Deep Sidhu Was Getting Death Threats Was Any Conspiracy Behind The Accident


ਚੰਡੀਗੜ੍ਹ: ਕਿਸਾਨ ਅੰਦੋਲਨ ਦੌਰਾਨ ਲਾਲ ਕਿਲ੍ਹਾ ਹਿੰਸਾ ਦੇ ਮੁਲਜ਼ਮ ਤੇ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਮੰਗਲਵਾਰ ਨੂੰ ਸੜਕ ਹਾਦਸੇ ਵਿੱਚ ਮੌਤ ਹੋ ਗਈ। ਖ਼ਬਰਾਂ ਮੁਤਾਬਕ ਉਹ ਸਕਾਰਪੀਓ 'ਚ ਸਫਰ ਕਰ ਰਿਹਾ ਸੀ, ਤਾਂ ਕਰਨਾਲ ਟੋਲ 'ਤੇ ਇੱਕ ਕੰਟੇਨਰ ਨਾਲ ਟਕਰਾਉਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਕੁਝ ਦਿਨਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ ਸੀ। ਇਸ ਕਾਰਨ ਪੁਲਿਸ ਇਸ ਐਂਗਲ ਤੋਂ ਵੀ ਜਾਂਚ ਕਰ ਰਹੀ ਹੈ ਕਿ ਕੀ ਇਸ ਹਾਦਸੇ ਪਿੱਛੇ ਕੋਈ ਸਾਜ਼ਿਸ਼ ਤਾਂ ਨਹੀਂ?


ਇਸ ਦੇ ਨਾਲ ਹੀ ਦੱਸ ਦਈਏ ਕਿ ਦੀਪ ਸਿੱਧੂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੀ ਕਾਫੀ ਸਰਗਰਮ ਸੀ। ਉਹ ਖੁਦ ਚੋਣ ਨਹੀਂ ਲੜ ਰਹੇ ਸੀ, ਪਰ ਉਮੀਦਵਾਰਾਂ ਦੇ ਪ੍ਰਚਾਰ ਵਿੱਚ ਰੁੱਝੇ ਹੋਏ ਸੀ। ਪੰਜਾਬ 'ਚ ਅਜੇ ਵੋਟਿੰਗ ਹੋਣੀ ਬਾਕੀ ਹੈ, ਇਸ ਦੌਰਾਨ ਹਾਦਸੇ 'ਚ ਉਨ੍ਹਾਂ ਦੀ ਮੌਤ ਹੋਣ 'ਤੇ ਸਵਾਲ ਖੜ੍ਹੇ ਹੋ ਰਹੇ ਹਨ। ਇਸ ਦੇ ਨਾਲ ਹੀ ਧਿਆਨ ਦੇਣ ਵਾਲੀ ਗੱਲ ਹੈ ਕਿ ਕੁਝ ਦਿਨ ਪਹਿਲਾਂ ਫੇਸਬੁੱਕ ਲਾਈਵ 'ਚ ਸਿੱਧੂ ਨੇ ਕਿਸਾਨ ਆਗੂਆਂ ਨਾਲ ਜੁੜੇ ਕੁਝ ਰਾਜ਼ ਖੋਲ੍ਹਣ ਦੀ ਗੱਲ ਕਹੀ ਸੀ।


ਉਸ ਨੇ ਲਾਈਵ ਦੌਰਾਨ ਕਿਹਾ, 'ਤੁਸੀਂ ਮੇਰੇ 'ਤੇ ਬੇਸ਼ਰਮੀ ਨਾਲ ਦੋਸ਼ ਲਗਾਇਆ ਹੈ। ਲੋਕ ਤੁਹਾਡੇ ਫੈਸਲੇ ਦੇ ਅਧਾਰ 'ਤੇ ਇੱਕ ਮਤਾ ਲੈ ਕੇ ਆਏ (ਦਿੱਲੀ ਵਿੱਚ ਟਰੈਕਟਰ ਪਰੇਡ ਲਈ)। ਲੋਕਾਂ ਨੇ ਤੁਹਾਡੀ ਗੱਲ ਸੁਣੀ। ਲੱਖਾਂ ਲੋਕ ਮੇਰੇ ਵੱਸ ਵਿੱਚ ਕਿਵੇਂ ਹੋ ਸਕਦੇ ਹਨ? ਜੇ ਮੈਂ ਲੱਖਾਂ ਨੂੰ ਭੜਕਾ ਸਕਦਾ ਹਾਂ, ਤਾਂ ਤੁਸੀਂ ਕਿੱਥੇ ਖੜ੍ਹੇ ਹੋ?'


