When Gippy Grewal And Diljit Dosanjh Met Salman Khan: ਸਲਮਾਨ ਖਾਨ ਬਾਲੀਵੁੱਡ ਦੇ ਉਨ੍ਹਾਂ ਕਲਾਕਾਰਾਂ `ਚ ਸ਼ਾਮਲ ਹਨ, ਜਿਨ੍ਹਾਂ ਨੂੰ ਪੂਰੀ ਦੁਨੀਆ ਬੇਸ਼ੁਮਾਰ ਪਿਆਰ ਕਰਦੀ ਹੈ। ਪੰਜਾਬੀਆਂ `ਚ ਵੀ ਸਲਮਾਨ ਖਾਨ ਦੀ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ। ਪੰਜਾਬੀ ਇੰਡਸਟਰੀ `ਚ ਹੀ ਸਲਮਾਨ ਖਾਨ ਦੇ ਫ਼ੈਨਜ਼ ਹਨ। ਅੱਜ ਅਸੀਂ ਤੁਹਾਨੂੰ ਸਲਮਾਨ ਖਾਨ ਨਾਲ ਗਿੱਪੀ ਗਰੇਵਾਲ ਤੇ ਦਿਲਜੀਤ ਦੋਸਾਂਝ ਦਾ ਇੱਕ ਅਜਿਹਾ ਕਿੱਸਾ ਦੱਸਣ ਜਾ ਰਹੇ ਹਾਂ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ।
ਦਰਅਸਲ, ਇਹ ਗੱਲ ਉਸ ਸਮੇਂ ਦੀ ਹੈ ਜਦੋਂ ਗਿੱਪੀ ਗਰੇਵਾਲ ਤੇ ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ `ਚ ਗਾਇਕ ਵਜੋਂ ਪਛਾਣ ਬਣਾ ਚੁੱਕੇ ਸੀ। ਪਰ ਇਹ ਦੋਵੇਂ ਹੀ ਗਾਇਕ ਹਾਲੇ ਤੱਕ ਸਟਾਰ ਨਹੀਂ ਬਣੇ ਸੀ। ਅਸੀਂ ਗੱਲ ਕਰ ਰਹੇ ਹਾਂ ਸਾਲ 2010-11 ਦੇ ਆਲੇ ਦੁਆਲੇ ਦੀ। ਦੋਵੇਂ ਸਟਾਰ `ਜਿੰਨੇ ਮੇਰਾ ਦਿਲ ਲੁੱਟਿਆ` ਦੀ ਸ਼ੂਟਿੰਗ ਕਰ ਰਹੇ ਸੀ। ਦਰਅਸਲ, ਗਿੱਪੀ ਤੇ ਦਿਲਜੀਤ ਮੁੰਬਈ `ਚ ਫ਼ਿਲਮ ਦੇ ਪ੍ਰਮੋਸ਼ਨਲ ਗਾਣੇ ਦੀ ਸ਼ੂਟਿੰਗ ਕਰ ਰਹੇ ਸੀ ਤੇ ਉਸੇ ਜਗ੍ਹਾ ਤੇ ਸਲਮਾਨ ਖਾਨ ਫ਼ਿਲਮ `ਰੈੱਡੀ` ਦੀ ਸ਼ੂਟਿੰਗ ਕਰ ਰਹੇ ਸੀ। ਜਦੋਂ ਗਿੱਪੀ ਤੇ ਦਿਲਜੀਤ ਨੂੰ ਪਤਾ ਲੱਗਿਆ ਕਿ ਸਲਮਾਨ ਖਾਨ ਸ਼ੂਟਿੰਗ ਕਰ ਰਹੇ ਹਨ ਤਾਂ ਦੋਵਾਂ ਨੇ ਸਲਮਾਨ ਨੂੰ ਮਿਲਣ ਦੀ ਇੱਛਾ ਜਤਾਈ।
ਦਿਲਜੀਤ ਨੇ ਗਿੱਪੀ ਨੂੰ ਕਿਹਾ, "ਚੱਲ ਪਾਜੀ ਨੂੰ ਮਿਲ ਕੇ ਆਉਂਦੇ ਹਾਂ।" ਇਸ ਤੇ ਗਿੱਪੀ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਾਇਦ ਕੋਈ ਅੰਦਰ ਨਹੀਂ ਜਾਣ ਦੇਵੇਗਾ। ਇਸੇ ਦਰਮਿਆਨ ਗਿੱਪੀ ਗਰੇਵਾਲ ਨੂੰ ਉਹ ਗੱਲ ਯਾਦ ਆਈ ਜੋ ਉਨ੍ਹਾਂ ਦੀ ਫ਼ਿਲਮ ਦੇ ਨਿਰਮਾਤਾ ਨੇ ਕਹੀ ਸੀ ਕਿ ਉਹ ਸਲਮਾਨ ਖਾਨ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ। ਉਨ੍ਹਾਂ ਦਾ ਸਲਮਾਨ ਨਾਲ ਕਾਫ਼ੀ ਵਧੀਆ ਰਿਸ਼ਤਾ ਹੈ।
ਦਿਲਜੀਤ ਤੇ ਗਿੱਪੀ ਦੋਵੇਂ ਫ਼ਿਲਮ ਨਿਰਮਾਤਾ ਕੋਲ ਆਪਣੀ ਗੱਲ ਲੈਕੇ ਪਹੁੰਚੇ। ਇਸ ਤੋਂ ਬਅਦ ਉਸ ਫ਼ਿਲਮ ਨਿਰਮਾਤਾ ਨੇ ਸਲਮਾਨ ਖਾਨ ਨੂੰ ਫੋਨ ਲਗਾਇਆ। ਫੋਨ ਕਰਨ ਦੇ 5 ਮਿੰਟਾਂ ਦੇ ਅੰਦਰ ਹੀ ਦੋ ਆਦਮੀ ਆਏ। ਉਨ੍ਹਾਂ ਨੂੰ ਸਲਮਾਨ ਖਾਨ ਨੇ ਭੇਜਿਆ ਸੀ। ਉਹ ਦੋਵੇਂ ਗਿੱਪੀ ਤੇ ਦਿਲਜੀਤ ਨੂੰ ਬੁਲਾਉਣ ਲਈ ਆਏ ਸੀ। ਇਸ ਤੇ ਦੋਵੇਂ ਜਣੇ ਹੈਰਾਨ ਰਹਿ ਗਏ ਕਿ ਹੁਣ ਤਾਂ ਫੋਨ ਕੀਤਾ ਸੀ ਇੰਨੀਂ ਜਲਦੀ ਬੁਲਾ ਵੀ ਲਿਆ। ਇਸ ਤੋਂ ਬਾਅਦ ਦਿਲਜੀਤ ਤੇ ਗਿੱਪੀ ਦੋਵੇਂ ਫ਼ਿਲਮ ਦੇ ਸੈੱਟ `ਤੇ ਪਹੁੰਚ ਗਏ। ਉਸ ਸਮੇਂ ਸਲਮਾਨ ਫ਼ਿਲਮ ਦੇ ਗਾਣੇ `ਕਰੈਕਟਰ ਢਿੱਲਾ` ਦੀ ਸ਼ੂਟਿੰਗ ਕਰ ਰਹੇ ਸੀ।
ਗਿੱਪੀ ਤੇ ਦਿਲਜੀਤ ਸਲਮਾਨ ਖਾਨ ਨੂੰ ਦੇਖ ਕੇ ਬਹੁਤ ਖੁਸ਼ ਹੋਏ। ਦਿਲਜੀਤ ਨੇ ਸਲਮਾਨ ਨਾਲ ਹੱਥ ਮਿਲਾਇਆ, ਪਰ ਗਿੱਪੀ ਨੇ ਤਾਂ ਸਲਮਾਨ ਨੂੰ ਜੱਫੀ ਹੀ ਪਾ ਲਈ। ਉਸ ਸਮੇਂ ਦਿਲਜੀਤ ਤੇ ਗਿੱਪੀ ਦੋਵੇਂ ਪੰਜਾਬੀ ਬੋਲਦੇ ਸੀ। ਉਹ ਹਿੰਦੀ ਨਹੀਂ ਬੋਲਦੇ ਸੀ। ਹੁਣ ਦੋਵੇਂ ਹੈਰਾਨ ਪਰੇਸ਼ਾਨ ਸੀ ਕਿ ਸਲਮਾਨ ਕੋਲ ਆ ਤਾਂ ਗਏ, ਪਰ ਗੱਲ ਕਿਵੇਂ ਕਰੀਏ? ਪਰ ਸਲਮਾਨ ਖਾਨ ਨੇ ਚੁੱਪੀ ਤੋੜਦੇ ਹੋਏ ਕਿਹਾ, "ਤੁਹਾਡੇ ਦੋਵਾਂ ਦੇ ਗਾਣੇ ਬਹੁਤ ਵਧੀਅ ਹਨ। ਸਾਡੀਆਂ ਹਿੰਦੀ ਫ਼ਿਲਮਾਂ `ਚ ਵੀ ਆ ਗਏ ਹਨ।" ਦੋਵਾਂ ਨੇ ਸਲਮਾਨ ਖਾਨ ਨਾਲ ਗੱਲਬਾਤ ਕੀਤੀ ਅਤੇ ਫੋਟੋ ਖਿਚਵਾਉਣ ਦੀ ਇੱਛਾ ਜ਼ਾਹਰ ਕੀਤੀ।
