ਪੜਚੋਲ ਕਰੋ

Punjabi Singer: ਪੰਜਾਬ ਤੋਂ ਵੱਡੀ ਖਬਰ, ਮਸ਼ਹੂਰ ਪੰਜਾਬੀ ਗਾਇਕ ਦੁਰਗਾ ਰੰਗੀਲੇ ਦੇ ਪੋਤਰੇ ਦੀ ਕੁੱਟਮਾਰ, ਜਾਣੋ ਕਿਸਨੇ ਕੀਤਾ ਲਹੂ-ਲੁਹਾਨ?

Punjabi Singer Durga Rangila: ਪੰਜਾਬ ਦੇ ਮਸ਼ਹੂਰ ਗਾਇਕ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨਾਲ ਫਿਲਮੀ ਸਿਤਾਰਿਆਂ ਦੇ ਨਾਲ-ਨਾਲ ਲੋਕਾਂ ਵਿਚਾਲੇ ਹਾਹਾਕਾਰ ਮੱਚ ਗਿਆ ਹੈ। ਦੱਸ ਦੇਈਏ ਕਿ ਪ੍ਰਸਿੱਧ ਗਾਇਕ ਦੁਰਗਾ...

Punjabi Singer Durga Rangila: ਪੰਜਾਬ ਦੇ ਮਸ਼ਹੂਰ ਗਾਇਕ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨਾਲ ਫਿਲਮੀ ਸਿਤਾਰਿਆਂ ਦੇ ਨਾਲ-ਨਾਲ ਲੋਕਾਂ ਵਿਚਾਲੇ ਹਾਹਾਕਾਰ ਮੱਚ ਗਿਆ ਹੈ। ਦੱਸ ਦੇਈਏ ਕਿ ਪ੍ਰਸਿੱਧ ਗਾਇਕ ਦੁਰਗਾ ਰੰਗੀਲਾ ਦਾ ਪੋਤਰਾ ਕਪਿਲ ਰੰਗੀਲਾ ਨੂੰ ਉਸਦੇ ਜਮਾਤੀਆਂ ਨੇ ਬੁਰੀ ਤਰ੍ਹਾਂ ਕੁੱਟਮਾਰ ਕਰ ਲਹੂ-ਲੁਹਾਨ ਕਰ ਦਿੱਤਾ। ਇਹ ਘਟਨਾ ਸਥਾਨਕ ਪੁਰਾਣੇ ਸ਼ਹੀਦੀ ਗੇਟ ਨੇੜੇ ਸਥਿਤ ਪ੍ਰਾਈਵੇਟ ਸਕੂਲ ’ਚ ਬੁੱਧਵਾਰ ਨੂੰ ਵਾਪਰੀ। ਕਪਿਲ ਰੰਗੀਲਾ 8ਵੀਂ ਜਮਾਤ ਦਾ ਵਿਦਿਆਰਥੀ ਹੈ। ਕੁੱਟਮਾਰ ਕਰਨ ਵਾਲੇ ਵਿਦਿਆਰਥੀਆਂ ਨੇ ਹੱਥਾਂ ’ਚ ਪਾਏ ਕੜੇ ਮਾਰ-ਮਾਰ ਕੇ ਕਪਿਲ ਰੰਗੀਲਾ ਦਾ ਬੁਰਾ ਹਾਲ ਕਰ ਦਿੱਤਾ।

