Ranjit Bawa Mithiyan Jailan: ਰਣਜੀਤ ਬਾਵਾ (Ranjit Bawa) ਦਾ ਨਵਾਂ ਗੀਤ ‘ਮਿੱਠੀਆਂ ਜੇਲ੍ਹਾਂ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਸੁੱਖਚੈਨ ਸੰਧੂ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਦਿੱਤਾ ਹੈ ਮੋਹਿਤ ਕਸ਼ਯਪ ਨੇ।ਵੀਡੀਓ ਪੁਨੂੰ ਗਰਚਾ ਦੇ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਰਣਜੀਤ ਬਾਵਾ ਦੇ ਆਫੀਸ਼ੀਅਲ ਯੂ-ਟਿਊਬ ਚੈਨਲ ‘ਤੇ ਇਸ ਨੂੰ ਰਿਲੀਜ਼ ਕੀਤਾ ਗਿਆ ਹੈ।
ਇਸ ਗੀਤ ‘ਚ ਵਿਦੇਸ਼ਾਂ ‘ਚ ਚੰਗੇ ਭਵਿੱਖ ਲਈ ਗਏ ਲੋਕਾਂ ਦੇ ਦਰਦ ਨੂੰ ਬਿਆਨ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਰੁਜ਼ਗਾਰ ਅਤੇ ਚੰਗੇ ਭਵਿੱਖ ਦੀ ਆਸ ਦਿਲਾਂ ‘ਚ ਲਈ ਇਹ ਪੰਜਾਬੀ ਵਿਦੇਸ਼ਾਂ ‘ਚ ਤਾਂ ਜ਼ਰੂਰ ਗਏ ਹਨ, ਪਰ ਉੱਥੇ ਉਹ ਇੱਕ ਮਸ਼ੀਨ ਵਾਂਗ ਕੰਮ ਕਰਦੇ ਹਨ। ਇਸੇ ਚੱਕਰ ‘ਚ ਉਹ ਆਪਣਿਆਂ ਤੋਂ ਤਾਂ ਦੂਰ ਹੁੰਦੇ ਹੀ ਹਨ, ਇੱਥੋਂ ਤੱਕ ਕਿ ਪਰਿਵਾਰ ਦੇ ਨਾਲ ਗੱਲ ਕਰਨ ਦਾ ਸਮਾਂ ਵੀ ਨਹੀਂ ਹੁੰਦਾ।
ਵਿਦੇਸ਼ਾਂ ‘ਤੇ ਰਹਿੰਦੇ ਪੰਜਾਬੀਆਂ ਦੀਆਂ ਮਜ਼ਬੂਰੀਆਂ ਅਤੇ ਦਰਦ ਨੂੰ ਬਿਆਨ ਕੀਤਾ ਗਿਆ ਹੈ। ਇਸ ਗੀਤ ਦੇ ਵੀਡੀਓ ਨੂੰ ਸਾਂਝਾ ਕਰਦੇ ਹੋਏ ਰਣਜੀਤ ਬਾਵਾ ਨੇ ਲਿਖਿਆ ਕਿ ‘ਰੋਟੀ ਤੋਂ ਬਾਅਦ ਇਹ ਗਾਣਾ ਮੇਰੇ ਦਿਲ ਦੇ ਬਹੁਤ ਕਰੀਬ ਹੈ।
ਪ੍ਰਦੇਸਾਂ ‘ਚ ਬੈਠੇ ਸਾਰੇ ਲੋਕਾਂ ਦੇ ਇਮੋਸ਼ਨ ਨੂੰ ਇਸ ਗਾਣੇ ‘ਚ ਬਿਆਨ ਕੀਤਾ ਗਿਆ ਹੈ। ਆਪਣੇ ਪਰਿਵਾਰ ਤੇ ਘਰ ਤੋਂ ਦੂਰ ਬੈਠੇ, ਦਿਨ ਰਾਤ ਮਿਹਨਤ ਕਰਦੇ ਸਾਰੇ ਲੋਕਾਂ ਨੂੰ ਸੈਲਿਊਟ, ਮਿੱਠੀਆਂ ਜੇਲ੍ਹਾਂ’। ਇਸ ਗੀਤ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ।