Punjabi singer jazzy b at darbar sahib: ਪੰਜਾਬੀ ਗਾਇਕ ਅਤੇ ਅਦਾਕਾਰ ਜੈਜ਼ੀ ਬੀ ਸੰਗੀਤ ਜਗਤ ਦਾ ਜਾਣਿਆ ਪਛਾਣਿਆ ਨਾਂਅ ਹੈ। ਉਨ੍ਹਾਂ ਆਪਣੇ ਗੀਤਾਂ ਨਾਲ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਵਿੱਚ ਵੀ ਧਮਾਲ ਮਚਾਈ ਹੈ। ਪੰਜਾਬੀ ਸੰਗੀਤ ਜਗਤ ਵਿੱਚ ਉਹ ਆਪਣੀ ਜ਼ਿੰਦਗੀ ਦੇ 30 ਸਾਲ ਪੂਰੇ ਕਰ ਚੁੱਕੇ ਹਨ। ਇਸ ਦੇ ਬਾਵਜੂਦ ਵੀ ਕਲਾਕਾਰ ਆਪਣੇ ਪ੍ਰਸ਼ੰਸਕਾਂ ਲਈ ਲਗਾਤਾਰ ਹਿੱਟ ਗੀਤਾਂ ਦੀ ਬਰਸਾਤ ਕਰਦਾ ਰਹਿੰਦਾ ਹੈ। ਕਲਾਕਾਰ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀ ਪ੍ਰਸ਼ੰਸਕਾਂ ਵਿਚਾਲੇ ਹਮੇਸ਼ਾ ਐਕਟਿਵ ਰਹਿੰਦਾ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਪੰਜਾਬੀ ਗਾਇਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। 




ਇਸ ਦੌਰਾਨ ਉਨ੍ਹਾਂ ਵਾਹਿਗੁਰੂ ਜੀ ਦਾ ਅਸ਼ੀਰਵਾਦ ਲਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜੈਜ਼ੀ ਬੀ ਨੇ ਕਿਹਾ ਕਿ ਨਵੇ ਸਾਲ ਦੇ ਮੌਕੇ ਗੁਰੂ ਘਰ ਵਿਚ ਮੱਥਾ ਟੇਕਣ ਲਈ ਆਏ ਹਾਂ ਇਹ ਨਵਾਂ ਸਾਲ ਸੱਭ ਲਈ ਖੁਸ਼ੀਆਂ ਭਰਿਆ ਹੋਵੇ, ਤੇ ਕੌਮ ਚੜ੍ਹਦੀ ਕਲਾ ਵਿਚ ਰਹੇ ਉਹਨਾਂ ਕਿਹਾ ਕਿ ਜਿਹੜੀ ਮਨ ਨੂੰ ਸ਼ਾਂਤੀ ਗੁਰੂ ਘਰ ਆ ਕੇ ਮਿਲਦੀ ਹੈ ਇਹ ਸ਼ਾਂਤੀ ਹੋਰ ਕਿਤੇ ਨਹੀਂ ਮਿਲਦੀ, ਉਣਾ ਕਿਹਾ ਕਿ ਜਦੋਂ ਅਸੀ ਸਟੇਜ ਤੇ ਵੀ ਚੜਦੇ ਹਾਂ ਤੇ ਪਿਹਲਾਂ ਬਾਣੀ ਤੋਂ ਸ਼ੁਰੁਆਤ ਕਰਦੇ ਹਾਂ, ਉਣਾ ਕਿਹਾ ਕਿ ਬਾਣੀ ਤੋਂ ਉੱਪਰ ਕੁੱਝ ਨਹੀਂ ਹੈ, ਉਣਾ ਕਿਹਾ ਕਿ ਸੰਗਤਾਂ ਨੂੰ ਅਪੀਲ ਕਰਦਾ ਹਾਂ ਆਪਸ ਵਿੱਚ ਸੱਭ ਨੂੰ ਪਿਆਰ ਤੇ ਸਤਿਕਾਰ ਦੋ, ਉਣਾ ਕਿਹਾ ਕਿ ਜਿਹੜੇ ਵੀ ਧਰਮ ਨੂੰ ਤੁਸੀਂ ਮੰਨਦੇ ਹੋ ਆਪਣੇ ਬੱਚਿਆ ਨੂੰ ਉਸ ਨਾਲ ਜ਼ਰੂਰ ਜੋੜੋ। ਤੇ ਆਪਣੇ ਬੱਚਿਆ ਨੂੰ ਪੰਜਾਬੀ ਮਾਂ ਬੋਲੀ ਜ਼ਰੂਰ ਸਿਖਾਓ।




ਦੱਸ ਦੇਈਏ ਕਿ ਜੈਜ਼ੀ ਬੀ ਨੇ ਆਪਣੇ ਗੀਤਾਂ ਨਾਲ ਪ੍ਰਸ਼ੰਸਕਾਂ ਨੂੰ ਖੂਬ ਦੀਵਾਨਾ ਬਣਾਇਆ ਹੈ। ਖਾਸ ਗੱਲ ਇਹ ਹੈ ਕਿ ਉਹ ਸੰਗੀਤ ਜਗਤ ਵਿੱਚ 30 ਸਾਲ ਤੋਂ ਉੱਪਰ ਬੀਤ ਜਾਣ ਤੋਂ ਬਾਅਦ ਵੀ ਲਗਾਤਾਰ ਹਿੱਟ ਗੀਤਾਂ ਰਾਹੀਂ ਮਨੋਰੰਜਨ ਕਰ ਰਹੇ ਹਨ। ਉਨ੍ਹਾਂ ਗਾਇਕੀ ਅਤੇ ਅਦਾਕਾਰੀ ਰਾਹੀਂ ਦਰਸ਼ਕਾਂ ਨੂੰ ਖੂਬ ਪ੍ਰਭਾਵਿਤ ਕੀਤਾ।





ਵਰਕਫਰੰਟ ਦੀ ਗੱਲ ਕਰਿਏ ਤਾਂ ਜੈਜ਼ੀ ਬੀ ਦਾ ਪਿਛਲੇ ਸਾਲ ਉਨ੍ਹਾਂ ਦਾ ਗੀਤ Terian Balori Akhian ਰਿਲੀਜ਼ ਹੋਇਆ ਸੀ। ਜਿਸ ਨੂੰ ਪ੍ਰਸ਼ੰਸਕਾਂ ਦਾ ਭਰਮਾ ਹੁੰਗਾਰਾ ਮਿਲਿਆ। ਇਸ ਤੋਂ ਬਿਨ੍ਹਾਂ ਕਲਾਕਾਰ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਸਾਂਝੇ ਕਰਦੇ ਰਹਿੰਦੇ ਹਨ।