ਸਕੂਲ ਸਟਾਫ ਨੇ ਨਹੀਂ ਕੀਤੀ ਕੋਈ ਮਦਦ

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਕੂਲ ਅਧਿਆਪਕਾਂ ਨੇ ਦੁਰਗਾ ਰੰਗੀਲਾ ਦੇ ਘਰ ਫੋਨ ਕਰਕੇ ਆਖਿਆ ਕਿ ਉਨ੍ਹਾਂ ਦੇ ਪੋਤਰੇ ਦੇ ਸੱਟ ਲੱਗੀ ਹੈ ਉਸ ਨੂੰ ਆ ਕੇ ਲੈ ਜਾਓ। ਇੱਥੋਂ ਤੱਕ ਕੇ ਲਹੂ-ਲੁਹਾਨ ਵਿਦਿਆਰਥੀ ਕਪਿਲ ਰੰਗੀਲਾ ਨੂੰ ਕੋਈ ਵੀ ਮੁੱਢਲੀ ਸਹਾਇਤਾ ਨਹੀਂ ਦਿੱਤੀ ਗਈ। ਪੰਜਾਬ ਸਰਕਾਰ ਨੇ ਪ੍ਰਾਈਵੇਟ ਸਕੂਲਾਂ ’ਚ ਫਸਟ ਏਡ ਬਾਕਸ ਰੱਖਣਾ ਤੇ ਉਸਦੀ ਵਰਤੋਂ ਕਰਨ ਦੀ ਹਦਾਇਤ ਵੀ ਜਾਰੀ ਕੀਤੀ ਹੋਈ ਹੈ। ਉੱਧਰ ਜਦੋਂ ਸਬੰਧਤ ਸਕੂਲ ’ਚ ਪੜ੍ਹਦੀ ਕਪਿਲ ਰੰਗੀਲਾ ਦੀ ਭੈਣ ਦਵਿੰਦਰ ਕੌਰ ਨੂੰ ਪਤਾ ਲੱਗਾ ਤਾਂ ਉਹ ਦੌੜੀ ਆਈ ਤੇ ਆਪਣੇ ਭਰਾ ਨੂੰ ਲਹੂ-ਲੁਹਾਨ ਹੋਇਆ ਦੇਖ ਘਬਰਾ ਗਈ। ਉਸ ਨੇ ਅਧਿਆਪਕਾਂ ਨੂੰ ਆਖਿਆ ਕਿ ਮੇਰੇ ਭਰਾ ਨੂੰ ਤੁਰੰਤ ਹਸਪਤਾਲ ਲੈ ਕੇ ਚੱਲੋ ਪਰ ਸਕੂਲ ਸਟਾਫ ਰੰਗੀਲਾ ਪਰਿਵਾਰ ਦੀ ਗੱਡੀ ਨੂੰ ਹੀ ਉਡੀਕਦਾ ਰਿਹਾ। ਕੁਝ ਸਮੇਂ ਬਾਅਦ ਜਦੋਂ ਗੱਡੀ ਲੈ ਕੇ ਲਹੂ-ਲੁਹਾਨ ਹੋਏ ਵਿਦਿਆਰਥੀ ਕਪਿਲ ਰੰਗੀਲਾ ਦਾ ਪਿਤਾ ਗਾਮਾ ਰੰਗੀਲਾ ਸਕੂਲ ਪੁੱਜਾ ਤਾਂ ਉਸ ਨੇ ਆਪਣੇ ਪੁੱਤਰ ਨੂੰ ਤੁਰੰਤ ਸਿਵਲ ਹਸਪਤਾਲ ਚਮਕੌਰ ਸਾਹਿਬ ਵਿਖੇ ਪਹੁੰਚਾਇਆ।

Punjabi Singer: ਪੰਜਾਬ ਤੋਂ ਵੱਡੀ ਖਬਰ, ਮਸ਼ਹੂਰ ਪੰਜਾਬੀ ਗਾਇਕ ਦੁਰਗਾ ਰੰਗੀਲੇ ਦੇ ਪੋਤਰੇ ਦੀ ਕੁੱਟਮਾਰ, ਜਾਣੋ ਕਿਸਨੇ ਕੀਤਾ ਲਹੂ-ਲੁਹਾਨ?

ਕੁੱਟਮਾਰ ਕਰਨ ਵਾਲੇ ਵਿਦਿਆਰਥੀਆਂ ਦੇ ਕੱਟੇ ਗਏ ਨਾਮ

ਇਸ ਮਾਮਲੇ ਬਾਰੇ ਗੱਲ ਕਰਦੇ ਹੋਏ ਸਕੂਲ ਪ੍ਰਿੰਸੀਪਲ ਨਿਰਮਲ ਸਿੰਘ ਨੇ ਕਿਹਾ  ਕਿ ਸਾਡੇ ਵੱਲੋਂ ਕੁੱਟਮਾਰ ਕਰਨ ਵਾਲੇ ਵਿਦਿਆਰਥੀਆਂ ਨੂੰ ਭਜਾਇਆ ਨਹੀਂ ਗਿਆ, ਬਲਕਿ ਉਨ੍ਹਾਂ ਦਾ ਨਾਮ ਕੱਟ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਸਕੂਲ ’ਚੋਂ 1 ਵਿਦਿਆਰਥੀ ਦਾ ਨਾਮ ਹੀ ਕੱਟਿਆ ਗਿਆ ਹੈ ਜਦਕਿ 5 ਨੂੰ ਬਚਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਇਸ ਤੋਂ ਕੁਝ ਦਿਨ ਪਹਿਲਾਂ ਰਵੀ ਕੁਮਾਰ ਨਾਮੀ ਵਿਅਕਤੀ ਦੇ ਪੁੱਤਰ ਦੀ ਵੀ ਉਕਤ ਸਕੂਲ ’ਚ ਕੁੱਟਮਾਰ ਕਰ ਉਸਦਾ ਸਿਰ ਪਾੜ ਦਿੱਤਾ ਗਿਆ ਸੀ। ਇਸ ਤਰ੍ਹਾਂ ਪ੍ਰਾਈਵੇਟ ਸਕੂਲ ਲੜਾਈਆਂ ਦਾ ਮੁੱਖ ਕੇਂਦਰ ਬਣਦੇ ਜਾ ਰਹੇ ਹਨ। ਥਾਣਾ ਮੁਖੀ ਰਜਿੰਦਰ ਸਿੰਘ ਨੇ ਜ਼ਖ਼ਮੀ ਪੀੜ੍ਹਤ ਵਿਦਿਆਰਥੀ ਦੇ ਬਿਆਨ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮਾਮਲੇ ਦੀ ਜਾਂਚ ਕਰ ਬਣਦੀ ਕਾਰਵਾਈ ਕੀਤੀ ਜਾਵੇਗੀ : ਐੱਸ.ਡੀ.ਐੱਮ.

ਦੂਸਰੇ ਪਾਸੇ ਐੱਸ.ਡੀ.ਐੱਮ. ਅਮਰੀਕ ਸਿੰਘ ਸਿੱਧੂ ਨੇ ਕਿਹਾ ਕਿ ਇਹ ਸਰਾਸਰ ਗਲਤ ਹੈ ਕਿ ਵਿਦਿਆਰਥੀ ਨੂੰ ਸਕੂਲ ’ਚ ਮੁੱਢਲੀ ਸਹਾਇਤਾ ਦੇਣੀ ਚਾਹੀਦੀ ਸੀ। ਉਹ ਇਸ ਮਾਮਲੇ ਦੀ ਜਾਂਚ ਕਰ ਬਣਦੀ ਕਾਰਵਾਈ ਕਰਨਗੇ

ਜਾਣੋ ਕੀ ਬੋਲੇ ਗਾਇਕ ਦੁਰਗਾ ਰੰਗੀਲਾ?

ਇਸ ਸਬੰਧੀ ਪ੍ਰਸਿੱਧ ਗਾਇਕ ਦੁਰਗਾ ਰੰਗੀਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਪੋਤਰੇ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨਾ ਮੰਦਭਾਗਾ ਹੈ। ਇਸ ਸਬੰਧੀ ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਉਨ੍ਹਾਂ ਦੇ ਪੋਤਰੇ ਦੀ ਉਕਤ ਵਿਦਿਆਰਥੀਆਂ ਨੇ ਕੁੱਟਮਾਰ ਕੀਤੀ ਸੀ, ਜਿਸ ਤੋਂ ਬਾਅਦ ਮਾਮਲਾ ਸੁਲਝ ਗਿਆ ਪਰ ਉਹ ਮਨ ’ਚ ਰੰਜਿਸ਼ ਰੱਖਦੇ ਸਨ, ਜਿਸ ਕਾਰਨ ਇਹ ਲੜਾਈ ਹੋਈ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ’ਤੇ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਉਨ੍ਹਾਂ ਨੂੰ ਇਨਸਾਫ਼ ਮਿਲੇਗਾ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

