ਗਾਇਕ ਦਿਲਪ੍ਰੀਤ ਢਿੱਲੋਂ ਤੋਂ ਬਾਅਦ ਇੱਕ ਹੋਰ ਪੰਜਾਬੀ ਗਾਇਕ ਦੇ ਘਰ ਆਈ ਖੁਸ਼ੀ, ਸਿੰਗਰ ਜੌਰਡਨ ਸੰਧੂ ਬਣੇ ਪਿਤਾ, ਨੂਰ ਜ਼ੋਰਾ ਨੇ ਬੋਲੀਆਂ ਪਾ ਦਿੱਤੀ ਵਧਾਈ, ਦੇਖੋ ਵੀਡੀਓ
ਗਾਇਕ ਦਿਲਪ੍ਰੀਤ ਢਿੱਲੋਂ ਤੋਂ ਬਾਅਦ ਇੱਕ ਹੋਰ ਪੰਜਾਬੀ ਗਾਇਕ ਜੌਰਡਨ ਸੰਧੂ ਵੀ ਪਿਤਾ ਬਣੇ ਗਏ ਹਨ। ਉਨ੍ਹਾਂ ਦੇ ਘਰ ਵਿੱਚ ਬੱਚੇ ਦੀ ਕਿਲਕਾਰੀ ਦੇ ਨਾਲ ਗੂੰਜ ਗਿਆ ਹੈ। ਸੋਸ਼ਲ਼ ਮੀਡੀਆ ਉੱਤੇ ਵਧਾਈ ਵਾਲੇ ਮੈਸੇਜਾਂ ਦਾ ਤਾਂਤਾ ਲੱਗ ਗਿਆ ਹੈ।

Singer Jordan Sandhu Becomes a Father: ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਬੈਕ ਟੂ ਬੈਕ ਖੁਸ਼ਖਬਰੀਆਂ ਸਾਹਮਣੇ ਆ ਰਹੀਆਂ ਹਨ। ਜੀ ਹਾਂ ਹਾਲ ਦੇ ਵਿੱਚ ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਨੇ ਪੋਸਟ ਸ਼ੇਅਰ ਕਰਕੇ ਆਪਣੇ ਘਰ ਆਈ ਗੁੱਡ ਨਿਊਜ਼ ਸੁਣਾਈ ਸੀ। ਉਨ੍ਹਾਂ ਨੇ ਆਪਣੇ ਪੁੱਤਰ ਦੀ ਇੱਕ ਕਿਊਟ ਜਿਹੀ ਝਲਕ ਵੀ ਸਾਂਝੀ ਕੀਤੀ ਸੀ। ਜਿਸ ਤੋਂ ਬਾਅਦ ਹਰ ਕੋਈ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਸਨ। ਦੱਸ ਦਈਏ ਇੱਕ ਹੋਰ ਪੰਜਾਬੀ ਗਾਇਕ ਦੇ ਘਰ ਨੰਨ੍ਹਾ ਮਹਿਮਾਨ ਆ ਗਿਆ ਹੈ। ਜੀ ਹਾਂ ਨਾਮੀ ਪੰਜਾਬੀ ਗਾਇਕ ਜੌਰਡਨ ਸੰਧੂ ਵੀ ਇੱਕ ਬੱਚੇ ਦੇ ਪਿਤਾ ਬਣੇ ਗਏ ਹਨ। ਪਰਮਾਤਮਾ ਨੇ ਉਨ੍ਹਾਂ ਨੂੰ ਪੁੱਤਰ ਦੀ ਦਾਤ ਬਖਸ਼ੀ ਹੈ।
ਗਾਇਕ ਜੌਰਡਨ ਸੰਧੂ ਬਣੇ ਪਿਤਾ, ਘਰ ਆਇਆ ਨੰਨ੍ਹਾ ਮਹਿਮਾਨ
ਪੰਜਾਬ ਦਾ ਮਸ਼ਹੂਰ ਗਿੱਧਾ ਕਲਾਕਾਰ ਜ਼ੋਰਾਵਰ ਸਿੰਘ ਉਰਫ਼ ਨੂਰ ਜ਼ੋਰਾ (Noor Zora) ਨੇ ਆਪਣੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਜਿਸ ਵਿੱਚ ਗਾਇਕਾ ਗੁਰਲੇਜ਼ ਅਖਤਰ ਜੌਰਡਨ ਸੰਧੂ ਵੱਲ ਇਸ਼ਾਰਾ ਕਰਦੋ ਹੋਏ ਕਹਿੰਦੇ ਨੇ ਡੈਡੀ ਬਣ ਗਿਆ ਮੁੰਡਾ। ਜਿਸ ਤੋਂ ਬਾਅਦ ਨੂਰ ਜ਼ੋਰਾ ਦਾ ਗਰੁੱਪ ਬੋਲੀ ਪਾਉਂਦੇ ਨੇ- ਜੌਡਰਨ ਦੇ ਘਰ ਪੁੱਤ ਜੰਮਿਆ ਹੈ। ਵੀਡੀਓ ਦੇ ਵਿੱਚ ਦੇਖ ਸਕਦੇ ਹੋ ਨੂਰ ਜ਼ੋਰਾ ਬੋਲੀ ਪਾ ਕੇ ਗਾਇਕ ਨੂੰ ਮੁਬਾਰਕਾਂ ਦੇ ਰਹੇ ਹਨ। ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਫੈਨਜ਼ ਕਮੈਂਟ ਕਰਕੇ ਜੌਰਡਨ ਨੂੰ ਵਧਾਈਆਂ ਦੇ ਰਹੇ ਹਨ।
ਜੌਰਡਨ ਸੰਧੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ‘ਅੱਜ ਸੋਹਣੀਏ ਤੇਰਾ ਬਰਥਡੇ ਆ’, ‘ਤੂੰ ਤੇ ਸ਼ਰਾਬ’, ‘ਤੀਜੇ ਵੀਕ’, ‘ਗੁੱਡ ਲੱਕ’ ਸਣੇ ਕਈ ਗੀਤ ਸ਼ਾਮਿਲ ਹਨ, ਜਿਨ੍ਹਾਂ ਦੀ ਬਦੌਲਤ ਉਨ੍ਹਾਂ ਦਰਸ਼ਕਾਂ ਦੇ ਦਿਲਾਂ ਦੇ ਵਿੱਚ ਖਾਸ ਜਗ੍ਹਾ ਬਣੀ ਹੈ। ਗੀਤਾਂ ਦੇ ਨਾਲ-ਨਾਲ ਉਹ ਫ਼ਿਲਮ ਇੰਡਸਟਰੀ ‘ਚ ਵੀ ਸਰਗਰਮ ਹਨ ਅਤੇ ਹੁਣ ਤੱਕ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਵਿਖਾ ਚੁੱਕੇ ਹਨ। ਜਿਵੇਂ ‘ਖਤਰੇ ਦਾ ਘੁੱਗੂ’, ‘ਕਾਕੇ ਦਾ ਵਿਆਹ’, ‘ਕਾਲਾ ਸ਼ਾਹ ਕਾਲਾ’ ਸਣੇ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ। ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੀ ਚੰਗੀ ਫੈਨ ਫਾਲਵਿੰਗ ਹੈ।
View this post on Instagram
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















