Amul India calls Diljit Dosanjh Guru of Coachella: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਲਗਾਤਾਰ ਚਰਚਾ ਵਿੱਚ ਹਨ। ਉਨ੍ਹਾਂ ਨੇ ਇਸ ਸਾਲ ਆਪਣੇ ਨਾਂ ਕਈ ਵੱਡੀਆਂ ਉਪਲੱਬਧੀਆਂ ਕੀਤੀਆਂ ਹਨ। ਹਾਲ ਹੀ ਵਿੱਚ ਦਿਲਜੀਤ ਕੋਚੈਲਾ ਵੈਲੀ ਸੰਗੀਤ ਅਤੇ ਕਲਾ ਉਤਸਵ ਦਾ ਹਿੱਸਾ ਬਣੇ। ਇਸ ਦੌਰਾਨ ਕਲਾਕਾਰ ਨੇ ਆਪਣੇ ਗੀਤਾਂ ਦੀ ਬੀਟਸ ਨਾਲ ਨਾ ਸਿਰਫ ਪੰਜਾਬੀਆਂ ਸਗੋਂ ਵਿਦੇਸ਼ੀਆਂ ਨੂੰ ਵੀ ਨੱਚਣ ਲਗਾ ਦਿੱਤਾ। ਦਿਲਜੀਤ ਦੀ ਇਸ ਪ੍ਰਸਿੱਧੀ ਦੀ ਪਾਲੀਵੁੱਡ, ਬਾਲੀਵੁੱਡ ਦੇ ਨਾਲ-ਨਾਲ ਹਾਲੀਵੁੱਡ ਸਿਤਾਰਿਆਂ ਨੇ ਵੀ ਪ੍ਰਸ਼ੰਸ਼ਾ ਕੀਤੀ। ਇਸ ਵਿਚਕਾਰ ਅਮੂਲ ਇੰਡਿਆ ਨੇ ਵੀ ਦਿਲਜੀਤ ਦੀ ਸਫਲਤਾ ਦਾ ਖਾਸ ਤਰੀਕੇ ਨਾਲ ਜਸ਼ਨ ਮਨਾਇਆ।





ਦਰਅਸਲ, ਭਾਰਤੀ ਡੇਅਰੀ ਕੰਪਨੀ ਅਮੂਲ ਨੇ ਵੀ ਆਪਣੇ ਸਿਰਜਣਾਤਮਕ ਵਿਸ਼ੇ ਨਾਲ ਗਾਇਕ ਦੀ ਸਫਲਤਾ ਦਾ ਜਸ਼ਨ ਮਨਾਇਆ ਹੈ। ਅਮੂਲ ਨੇ ਇੰਸਟਾਗ੍ਰਾਮ 'ਤੇ ਇੱਕ ਰਚਨਾਤਮਕ ਪੋਸਟ ਸਾਂਝੀ ਕੀਤੀ। ਇਸ ਪੋਸਟ ਵਿੱਚ ਤੁਸੀ ਦਿਲਜੀਤ ਨੂੰ ਆਪਣੇ ਕੋਚੈਲਾ ਵਿੱਚ ਕੀਤੀ ਗਈ ਪਰਫਾਰਮਸ ਵਾਲੇ ਲੁੱਕ ਵਿੱਚ ਦੇਖ ਸਕਦੇ ਹੋ। ਇਸ ਨੂੰ ਟੈਗ ਲਾਈਨ ਦਿੰਦੇ ਹੋਏ ਅਮੂਲ ਇੰਡਿਆ ਨੇ ਲਿਖਿਆ #ਅਮੂਲ ਟਾਈਮਲਾਈਨ: ਦਿਲਜੀਤ ਦੋਸਾਂਝ, ਵੱਕਾਰੀ ਸੰਗੀਤ ਅਤੇ ਕਲਾ ਉਤਸਵ ਵਿੱਚ ਪ੍ਰਦਰਸ਼ਨ ਕਰਨ ਵਾਲੇ ਪਹਿਲੇ ਭਾਰਤੀ ਕਲਾਕਾਰ!" ਉਨ੍ਹਾਂ ਡੂਡਲ ਵਿੱਚ ਲਿਖਿਆ, "ਕੋਚੇਲਾ ਦਾ ਗੁਰੂ!" ਅਤੇ "ਦੇਸੀ ਬੀਟਸ ਅਤੇ ਈਟਸ!" ਦਿਲਜੀਤ ਨੇ ਇਸ ਪੋਸਟ ਉੱਪਰ ਰਿਐਕਟ ਕਰਦੇ ਹੋਏ ਇਸਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਸਾਂਝਾ ਕੀਤਾ ਹੈ। 





 

ਵਰਕਫਰੰਟ ਦੀ ਗੱਲ ਕਰਿਏ ਤਾਂ ਦਿਲਜੀਤ ਦੋਸਾਂਝ ਜਲਦ ਹੀ ਫਿਲਮ 'ਜੋੜੀ' ਵਿੱਚ ਆਪਣਾ ਜਲਵਾ ਦਿਖਾਉਂਦੇ ਹੋਏ ਦਿਖਾਈ ਦੇਣਗੇ। ਦੱਸ ਦੇਈਏ ਕਿ 'ਜੋੜੀ' ਫਿਲਮ ਦੀ ਕਹਾਣੀ 80 ਦੇ ਦਹਾਕਿਆਂ ਦੇ ਆਲੇ ਦੁਆਲੇ ਘੁੰਮਦੀ ਹੈ। ਫਿਲਮ 'ਚ ਚਮਕੀਲੇ ਤੇ ਅਮਰਜੋਤ ਦੀ ਪ੍ਰੇਮ ਕਹਾਣੀ ਤੇ ਗਾਇਕੀ ਦੇ ਉਨ੍ਹਾਂ ਦੇ ਸਫਰ ਨੂੰ ਦਿਖਾਇਆ ਗਿਆ ਹੈ। ਇਸ ਫਿਲਮ ਨੂੰ (Amberdeep Singh) ਅੰਬਰਦੀਪ ਸਿੰਘ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ। ਜਿਸ 'ਚ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਮੁੱਖ ਭੂਮਿਕਾਵਾਂ 'ਚ ਨਜ਼ਰ ਆਏ ਹਨ। ਨਿਮਰਤ ਹਮੇਸ਼ਾ ਵਾਂਗ ਫਿਲਮ 'ਚ ਖੂਬਸੂਰਤ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਇਹ ਫਿਲਮ 5 ਮਈ 2023 ਨੂੰ ਸਿਨੇਮਾਘਰਾਂ 'ਚ ਦਰਸ਼ਕਾਂ ਦਾ ਮਨੋਰੰਜਨ ਕਰੇਗੀ।