UAE, ਸਾਊਦੀ ਅਰਬ, ਇਜ਼ਰਾਈਲ ਅਤੇ ਕਤਲ ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ, ਏਅਰ ਇੰਡੀਆ ਦਾ ਵੱਡਾ ਫੈਸਲਾ
UAE, ਸਾਊਦੀ ਅਰਬ, ਇਜ਼ਰਾਈਲ ਅਤੇ ਕਤਲ ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ, ਏਅਰ ਇੰਡੀਆ ਦਾ ਵੱਡਾ ਫੈਸਲਾ
ਡੂੰਘੀ ਨੀਂਦ 'ਚ ਸੌਂ ਰਿਹਾ ਸੀ ਪਰਿਵਾਰ, ਸਵੇਰੇ ਉੱਠੇ ਤਾਂ ਉੱਡ ਗਏ ਹੋਸ਼; ਹੈਰਾਨ ਕਰ ਦੇਵੇਗਾ ਪੂਰਾ ਮਾਮਲਾ
ਡੂੰਘੀ ਨੀਂਦ 'ਚ ਸੌਂ ਰਿਹਾ ਸੀ ਪਰਿਵਾਰ, ਸਵੇਰੇ ਉੱਠੇ ਤਾਂ ਉੱਡ ਗਏ ਹੋਸ਼; ਹੈਰਾਨ ਕਰ ਦੇਵੇਗਾ ਪੂਰਾ ਮਾਮਲਾ
ਜਲੰਧਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਮੱਚਿਆ ਹੜਕੰਪ, ਦਹਿਸ਼ਤ ਦਾ ਮਾਹੌਲ
ਜਲੰਧਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਮੱਚਿਆ ਹੜਕੰਪ, ਦਹਿਸ਼ਤ ਦਾ ਮਾਹੌਲ
ਈਰਾਨ ਦੀ ਨੇਵੀ 'ਤੇ ਕਹਿਰ ਬਣ ਕੇ ਟੁੱਟਿਆ ਅਮਰੀਕਾ, ਟਰੰਪ ਦਾ ਦਾਅਵਾ- 9 ਸ਼ਿਪ ਕੀਤੇ ਤਬਾਹ, ਬਚੇ ਹੋਏ ਡੋਬਾਂਗੇ ਸਮੁੰਦਰ 'ਚ
ਈਰਾਨ ਦੀ ਨੇਵੀ 'ਤੇ ਕਹਿਰ ਬਣ ਕੇ ਟੁੱਟਿਆ ਅਮਰੀਕਾ, ਟਰੰਪ ਦਾ ਦਾਅਵਾ- 9 ਸ਼ਿਪ ਕੀਤੇ ਤਬਾਹ, ਬਚੇ ਹੋਏ ਡੋਬਾਂਗੇ ਸਮੁੰਦਰ 'ਚ
Advertisement

