁਦ ਹੀ ਸੁਣ ਕੇ ਦੇਖ ਲਓ।



ਦਿਲ ਤਾਂ ਪਤਾ ਨੀ: ਸੁਰਜੀਤ ਬਿੰਦਰੱਖੀਆ
ਇਹ ਗਾਣਾ ਸੁਰਜੀਤ ਬਿੰਦਰੱਖੀਆ ਦੇ ਕਰੀਅਰ ਦੇ ਬੈਸਟ ਗੀਤਾਂ 'ਚੋਂ ਇੱਕ ਹੈ। ਜਿਨ੍ਹਾਂ ਇਹ ਪੰਜਾਬੀ ਗਾਣਾ ਬੈਸਟ ਸੀ, ਉਨ੍ਹਾਂ ਹੀ ਘਟੀਆ ਇਸ ਦਾ ਹਿੰਦੀ ਰੀਮੇਕ ਹੈ। ਇਸ ਗਾਣੇ ਦੇ ਹਿੰਦੀ ਰੀਮੇਕ ਨੂੰ ਮੀਕਾ ਸਿੰਘ ਨੇ ਆਪਣੀ ਆਵਾਜ਼ ਦਿੱਤੀ ਸੀ। ਇਹ ਗਾਣਾ ਅਜੇ ਦੇਵਗਨ ਤੇ ਰਕੁਲਪ੍ਰੀਤ ਸਿੰਘ 'ਤੇ ਫਿਲਮਾਇਆ ਗਿਆ ਹੈ।



ਲੌਂਗ ਲਾਚੀ: ਮੰਨਤ ਨੂਰ
ਲੌਂਗ ਲਾਚੀ ਪੰਜਾਬੀ ਇੰਡਸਟਰੀ ਦਾ ਹੁਣ ਤੱਕ ਦਾ ਸਭ ਤੋਂ ਬੈਸਟ ਗਾਣਾ ਹੈ। ਇਸ ਗਾਣੇ ਨੇ ਪੂਰੀ ਦੁਨੀਆ 'ਚ ਧਮਾਲਾਂ ਪਾਈਆਂ ਸੀ। ਇਹੀ ਨਹੀਂ ਅਗਰੇਜ਼ ਗੋਰਿਆਂ ਨੇ ਵੀ ਇਸ ਗੀਤ ਨੂੰ ਖੂਬ ਪਸੰਦ ਕੀਤਾ ਸੀ। ਇਹ ਭਾਰਤ ਦਾ ਪਹਿਲਾ ਗਾਣਾ ਸੀ, ਜਿਸ ਨੂੰ ਯੂਟਿਊਬ 'ਤੇ 1 ਬਿਲੀਅਨ ਤੋਂ ਵੀ ਜ਼ਿਆਦਾ ਵਾਰ ਦੇਖਿਆ ਗਿਆ। ਬਾਲੀਵੁੱਡ ਵਾਲਿਆਂ ਨੇ ਇਸ ਗਾਣੇ ਨੂੰ ਵੀ ਨਹੀਂ ਬਖਸ਼ਿਆ। ਫਿਲਮ 'ਲੁਕਾ ਛੁਪੀ' 'ਚ ਇਸ ਗਾਣੇ ਦਾ ਹਿੰਦੀ ਵਰਜ਼ਨ ਸੁਣ ਕੇ ਹੀ ਸਿਰ ਦਰਦ ਕਰਨ ਲੱਗ ਪੈਂਦਾ ਹੈ। ਤੁਸੀਂ ਵੀ ਸੁਣ ਲਓ।



ਤਾਂ ਇਹ ਸੀ ਕੁੱਝ ਬੇਹਤਰੀਨ ਪੰਜਾਬੀ ਗਾਣੇ ਜਿਨ੍ਹਾਂ ਦੇ ਘਟੀਆ ਹਿੰਦੀ ਰੀਮੇਕ ਬਣਾਏ ਗਏ। ਤੁਹਾਨੂੰ ਹੋਰ ਕੋਈ ਅਜਿਹਾ ਗਾਣਾ ਯਾਦ ਹੋਵੇ, ਜਿਸ ਵਿੱਚ ਪੰਜਾਬੀ ਗੀਤ ਦਾ ਹਿੰਦੀ ਰੀਮੇਕ ਬਣਾਇਆ ਹੋਵੇ ਤਾਂ ਕਮੈਂਟ ਕਰ ਜ਼ਰੂਰ ਦੱਸੋ।


ਇਹ ਵੀ ਪੜ੍ਹੋ: ਜਦੋਂ ਦਿਲੀਪ ਕੁਮਾਰ ਨੇ ਲਤਾ ਮੰਗੇਸ਼ਕਰ ਨੂੰ ਕਿਹਾ ਸੀ 'ਤੁਹਾਨੂੰ ਹਿੰਦੀ ਨਹੀਂ ਆਉਂਦੀ', ਲਤਾ ਨੇ ਇੰਜ ਦਿੱਤਾ ਸੀ ਜਵਾਬ