Ammy Virk Video: ਪੰਜਾਬੀ ਗਾਇਕ ਐਮੀ ਵਿਰਕ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਪੰਜਾਬੀਆਂ ਵਿੱਚ ਆਪਣੀ ਵੱਖਰੀ ਪਛਾਣ ਕਾਇਮ ਕੀਤੀ ਹੈ। ਖਾਸ ਗੱਲ ਇਹ ਹੈ ਕਿ ਐਮੀ ਵਿਰਕ ਦੀ ਅਦਾਕਾਰੀ ਅਤੇ ਗਾਇਕੀ ਦਾ ਚਰਚਾ ਨਾ ਸਿਰਫ ਦੇਸ਼ ਸਗੋਂ ਵਿਦੇਸ਼ ਵਿੱਚ ਵੀ ਮਸ਼ਹੂਰ ਹੈ। ਐਮੀ ਵਿਰਕ ਪੰਜਾਬੀ ਦੇ ਨਾਲ-ਨਾਲ ਬਾਲੀਵੁੱਡ ਫਿਲਮਾਂ ਵਿੱਚ ਵੀ ਆਪਣਾ ਜਲਵਾ ਦਿਖਾ ਚੁੱਕੇ ਹਨ। ਐਮੀ ਉਨ੍ਹਾਂ ਸਿਤਾਰਿਆਂ ਵਿੱਚੋਂ ਇੱਕ ਹੈ ਜੋ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਆਪਣੇ ਪ੍ਰਸ਼ੰਸ਼ਕਾਂ ਵਿੱਚ ਹਮੇਸ਼ਾ ਐਕਟਿਵ ਰਹਿੰਦਾ ਹੈ। ਉਹ ਖੁਦ ਨਾਲ ਜੁੜੀਆਂ ਅਪਡੇਟਸ ਅਕਸਰ ਪ੍ਰਸ਼ੰਸ਼ਕਾਂ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ। ਇਸ ਵਿਚਕਾਰ ਕਲਾਕਾਰ ਦਾ ਇੱਕ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਉਹ ਘਰ ਵਿਹਲੇ ਬੈਠੀ ਜਨਤਾ ਨੂੰ ਮੂੰਹ ਤੋੜ ਜਵਾਬ ਦਿੰਦੇ ਹੋਏ ਦਿਖਾਈ ਦੇ ਰਹੇ ਹਨ। ਤੁਸੀ ਵੀ ਵੇਖੋ ਇਹ ਵੀਡੀਓ...







ਦਰਅਸਲ, ਇਹ ਵੀਡੀਓ Kiddaan.Com ਇੰਸਟਾਗ੍ਰਾਮ ਵੀਡੀਓ ਉੱਪਰ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਵਿੱਚ ਐਮੀ ਵਿਰਕ ਦਿਲਜੀਤ ਦੋਸਾਂਝ ਦੀ ਕੋਚੈਲਾ ਪਰਫਾਰਮਸ ਦੀ ਤਾਰੀਫ ਕਰਦੇ ਹੋਏ ਘਰ ਬੈਠੇ ਕਮੈਂਟ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਹੈ। ਐਮੀ ਵਿਰਕ ਨੇ ਇੱਕ ਇੰਟਰਵਿਊ ਦੌਰਾਨ ਗੱਲ ਕਰਦਿਆਂ ਕਿਹਾ ਆਪਾ ਆਸਕਰ ਜਾਣਾ ਏ... ਆਸਕਰ ਲੈ ਕੇ ਆਉਣਾ ਪੰਜਾਬੀ ਫਿਲਮਾਂ ਵਿੱਚ... ਉਨ੍ਹਾਂ ਕਿਹਾ ਕਿ ਇਸ ਲਈ ਵੀ ਜ਼ਜ਼ਬਾ ਹੋਣਾ ਚਾਹਿਦਾ। ਦਿਲਜੀਤ ਭਾਜੀ ਅੱਜ ਕੋਚੈਲਾ ਗਏ ਆ ਜ਼ਜ਼ਬਾ ਸੀ ਨਾ... ਤੇ ਕੌਣ ਜਾ ਸਕਦਾ ਘਰੇ ਬੈਠਾ ਜਿਹੜਾ ਰਜਾਈ ਚ ਬੈਠਾ ਕਮੈਂਟ ਕਰਦਾ ਕਲਾਕਾਰਾਂ ਨੂੰ ਫੁਕਰੇ ਏਓ... ਉਹ ਥੋੜ੍ਹੀ ਜਾਣਗੇ ਕੋਚੈਲਾ...

ਵਰਕਫਰੰਟ ਦੀ ਗੱਲ ਕਰਿਏ ਤਾਂ ਐਮੀ ਵਿਰਕ ਦੀ ਹਾਲ ਹੀ ਵਿੱਚ ਫਿਲਮ ਅੰਨ੍ਹੀਂ ਦਿਆ ਮਜ਼ਾਕ ਏ ਰਿਲੀਜ਼ ਹੋਈ ਹੈ। ਜਿਸ ਨੂੰ ਪ੍ਰਸ਼ੰਸ਼ਕਾਂ ਦਾ ਭਰਮਾ ਹੁੰਗਾਰਾ ਮਿਲ ਰਿਹਾ ਹੈ। ਇਸ ਫਿਲਮ ਵਿੱਚ ਐਮੀ ਨਾਲ ਅਦਾਕਾਰਾ ਅਤੇ ਗਾਇਕਾ ਪਰੀ ਪੰਧੇਰ ਨੇ ਡੈਬਿਊ ਕੀਤਾ ਹੈ। ਉਸ ਦੀ ਅਦਾਕਾਰੀ ਦੀ ਦਰਸ਼ਕ ਰੱਜ ਕੇ ਤਾਰੀਫ ਕਰ ਰਹੇ ਹਨ। ਦੱਸ ਦੇਈਏ ਕਿ ਇਸ ਫਿਲਮ ਨੂੰ ਸਿਨੇਮਾ ਘਰਾਂ ਵਿੱਚ ਲੱਗੇ ਹੋਏ ਦੋ ਹਫ਼ਤੇ ਹੋਏ ਗਏ ਹਨ। ਲੋਕ ਇਸ ਫਿਲਮ ਨੂੰ ਬੇਹੱਦ ਪਸੰਦ ਕਰ ਰਹੇ ਹਨ।