Balkaur Singh Gulab Sidhu Raule Song: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੇ ਰਹਿੰਦੇ ਹਨ। ਮਾਤਾ ਚਰਨ ਕੌਰ ਅਤੇ ਬਲਕੌਰ ਸਿੰਘ ਵੱਲੋਂ ਲਗਾਤਾਰ ਆਪਣੇ ਪੁੱਤਰ ਦੇ ਇਨਸਾਫ ਦੀ ਜੰਗ ਲੜ੍ਹੀ ਜਾ ਰਹੀ ਹੈ। ਦੱਸ ਦੇਈਏ ਕਿ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੇ ਲੋਕ ਸਭਾ ਚੋਣਾਂ ਲੜ੍ਹਨ ਨੂੰ ਲੈ ਚਰਚਾ ਹੋ ਰਹੀ ਸੀ। ਹਾਲਾਂਕਿ ਉਨ੍ਹਾਂ ਖਬਰਾਂ ਉੱਪਰ ਪੂਰੀ ਤਰ੍ਹਾਂ ਨਾਲ ਵਿਰਾਮ ਲਗਾ ਦਿੱਤਾ। ਫਿਲਹਾਲ ਇੱਕ ਵਾਰ ਫਿਰ ਤੋਂ ਬਲਕੌਰ ਸਿੰਘ ਚਰਚਾ ਵਿੱਚ ਆ ਗਏ ਹਨ, ਇਸਦੀ ਵਜ੍ਹਾਂ ਹਾਲ ਹੀ ਵਿੱਚ ਰਿਲੀਜ਼ ਹੋਇਆ ਨਵਾਂ ਗੀਤ ਰੌਲੇ ਹੈ। 


ਬਲਕੌਰ ਸਿੰਘ ਵੱਲੋਂ ਗੀਤ ਵਿੱਚ ਐਕਟ


ਦੱਸ ਦੇਈਏ ਕਿ ਪੰਜਾਬੀ ਗਾਇਕ ਅਤੇ ਸਿੱਧੂ ਮੂਸੇਵਾਲਾ ਦੇ ਕਰੀਬੀ ਗੁਲਾਬ ਸਿੱਧੂ ਦਾ ਗੀਤ ਰੌਲੇ ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ। ਇਸ ਗੀਤ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਐਕਟ ਕਰਦੇ ਹੋਏ ਨਜ਼ਰ ਆ ਰਹੇ ਹਨ। ਇਹ ਸਾਰਾ ਗੀਤ ਮੂਸੇਵਾਲਾ ਦੇ ਪਿੰਡ ਹੀ ਸ਼ੂਟ ਕੀਤਾ ਗਿਆ ਹੈ। ਇਸ ਵਿੱਚ ਤੁਹਾਨੂੰ ਸਿੱਧੂ ਦੀ ਹਵੇਲੀ ਵੀ ਨਜ਼ਰ ਆਏਗੀ। ਬਲਕੌਰ ਸਿੰਘ ਦੇ ਚਿਹਰੇ ਉੱਪਰ ਪੁੱਤਰ ਮੂਸੇਵਾਲਾ ਵਾਂਗ ਹੀ ਰੋਹਬ ਨਜ਼ਰ ਆ ਰਿਹਾ ਹੈ। ਗੁਲਾਬ ਸਿੰਘ ਦੇ ਇਸ ਗੀਤ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ।





 ਪ੍ਰਸ਼ੰਸਕਾਂ ਨੇ ਕੀਤੇ ਕਮੈਂਟ


ਗੁਲਾਬ ਸਿੱਧੂ ਨਾਲ ਬਲਕੌਰ ਸਿੰਘ ਦੇ ਇਸ ਅੰਦਾਜ਼ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਗੀਤ ਉੱਪਰ ਲਗਾਤਾਰ ਟਿੱਪਣੀਆਂ ਕੀਤੀਆਂ ਦਾ ਰਹੀਆਂ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਗੱਲੀ ਬਾਤੀ ਯਾਰ ਬਹੁਤ ਬਣਦੇ ਨੇ# ਗੁਲਾਬ ਸਿੱਧੂ ਨੇ ਦਿਖਾ ਦਿੱਤਾ ਯਾਰੀ ਕੀ ਹੁੰਦੀ ਆ... ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਕਮੈਂਟ ਕਰਦਿਆਂ ਕਿਹਾ ਸ਼ੁਰੂ ਤੋ ਸਿੱਧੂ ਬਾਈ ਤੇ ਪਰਿਵਾਰ ਨਾਲ ਆ ਗੁਲਾਬ ਬਾਈ ❤️... ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ ਚੋਬਰ ਦੀ ਚਰਚਾ ਰਕਾਨੇ ਦੱਸਦੀ ,ਸਾਡੇ ਮੁੱਕੇ ਨੀ ਹਜੇ ਤਾਂ ਰੌਲੇ ਸ਼ੁਰੂ ਹੋਏ ਨੇ 🔥 @gulabsidhu_ ਬੰਬ ਗੀਤ ਸਾਡੇ ਆਲਿਆ, ਜਨਮਦਿਨ ਦੀਆਂ ਮੁਬਾਰਕਾਂ ਮਾਂ ❤️ @charan_kaur5911 ਵਾਹਿਗੁਰੂ ਸਾਡੀ ਮਾਂ ਨੂੰ ਹਮੇਸ਼ਾ ਖੁਸ਼ ਰੱਖਣ ਤੇ ਚੜਦ੍ਹੀਕਲਾ ਚ ਰੱਖਣ...


ਦੱਸ ਦੇਈਏ ਕਿ ਗੁਲਾਬ ਸਿੱਧੂ ਅਕਸਰ ਮੂਸੇਵਾਲਾ ਨਾਲ ਵੇਖੇ ਜਾਂਦੇ ਸੀ। ਉਨ੍ਹਾਂ ਦੀਆਂ ਕਈ ਤਸਵੀਰਾਂ ਅਕਸਰ ਸੋਸ਼ਲ ਮੀਡੀਆ ਉੱਪਰ ਵਾਇਰਲ ਹੁੰਦੀਆਂ ਹਨ। ਜਿਨ੍ਹਾਂ ਨੂੰ ਫੈਨਜ਼ ਬੇਹੱਦ ਪਸੰਦ ਕਰਦੇ ਹਨ।