ਉਸ ਨੇ ਅੱਗੇ ਕਿਹਾ, 'ਤੁਸੀਂ ਕਹਿ ਰਹੇ ਸੀ ਕਿ ਦੀਪ ਸਿੱਧੂ ਨੂੰ ਕੋਈ ਫੌਲੋ ਨਹੀਂ ਕਰਦਾ ਤੇ ਉਸ ਦਾ ਕੋਈ ਯੋਗਦਾਨ ਨਹੀਂ; ਫਿਰ ਤੁਸੀਂ ਕਿਵੇਂ ਦਾਅਵਾ ਕਰਦੇ ਹੋ ਕਿ ਮੈਂ ਉੱਥੇ ਲੱਖਾਂ ਲੋਕਾਂ ਨੂੰ ਭੜਕਾਇਆ ਹੈ। ਇਸ ਲਾਈਵ 'ਚ ਸਿੱਧੂ ਨੇ ਦਾਅਵਾ ਕੀਤਾ ਕਿ ਉਹ ਅਜੇ ਵੀ ਸਿੰਘੂ ਬਾਰਡਰ ਦੇ ਨੇੜੇ ਹੈ। ਇਹ ਫੇਸਬੁੱਕ ਲਾਈਵ ਦੁਪਹਿਰ ਕਰੀਬ 2 ਵਜੇ ਕੀਤਾ ਗਿਆ ਸੀ।


ਇਸ ਲਾਈਵ 'ਚ ਉਨ੍ਹਾਂ ਕਿਹਾ ਸੀ, 'ਜੇਕਰ ਕਿਸਾਨ ਆਗੂਆਂ ਨੇ ਲਾਲ ਕਿਲ੍ਹੇ 'ਤੇ ਪਹੁੰਚੇ ਲੋਕਾਂ ਨੂੰ ਮਨਾਉਣ ਦਾ ਸਟੈਂਡ ਲਿਆ ਹੁੰਦਾ ਤਾਂ ਉਹ ਸਰਕਾਰ 'ਤੇ ਹੋਰ ਦਬਾਅ ਪਾ ਸਕਦੇ ਸੀ। ਅਸੀਂ 26 ਨਵੰਬਰ ਨੂੰ ਸਰਕਾਰ ਨੂੰ ਜਗਾਇਆ ਜਦੋਂ ਅਸੀਂ ਬੈਰੀਕੇਡ ਤੋੜ ਦਿੱਤੇ, ਪਰ ਤੁਸੀਂ (ਕਿਸਾਨ ਆਗੂ) ਸਮਝ ਨਹੀਂ ਰਹੇ।


ਦੂਜੇ ਪਾਸੇ ਕੁਝ ਆਗੂਆਂ ਨੇ ਉਨ੍ਹਾਂ ਨੂੰ ਆਰਐਸਐਸ ਦਾ ਏਜੰਟ ਦੱਸਿਆ ਸੀ। ਇਸ ਲਾਈਵ ਤੋਂ ਬਾਅਦ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸੀ, ਇਸ ਨਾਲ ਇਹ ਸਵਾਲ ਉੱਠਦਾ ਹੈ ਕਿ ਕੀ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚੀ ਗਈ ਸੀ?



ਇਹ ਵੀ ਪੜ੍ਹੋ: Vedant Fashions Shares Listing: ਵੇਦਾਂਤਾ ਫੈਸ਼ਨਜ਼ ਦੇ ਸ਼ੇਅਰਾਂ ਦੀ ਲਿਸਟਿੰਗ, ਜਾਣੋ ਨਿਵੇਸ਼ਕਾਂ ਨੂੰ ਹੋਇਆ ਕਿੰਨਾ ਫਾਇਦਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904