ਵੀਡੀਓਜ਼

“ਵਿਕਸਿਤ ਭਾਰਤ ਨਹੀਂ, ਰਹਿਣ ਜੋਗ ਭਾਰਤ ਬਣਾਓ!” — ਮੋਦੀ ਸਰਕਾਰ ‘ਤੇ ਤੰਜ
“ਅਦਾਲਤ ਦਾ ਫੈਸਲਾ BJP ਲਈ ਝਟਕਾ!” — ਵੱਡਾ ਸਿਆਸੀ ਮੋੜ
“AAP ਨੂੰ ਤੋੜਣ ਦੀ ਕੋਸ਼ਿਸ਼?” — BJP ‘ਤੇ ਗੰਭੀਰ ਦੋਸ਼ਾਂ ਦਾ ਧਮਾਕਾ
“ਪੰਜਾਬੀਆਂ ਦੀ ਵਿਰੋਧੀ BJP?” — ਸਿਆਸੀ ਮੰਚ ਤੋਂ ਤਿੱਖਾ ਹਮਲਾ
“ਧਰਮ ਦੇ ਨਾਮ ‘ਤੇ ਸਿਆਸਤ!” — BJP ‘ਤੇ ਵੱਡਾ ਇਲਜ਼ਾਮ
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
UAE, ਸਾਊਦੀ ਅਰਬ, ਇਜ਼ਰਾਈਲ ਅਤੇ ਕਤਲ ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ, ਏਅਰ ਇੰਡੀਆ ਦਾ ਵੱਡਾ ਫੈਸਲਾ
UAE, ਸਾਊਦੀ ਅਰਬ, ਇਜ਼ਰਾਈਲ ਅਤੇ ਕਤਲ ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ, ਏਅਰ ਇੰਡੀਆ ਦਾ ਵੱਡਾ ਫੈਸਲਾ
ਡੂੰਘੀ ਨੀਂਦ 'ਚ ਸੌਂ ਰਿਹਾ ਸੀ ਪਰਿਵਾਰ, ਸਵੇਰੇ ਉੱਠੇ ਤਾਂ ਉੱਡ ਗਏ ਹੋਸ਼; ਹੈਰਾਨ ਕਰ ਦੇਵੇਗਾ ਪੂਰਾ ਮਾਮਲਾ
ਡੂੰਘੀ ਨੀਂਦ 'ਚ ਸੌਂ ਰਿਹਾ ਸੀ ਪਰਿਵਾਰ, ਸਵੇਰੇ ਉੱਠੇ ਤਾਂ ਉੱਡ ਗਏ ਹੋਸ਼; ਹੈਰਾਨ ਕਰ ਦੇਵੇਗਾ ਪੂਰਾ ਮਾਮਲਾ
ਜਲੰਧਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਮੱਚਿਆ ਹੜਕੰਪ, ਦਹਿਸ਼ਤ ਦਾ ਮਾਹੌਲ
ਜਲੰਧਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਮੱਚਿਆ ਹੜਕੰਪ, ਦਹਿਸ਼ਤ ਦਾ ਮਾਹੌਲ
ਈਰਾਨ ਦੀ ਨੇਵੀ 'ਤੇ ਕਹਿਰ ਬਣ ਕੇ ਟੁੱਟਿਆ ਅਮਰੀਕਾ, ਟਰੰਪ ਦਾ ਦਾਅਵਾ- 9 ਸ਼ਿਪ ਕੀਤੇ ਤਬਾਹ, ਬਚੇ ਹੋਏ ਡੋਬਾਂਗੇ ਸਮੁੰਦਰ 'ਚ
ਈਰਾਨ ਦੀ ਨੇਵੀ 'ਤੇ ਕਹਿਰ ਬਣ ਕੇ ਟੁੱਟਿਆ ਅਮਰੀਕਾ, ਟਰੰਪ ਦਾ ਦਾਅਵਾ- 9 ਸ਼ਿਪ ਕੀਤੇ ਤਬਾਹ, ਬਚੇ ਹੋਏ ਡੋਬਾਂਗੇ ਸਮੁੰਦਰ 'ਚ
ਪੰਜਾਬ 'ਚ ਡਿਵਾਈਡਰ ਨਾਲ ਟਕਰਾਇਆ ਕੈਂਟਰ, ਮਦਦ ਦੇ ਬਹਾਨੇ ਡਰਾਈਵਰ ਨਾਲ ਕੀਤੀ ਲੁੱਟ
ਪੰਜਾਬ 'ਚ ਡਿਵਾਈਡਰ ਨਾਲ ਟਕਰਾਇਆ ਕੈਂਟਰ, ਮਦਦ ਦੇ ਬਹਾਨੇ ਡਰਾਈਵਰ ਨਾਲ ਕੀਤੀ ਲੁੱਟ
ਪੰਜਾਬ-ਚੰਡੀਗੜ੍ਹ 'ਚ 7 ਮਾਰਚ ਤੋਂ ਮੌਸਮ ਖੁਸ਼ਕ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ 7 ਮਾਰਚ ਤੋਂ ਮੌਸਮ ਖੁਸ਼ਕ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਛੇਵੀਂ ਵਾਰ T20 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪਹੁੰਚਿਆ ਭਾਰਤ, ਸੰਜੂ ਸੈਮਸਨ ਚਮਕੇ; ਜਾਣੋ
ਛੇਵੀਂ ਵਾਰ T20 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪਹੁੰਚਿਆ ਭਾਰਤ, ਸੰਜੂ ਸੈਮਸਨ ਚਮਕੇ; ਜਾਣੋ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 2 ਮਾਰਚ 2026
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 2 ਮਾਰਚ 2026
Embed widget