ਗਿੱਪੀ ਤੇ ਦਿਲਜੀਤ ਜਿਹੜੇ ਫੋਟੋਗ੍ਰਾਫ਼ਰ ਨੂੰ ਨਾਲ ਲੈਕੇ ਆਏ ਸੀ ਉਹ ਅੰਦਰ ਨਹੀਂ ਆ ਸਕਿਆ। ਮੋਬਾਇਲ ਵੀ ਉਸ ਸਮੇਂ ਇੰਨੇਂ ਵਧੀਆ ਨਹੀਂ ਸੀ ਕਿ ਉਸ ਤੋਂ ਸੈਲਫੀ ਲਈ ਜਾ ਸਕੇ। ਪਹਿਲਾਂ ਦਿਲਜੀਤ ਨੇ ਆਪਣੇ ਫੋਨ ਤੋਂ ਸਲਮਾਨ ਨਾਲ ਗਿੱਪੀ ਦੀ ਤਸਵੀਰ ਖਿੱਚੀ ਫ਼ਿਰ ਗਿੱਪੀ ਨੇ ਦਿਲਜੀਤ ਦੀ।
ਇਸ ਦੌਰਾਨ ਗਿੱਪੀ ਗਰੇਵਾਲ ਨੇ ਸਲਮਾਨ ਨਾਲ ਅਜਿਹੀ ਹਰਕਤ ਕੀਤੀ ਸੀ, ਜਿਸ ਨੂੰ ਦੇਖ ਦਿਲਜੀਤ ਹੈਰਾਨ ਪਰੇਸ਼ਾਨ ਹੋ ਗਏ ਸੀ। ਦਰਅਸਲ, ਗਿੱਪੀ ਨੇ ਫੋਟੋ ਖਿਚਵਾਉਂਦੇ ਸਮੇਂ ਸਲਮਾਨ ਦੇ ਮੋਢੇ ਤੇ ਹੱਥ ਰੱਖ ਦਿੱਤਾ ਸੀ। ਦਿਲਜੀਤ ਉਨ੍ਹਾਂ ਨੂੰ ਕੈਮਰੇ ਦੇ ਪਿੱਛਿਓਂ ਮਨਾ ਕਰ ਰਹੇ ਸੀ। ਕਿਉਂਕਿ ਦਿਲਜੀਤ ਨੂੰ ਲੱਗਿਆ ਕਿ ਸਲਮਾਨ ਖਾਨ ਇਸ ਤੋਂ ਨਾਰਾਜ਼ ਹੋ ਸਕਦੇ ਹਨ। ਪਰ ਗਿੱਪੀ ਨੇ ਉਸੇ ਸਟਾਇਲ `ਚ ਫੋਟੋ ਖਿਚਵਾ ਲਈ। ਫੋਟੋ ਸੈਸ਼ਨਨ ਪੂਰਾ ਹੋਇਆ ਤਾਂ ਸਲਮਾਨ ਖਾਨ ਨੇ ਇਨ੍ਹਾਂ ਦੋਵਾਂ ਦੀ ਖੂਬ ਖਾਤਰਦਾਰੀ ਕੀਤੀ।
ਗਿੱਪੀ ਗਰੇਵਾਲ ਤੇ ਦਿਲਜੀਤ ਦੋਸਾਂਝ ਦੋਵੇਂ ਹੀ ਅੱਜ ਪੰਜਾਬੀ ਇੰਡਸਟਰੀ ਦੇ ਸਟਾਰ ਹਨ। ਦੋਵਾਂ ਨੇ ਬਾਲੀਵੁੱਡ ਤੱਕ ਨਾਮ ਕਮਾਇਆ ਹੈ। ਇਨ੍ਹਾਂ ਦੇ ਗਾਏ ਗਾਣੇ ਦੁਨੀਆ ਭਰ `ਚ ਸੁਣੇ ਜਾਂਦੇ ਹਨ। ਗਿੱਪੀ ਗਰੇਵਾਲ ਦੇ ਵਰਕਫ਼ਰੰਟ ਦੀ ਗੱਲ ਕਰੀਏ ਤਾਂ ਉਹ ਹਾਲ ਹੀ `ਹਨੀਮੂਨ` ਫ਼ਿਲਮ `ਚ ਨਜ਼ਰ ਆਏ ਹਨ। ਇਹ ਫ਼ਿਲਮ 25 ਅਕਤੂਬਰ ਨੂੰ ਰਿਲੀਜ਼ ਹੋਈ ਹੈ। ਇਸ ਦੇ ਨਾਲ ਨਾਲ ਉਨ੍ਹਾਂ ਦੀ ਫ਼ਿਲਮ `ਕੈਰੀ ਆਨ ਜੱਟਾ 3` ਅਗਲੇ ਸਾਲ 29 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।