Punjabi Actor Mother Death: ਪੰਜਾਬੀ ਸਿਨੇਮਾ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਪ੍ਰਸ਼ੰਸਕਾਂ ਦਾ ਦਿਲ ਤੋੜ ਦਿੱਤਾ ਹੈ। ਦੱਸ ਦੇਈਏ ਕਿ ਮਸ਼ਹੂਰ ਲੇਖਕ ਅਤੇ ਅਦਾਕਾਰ ਨਰੇਸ਼ ਕਥੂਰੀਆ ਨੂੰ ਸਾਲ 2025 ਦੇ ਪਹਿਲੇ ਮਹੀਨੇ ਡੂੰਘਾ ਸਦਮਾ ਲੱਗਾ ਹੈ। ਦਰਅਸਲ, ਉਨ੍ਹਾਂ ਦੇ ਮਾਤਾ ਸ਼੍ਰੀਮਤੀ ਸ਼ੀਲਾ ਦੇਵੀ ਕਥੂਰੀਆ ਅਚਾਨਕ ਅਕਾਲ ਚਲਾਣਾ ਕਰ ਗਏ, ਜਿੰਨ੍ਹਾਂ ਨਮਿਤ ਪਾਠ ਦਾ ਭੋਗ ਗਿੱਦੜਬਾਹਾ ਵਿਖੇ ਹੀ ਰੱਖਿਆ ਗਿਆ ਹੈ।


ਜਾਣਕਾਰੀ ਲਈ ਦੱਸ ਦੇਈਏ ਕਿ ਉਨ੍ਹਾਂ ਦੇ ਸਵਰਗੀ ਮਾਤਾ ਨਮਿਤ ਗਰੁੜ ਪੁਰਾਣ ਪਾਠ ਦਾ ਭੋਗ 27 ਜਨਵਰੀ ਨੂੰ ਦੁਪਿਹਰ ਮਹਾਰਾਜ ਅਗਰਸੈਨ ਧਰਮਸ਼ਾਲਾ, ਨੇੜੇ ਸ਼ਿਵਪੁਰੀ ਗਿੱਦੜਬਾਹਾ ਵਿਖੇ ਪਾਇਆ ਜਾ ਰਿਹਾ ਹੈ, ਜਿੱਥੇ ਅਨੇਕਾਂ ਫਿਲਮੀ ਸ਼ਖਸੀਅਤਾਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੀਆਂ।






 


ਹਾਲ ਹੀ ਦੇ ਸਮੇਂ ਵਿੱਚ ਰਿਲੀਜ਼ ਹੋਈਆਂ ਅਤੇ ਅਪਾਰ ਕਾਮਯਾਬੀ ਹਾਸਿਲ ਕਰਨ ਵਾਲੀਆਂ ਕਈ ਪੰਜਾਬੀ ਫਿਲਮਾਂ ਦਾ ਕਹਾਣੀ ਲੇਖਨ ਕਰ ਚੁੱਕੇ ਹਨ ਨਰੇਸ਼ ਕਥੂਰੀਆ, ਜਿੰਨ੍ਹਾਂ ਵਿੱਚ 'ਕੈਰੀ ਆਨ ਜੱਟਾ 3', 'ਸ਼ਿੰਦਾ ਸ਼ਿੰਦਾ ਨੋ ਪਾਪਾ' ਅਤੇ 'ਮੌਜਾਂ ਹੀ ਮੌਜਾਂ' ਆਦਿ ਸ਼ੁਮਾਰ ਰਹੀਆਂ ਹਨ। ਇਸ ਤੋਂ ਇਲਾਵਾ ਬਤੌਰ ਅਦਾਕਾਰ ਵੀ ਉਹ ਪਾਲੀਵੁੱਡ ਦੀਆਂ 'ਕੈਰੀ ਆਨ ਜੱਟਾ' ਅਤੇ 'ਮਿਸਟਰ ਐਂਡ ਮਿਸਿਜ਼ 420' ਸੀਰੀਜ਼ ਆਦਿ ਜਿਹੀਆਂ ਕਈ ਫਿਲਮਾਂ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ। ਮਾਲਵਾ ਦੇ ਮਸ਼ਹੂਰ ਕਸਬੇ ਗਿੱਦੜਬਾਹਾ ਤੋਂ ਨਿਕਲ ਕੇ ਮੁੰਬਈ ਗਲਿਆਰਿਆਂ ਤੱਕ ਵਾਹੋ-ਵਾਹੀ ਖੱਟਣ ਵਾਲੇ ਹੋਣਹਾਰ ਅਦਾਕਾਰ ਅਤੇ ਲੇਖਕ ਕਈ ਅਵਾਰਡ ਆਪਣੇ ਨਾਂਅ ਕਰ ਚੁੱਕੇ ਹਨ।


ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਵਿੱਚ ਵੀ ਮਜ਼ਬੂਤ ਪੈੜਾਂ ਸਥਾਪਿਤ ਕਰਦੇ ਜਾ ਰਹੇ ਇਹ ਬਿਹਤਰੀਨ ਲੇਖਕ ਬਹੁ-ਚਰਚਿਤ ਅਤੇ ਅਪਾਰ ਕਾਮਯਾਬੀ ਹਾਸਿਲ ਕਰਨ ਵਾਲੀ ਹਿੰਦੀ ਫਿਲਮ 'ਡ੍ਰੀਮ ਗਰਲ' ਦੇ ਲੇਖਨ ਦਾ ਵੀ ਹਿੱਸਾ ਰਹੇ ਹਨ, ਜਿਸ ਵਿੱਚ ਆਯੂਸ਼ਮਾਨ ਖੁਰਾਣਾ ਵੱਲੋਂ ਲੀਡ ਭੂਮਿਕਾ ਨਿਭਾਈ ਗਈ।





ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।