ਐਮੀ ਵਿਰਕ (Ammy Virk) ਤੇ ਸੋਨਮ ਬਾਜਵਾ (Sonam Bajwa) ਦੀ ਫ਼ਿਲਮ ਸ਼ੇਰ ਬੱਗਾ (Sher Bagga) ਦੀ ਰਿਲੀਜ਼ ਵਿੱਚ ਮਹਿਜ਼ 5 ਦਿਨ ਬਾਕੀ ਹਨ। ਜਿਸ ਨੂੰ ਲੈ ਕੇ ਐਮੀ ਤੇ ਸੋਨਮ ਦੋਵੇਂ ਹੀ ਕਾਫ਼ੀ ਐਕਸਾਇਟਡ ਨਜ਼ਰ ਆ ਰਹੇ ਹਨ। ਫ਼ਿਲਮ ਦੇ ਇੱਕ ਹੋਰ ਗੀਤ `ਝਾਂਜਰਾਂ` ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਗੀਤ ਅੱਜ ਯਾਨਿ 19 ਜੂਨ ਸ਼ਾਮੀਂ 6 ਵਜੇ ਰਿਲੀਜ਼ ਹੋ ਜਾਵੇਗਾ। 


ਦੱਸ ਦਈਏ ਕਿ ਐਮੀ ਵਿਰਕ ਤੇ ਸੋਨਮ ਬਾਜਵਾ ਦੋਵਾਂ ਨੇ ਇਸ ਗੀਤ ਦੇ ਪੋਸਟਰ ਨੂੰ ਆਪੋ ਆਪਣੇ ਸੋਸ਼ਲ ਮੀਡੀਆ ਹੈਂਡਲਜ਼ `ਤੇ ਸ਼ੇਅਰ ਕੀਤਾ। ਐਮੀ ਵਿਰਕ ਨੇ ਗੀਤ ਦਾ ਪੋਸਟਰ ਰਿਲੀਜ਼ ਕਰਦਿਆਂ ਲਿਖਿਆ, "ਸ਼ੇਰ ਬੱਗਾ ਦਾ ਨਵਾਂ ਗੀਤ ਝਾਂਜਰਾਂ ਰਿਲੀਜ਼ ਹੋਣ ਜਾ ਰਿਹਾ ਹੈ, ਸ਼ੇਰ ਬੱਗਾ 24 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਬੱਸ 6 ਦਿਨ ਬਾਕੀ ਹਨ। ਵਾਹਿਗੁਰੂ ਮੇਹਰ ਕਰਨ।"









ਉੱਧਰ, ਸੋਨਮ ਬਾਜਵਾ ਨੇ ਵੀ ਗੀਤ ਦੇ ਪੋਸਟਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ `ਤੇ ਸ਼ੇਅਰ ਕੀਤਾ। ਉਨ੍ਹਾਂ ਨੇ ਗੀਤ ਸ਼ੇਅਰ ਕਰਦਿਆਂ ਲਿਖਿਆ, "ਫ਼ੇਵਰੇਟ ਗੀਤ ਮੇਰਾ।" 




ਕਾਬਿਲੇਗ਼ੌਰ ਹੈ ਕਿ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਇਕੱਠਿਆਂ ਇਹ ਛੇਵੀਂ ਫ਼ਿਲਮ ਹੈ। ਇਸ ਤੋਂ ਪਹਿਲਾਂ ਇਹ ਦੋਵੇਂ ਨਿੱਕਾ ਜ਼ੈਲਦਾਰ (2016), ਨਿੱਕਾ ਜ਼ੈਲਦਾਰ 2 (2017), ਨਿੱਕਾ ਜ਼ੈਲਦਾਰ 3 (2019), ਮੁਕਲਾਵਾ (2019) ਤੇ ਪੁਆੜਾ (2021) ਵਰਗੀਆਂ ਫ਼ਿਲਮਾਂ `ਚ ਇਕੱਠੇ ਕਰ ਚੁੱਕੇ ਹਨ। ਸਿਲਵਰ ਸਕ੍ਰੀਨ `ਤੇ ਇਨ੍ਹਾਂ ਦੋਵੇਂ ਕਲਾਕਾਰਾਂ ਦੀ ਜੋੜੀ ਨੂੰ ਖ਼ੂਬ ਪਸੰਦ ਕੀਤਾ ਜਾਂਦਾ ਹੈ। ਹੁਣ ਇਹ ਜੋੜੀ ਸ਼ੇਰ ਬੱਗਾ ਵਿੱਚ ਲੋਕਾਂ ਦਾ ਮਨੋਰੰਜਨ ਕਰਨ ਜਾ ਰਹੀ ਹੈ।